Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪਿੰਡ ਬਹਿਰਾਮ ਵਿਖੇ ਗੁਰਪੁਰਬ ਨੂੰ ਸਮਰਪਿਤ ਸਤਿਸੰਗ ਸਮਾਗਮ ਦਾ ਹੋਇਆ ਆਯੋਜਨ

ਪਿੰਡ ਬਹਿਰਾਮ ਵਿਖੇ ਗੁਰਪੁਰਬ ਨੂੰ ਸਮਰਪਿਤ ਸਤਿਸੰਗ ਸਮਾਗਮ ਦਾ ਹੋਇਆ ਆਯੋਜਨ

ਫਗਵਾੜਾ (ਲਾਲੀ ਦਾਦਰ)

* ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਿਆ

 24 ਜਨਵਰੀ : ਇੱਥੋਂ ਦੇ ਨਜਦੀਕੀ ਪਿੰਡ ਬਹਿਰਾਮ(ਜਿਲ੍ਹਾ ਸ. ਭ. ਸ. ਨਗਰ )ਦੇ ਸ੍ਰੀ ਗੁਰੂ ਰਵਿਦਾਸ ਜੀ (ਧਰਮਸ਼ਾਲਾ)
ਵਿਖ਼ੇ ਦਿਵਯ ਜਯੋਤੀ ਜਾਗਰਤੀ ਸੰਸਥਾਨ, ਨੂਰਮਹਿਲ(ਪੰਜਾਬ) ਵਲੋਂ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਰਵ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸੇਵਕ ਜਥੇ ਵਲੋਂ ਆਈਆਂ ਹੋੲਈਆਂ ਸੰਗਤਾਂ ਨੂੰ ਦੀਨ ਦੁਨੀਆਂ ਦੇ ਪਾਤਿਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਥਾ ਕੀਰਤਨ ਸਮਾਗਮ ਦੌਰਾਨ ਗੁਰਪੁਰਬ ਦੀਆਂ ਕੋਟਿਨ ਕੋਟਿ ਵਧਾਈਆਂ ਦਿੰਦਿਆਂ ਹੋਇਆਂ ਗੁਰਬਾਣੀ ਵਿਚਾਰਾਂ ਦੁਆਰਾ ਜੀਵਨ ਦੇ ਮਨੋਰਥ ਬਾਰੇ ਸਮਝਾਇਆ।ਗੁਰਮੁਖ ਵੀਰ ਸ੍ਰੀ ਮੰਗਲ ਸਿੰਘ ਜੀ ਨੇ ਸੀਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੁਆਰਾ ਰਚਿਤ ਬਾਣੀ ਵਿੱਚੋਂ ਸ਼ਬਦ ” ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ” ਦੀ ਵਿਆਖਿਆ ਕਰਦੇ ਹੋਏ ਸਤਿਗੁਰੂ ਗੁਰੂ ਰਵਿਦਾਸ ਜੀ ਦੇ ਸੰਸਾਰ ਵਿੱਚ ਆਗਮਨ ਹੋਣ ਦੇ ਮਹੱਤਵ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਜਿੰਦਗੀ ਵਿੱਚ ਪਰਮਾਤਮਾ ਦੀ ਪ੍ਰਾਪਤੀ ਲਈ ਸਤਿਗੁਰੂ ਦਾ ਹੋਣਾ ਅਤਿ ਜਰੂਰੀ ਦੱਸਿਆ।ਪੂਰਨ ਸਤਿਗੁਰੂ ਜਾਗਿਆਸੂ ਮਨੁੱਖ ਦੇ ਅੰਦਰ ਪ੍ਰਕਾਸ਼ ਰੂਪੀ ਈਸ਼ਵਰ ਨੂੰ ਪ੍ਰਗਟ ਕਰਕੇ ਜੀਵ ਆਤਮਾ ਨੂੰ ਉਸਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਉਸਦੀ ਸਹਾਇਤਾ ਕਰਦਾ ਹੈ। ਸਮੂਹ ਸੰਗਤਾਂ ਨੂੰ ਸੀਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਅਾਂ ਸਿੱਖਿਅਾਂ ਤੋਂ ਸੇਧ ਲੈ ਕੇ ਅਾਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ।ਇਸ ਮੌਕੇ ਸ਼੍ਰੀ ਨਰੇਸ਼ ਕੁਮਾਰ LIC , ਸ਼੍ਰੀ ਮੋਹਣ ਲਾਲ LIC , ਸ਼੍ਰੀ ਅਮਰੀਕ ਲਾਲ LIC, ਸ਼੍ਰੀਮਤੀ ਰਸ਼ਪਾਲ ਕੌਰ ਨਾਰੀ ਸ਼ਕਤੀ ਵਲੋਂ ਅਤੇ ਸਮੂਹ ਸਾਧ ਸੰਗਤ ਨੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾਈ ਅਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲਿਅਾ।ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।