ਗੁਰਦਾਸਪੁਰ(ਅਸ਼ਵਨੀ)
8 ਜਨਵਰੀ – ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਕਾਹਨੂੰਵਾਨ ਅਧੀਨ ਪੈਂਦੇ ਇਕ ਪਿੰਡ ਦੀ ਵਸਨੀਕ ਇਕ ਨਬਾਲਗ ਲੜਕੀ ਨੂੰ ਵਿਆਹ ਕਰਾਉਣ ਦੀ ਨੀਯਤ ਨਾਲ ਵਰਗਲਾ , ਫੁਸਲਾ ਕੇ ਲੇ ਜਾਣ ਤੇ ਪੁਲਿਸ ਵੱਲੋਂ ਤਿੰਨ ਨੂੰ ਨਾਮਜ਼ਦ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ।ਲੜਕੀ ਦੇ ਪਿਤਾ ਵਲੋ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਰਾਹੀ ਦੱਸਿਆ ਕਿ ਉਸ ਦੀ ਬੇਟੀ ਜਿਸ ਦੀ ਜਨਮ ਮਿਤੀ 6 ਜੂਨ 2006 ਹੈ ਤੇ ਉਹ ਸਕੂਲ ਵਿੱਚ ਪੜਦੀ ਹੈ । ਬੀਤੇ 3 ਜਨਵਰੀ 2023 ਨੂੰ ਉਹ ਆਪਣੇ ਪਰਿਵਾਰ ਸਮੇਤ ਰੋਟੀ ਖਾ ਕੇ ਰਾਤ ਸੋ ਗਏ ਸਨ ਸਵੇਰੇ ਕਰੀਬ ਛੇ ਵਜੇ ਜਦੋਂ ਉੱਠ ਕੇ ਵੇਖਿਆ ਤਾਂ ਉਸ ਦੀ ਨਬਾਲਗ਼ ਲੜਕੀ ਆਪਣੇ ਬੈਡ ਤੇ ਨਹੀਂ ਸੀ । ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਹੋਰ ਦਸਿਆ ਕਿ ਉਸ ਨੇ ਆਪਣੀ ਬੇਟੀ ਦੀ ਕਾਫ਼ੀ ਭਾਲ ਕੀਤੀ ਪਰ ਉਹ ਨਹੀਂ ਮਿਲੀ ਉਸ ਨੂੰ ਪਤਾ ਲੱਗਾ ਹੈ ਉਸ ਦੀ ਬੇਟੀ ਨੂੰ ਕਾਹਨੂੰਵਾਨ ਵਸਨੀਕ ਇਕ ਲੜਕਾ ਆਪਣੀ ਮਾਤਾ – ਪਿਤਾ ਨਾਲ ਇਕ ਸਲਾਹ ਹੋ ਕੇ ਵਿਆਹ ਕਰਾਉਣ ਦੀ ਨੀਯਤ ਨਾਲ ਵਰਗਲਾ , ਫੁਸਲਾ ਕੇ ਕਿਧਰੇ ਲੇ ਗਿਆ ਹੈ । ਤਫਤੀਸ਼ੀ ਅਫਸਰ ਸਹਾਇਕ ਸਬ ਇੰਸਪੈਕਟਰ ਤਰਲੋਕ ਚੰਦ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨ ਤੇ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।








