ਗੜ੍ਹਦੀਵਾਲਾ (ਚੌਧਰੀ)
: ਪਿੱਛਲੇ ਦਿਨੀਂ ਸੋਸ਼ਲ ਮੀਡੀਆ ਤੇ ਅਸਲਾ ਚਲਾਉਂਦਿਆਂ ਨੌਜਵਾਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਕਿ ਪਿੰਡ ਖੁਰਦਾਂ ਦੇ ਨਾਲ ਸੰਬੰਧਿਤ ਸੀ। ਜਿਸ ਤੇ ਥਾਣਾ ਗੜਦੀਵਾਲਾ ਦੇ ਐਸ ਐਚ ਓ ਗੁਰਸਾਹਿਬ ਸਿੰਘ ਨੂੰ ਪਤਾ ਲੱਗਦਿਆਂ ਹੀ ਉਹਨਾਂ ਨੇ ਇੱਕ ਨੌਜਵਾਨ ਤੇ 4/5 ਅਣਪਛਾਤੇ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਇੱਕ ਪਿਸਟਲ ਤੇ ਇੱਕ ਗਨ ਨੂੰ ਰਿਕਵਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਜਿੰਨੇ ਵੀ ਨੌਜਵਾਨ ਤਸਵੀਰ ਚ ਦਿਖਾਈ ਦਿੱਤੇ ਸੀ ਉਨ੍ਹਾਂ ਦੇ ਘਰ ਅਤੇ ਹੋਰ ਛਿਪਣ ਵਾਲੇ ਟਿਕਾਣਿਆਂ ਤੇ ਰੇਡ ਕੀਤੀ ਜਾ ਰਹੀ ਹੈ । ਉਹਨਾਂ ਨੇ ਦੱਸਿਆ ਕਿ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਜਾਵੇਗਾ ਅਤੇ ਅਗਰ ਹੋਰ ਕੋਈ ਵਿਅਕਤੀ ਵਿਆਹ ਵਿੱਚ ਅਸਲਾ ਚਲਾਉਂਦਾ ਜਾਂ ਅਸਲਾ ਲਹਿਰਾਉਂਦਾ ਨਜਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।