Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਪਿੰਡ ਗੋਂਦਪੁਰ ਦੀ ਪੁਲੀ ਥੱਲਿਓਂ ਭੇਦ ਭਰੇ ਹਲਾਤਾਂ “ਚ ਮਿਲ਼ੀ ਵਿਅਕਤੀ ਦੀ ਲਾ+ਸ਼ ਦੀ ਹੋਈ ਸ਼ਨਾਖਤ 

ਪਿੰਡ ਗੋਂਦਪੁਰ ਦੀ ਪੁਲੀ ਥੱਲਿਓਂ ਭੇਦ ਭਰੇ ਹਲਾਤਾਂ “ਚ ਮਿਲ਼ੀ ਵਿਅਕਤੀ ਦੀ ਲਾ+ਸ਼ ਦੀ ਹੋਈ ਸ਼ਨਾਖਤ 

ਗੜ੍ਹਦੀਵਾਲਾ (ਚੌਧਰੀ) 

:  ਬੀਤੀ ਦਿਨ ਦੇਰ ਸ਼ਾਮ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਗੋਦਪੁਰ ਕੋਲ ਪੈਂਦੇ ਪਟਰੋਲ ਪੰਪ ਨੇੜੇ ਮੇਨ ਰੋਡ ਪਿੰਡ ਗੋਂਦਪੁਰ ਵਿਖੇ ਪੁੱਲੀ ਹੇਠੋਂ ਇੱਕ ਅਣਪਛਾਤੇ ਵਿਅਕਤੀ ਦੀ ਗਲੀ ਸੜ੍ਹੀ ਹਾਲਤ ਵਿੱਚ ਲਾਸ਼ ਸੀ ਜਿਸ ਪਰਿਵਾਰ ਵਲੋਂ ਸ਼ਨਾਖਤ ਕੀਤੀ ਗਈ ਹੈ।

ਇਸ ਸਬੰਧੀ ਜਦੋਂ ਐਸ ਐਚ ਓ ਗੜ੍ਹਦੀਵਾਲਾ ਸਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੇ ਦੇਰ ਸ਼ਾਮ ਪਿੰਡ ਗੋਂਦਪੁਰ ਵਿਖੇ ਪੁਲੀ ਥੱਲਿਓਂ ਮਿਲੀ ਲਾਸ਼ ਜੋ ਕਿ ਸਿਵਲ ਹਸਪਤਾਲ ਦਸੂਹਾ ਵਿਖੇ ਸਨਾਖ਼ਤ ਲਈ ਮੋਰਚਰੀ ਵਿਚ ਰਖਿਆ ਗਿਆ ਸੀ ਦੀ ਸ਼ਨਾਖਤ ਹੋ ਚੁੱਕੀ ਹੈ।ਮ੍ਰਿਤਕ ਵਿਅਕਤੀ ਦੀ ਪਛਾਣ ਬਾਦਲ ਵਾਸੀ ਪਿੰਡ ਗੋਂਦਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਇਸ ਵਿਅਕਤੀ ਦੇ ਗੁਆਚਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਸੀ। ਇਹ ਵਿਅਕਤੀ ਦੀ ਦਿਮਾਗੀ ਹਾਲਾਤ ਠੀਕ ਨਹੀਂ ਸਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ  174 ਦੀ ਕਾਰਵਾਈ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਬੀਤੀ ਦਿਨ ਐਤਵਾਰ ਦੇਰ ਸ਼ਾਮ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਗੋਦਪੁਰ ਕੋਲ ਪੈਂਦੇ ਪਟਰੋਲ ਪੰਪ ਨੇੜੇ ਮੇਨ ਰੋਡ ਪਿੰਡ ਗੋਂਦਪੁਰ ਵਿਖੇ ਪੁੱਲੀ ਹੇਠੋਂ ਇੱਕ ਅਣਪਛਾਤੇ ਵਿਅਕਤੀ ਦੀ ਗਲੀ ਸੜ੍ਹੀ ਹਾਲਤ ਵਿੱਚ ਲਾਸ਼ ਸੀ। ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਸਨਸਨੀ ਫੈਲ ਗਈ ਸੀ।ਇਸ ਸਬੰਧੀ ਥਾਣਾ ਮੁੱਖੀ ਸਬ-ਇੰਸਪੈਕਟਰ ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਅੱਜ 7 ਵਜੇ ਦੇ ਕਰੀਬ ਪਿੰਡ ਗੋਂਦਪੁਰ ਦੇ ਸਰਪੰਚ ਵਲੋਂ ਫੋਨ ਰਾਹੀਂ ਪਿੰਡ ਰਾਣਾ ਮੋੜ ਤੇ ਪੁੱਲੀ ਹੇਠਾਂ ਇੱਕ ਗਲੀ ਸੜ੍ਹੀ ਹਲਾਤ ਵਿੱਚ ਲਾਸ਼ ਪਈ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ ।ਗੜ੍ਹਦੀਵਾਲਾ ਪੁਲਿਸ ਇਸ ਘਟਨਾ ਦੀ ਜਾਂਚ ਵਿੱਚ ਜੁੱਟ ਗਈ ਹੈ। ਸੂਚਨਾ ਮਿਲਦੇ ਹੀ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੀ ਟੀਮ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਪਹੁੰਚੀ। ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਟੀਮ ਨੇ ਸਾਥੀਆਂ ਨਾਲ ਰੈਸਕਿਊ ਕਰਕੇ ਲਾਸ਼ ਨੂੰ ਬਾਹਰ ਕੱਢਿਆ ਤੇ ਆਪਣੀ ਗੱਡੀ ਚ ਸਿਵਲ ਹਸਪਤਾਲ ਹਸਪਤਾਲ ਦਸੂਹਾ ਵਿਖੇ ਸ਼ਨਾਖਤ ਲਈ ਭੇਜਿਆ ਗਿਆ ਸੀ । ਲਾਸ਼ ਸਿਵਲ ਹਸਪਤਾਲ ਦਸੂਹਾ ਵਿਖੇ ਮੋਚਰੀ ਵਿੱਚ ਸ਼ਨਾਖਤ ਲਈ ਰੱਖਵਾ ਦਿੱਤੀ ਗਈ ਸੀ।ਪੁਲਿਸ ਅਧਿਕਾਰੀਆਂ ਅਨੁਸਾਰ ਲਾਸ਼ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ।ਜਿਸਦੀ ਪਹਿਚਾਣ ਕਰਨੀ ਵੀ ਥੋੜ੍ਹੀ ਮੁਸ਼ਕਿਲ ਸੀ।ਫਿਰ ਵੀ ਪੁਲਿਸ ਵੱਲੋਂ ਉੱਕਤ ਲਾਸ਼ ਦੀ ਸ਼ਨਾਖਤ ਲਈ 72 ਘੰਟੇ ਲਈ ਹਸਪਤਾਲ ਦੀ ਮੋਚਰੀ ਵਿੱਚ ਰੱਖਵਾਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਸੀ ।