ਗੜ੍ਹਦੀਵਾਲਾ, 7 ਫਰਵਰੀ(ਚੌਧਰੀ / ਯੋਗੇਸ਼ ਗੁਪਤਾ ) : ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਵੱਲੋਂ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿਚ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਵੱਲੋਂ ਜੋ 7 ਫਰਵਰੀ ਨੂੰ ਸਕੂਲ,ਕਾਲਜ ਖੁਲਵਾਉਣ ਨੂੰ ਲੈ ਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।ਉਸ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ।ਇਸ ਸਬੰਧੀ ਯੂਨੀਅਨ ਦੇ ਵਾਇਸ ਪ੍ਰਧਾਨ ਰਾਜਵੀਰ ਸਿੰਘ ਰਾਜਾ ਅਤੇ ਚੇਅਰਮੈਨ ਕੁਲਵੀਰ ਸਿੰਘ ਸਹੋਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਕਰੋਨਾ ਕਾਲ ਦੀ ਆੜ ਵਿਚ ਸਕੂਲ, ਕਾਲਜ ਬੰਦ ਰੱਖਣ ਦੇ ਰੋਸ ਵਜੋਂ ਅੱਜ 7 ਫਰਵਰੀ ਨੂੰ ਮੇਨ ਰੋਡ ਨਜ਼ਦੀਕ ਸਰਹਾਲਾ ਮੋੜ ਵਿਖੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਵਪਾਰ ਖੋਲ੍ਹੇ ਹੋਏ ਹਨ ਪਰ ਸਕੂਲ ਬੰਦ ਰੱਖੇ ਗਏ ਹਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਜੋ ਸਕੂਲ ‘ਚ ਸਿੱਖਿਆ ਹਾਸਲ ਕਰ ਸਕਦੇ ਹਨ, ਉਹ ਆਨਲਾਈਨ ਮੋਬਾਇਲਾਂ ਤੇ ਹਾਸਲ ਨਹੀਂ ਕਰ ਸਕਦੇ। ਇਸ ਮੌਕੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਚੱਕਾ ਜਾਮ ‘ਤੇ ਪਹੁੰਚ ਕੇ ਸਹਿਯੋਗ ਦੀ ਅਪੀਲ ਕੀਤੀ ਗਈ।ਇਸ ਮੌਕੇ ਸਿਮਰਜੀਤ ਸਿੰਘ ਸਿਮੀ,ਅਵਤਾਰ ਸਿੰਘ ਸਰਿਆਲਾ ਉਕਾਰ ਸਿੰਘ, ਸੁਖਵਿੰਦਰ ਸਿੰਘ ਜੱਸਾ ਗੋਦਪੁਰ ਗੁਰਮੀਤ ਸਿੰਘ ਬਿੱਟੂ ਗੜ੍ਹਦੀਵਾਲਾ ਆਦਿ ਹਾਜਰ ਸਨ।
UPDATED.. ਸਕੂਲ,ਕਾਲਜ ਖੁਲਵਾਉਣ ਨੂੰ ਲੈਕੇ ਅੱਜ ਕਿਸਾਨ ਮਜ਼ਦੂਰ ਯੂਨੀਅਨ ਸਰਹਾਲਾ ਮੋੜ ਗੜ੍ਹਦੀਵਾਲਾ ਵਿਖੇ ਕਰੇਗੀ ਚੱਕਾ ਜਾਮ
- Post published:February 7, 2022
You Might Also Like
ਪੰਜਾਬ ਸਰਕਾਰ ਨੇ ਐਸ.ਜੀ.ਜੀ.ਐਸ. ਖਾਲਸਾ ਕਾਲਜ, ਮਾਹਿਲਪੁਰ ਵਿਖੇ ਕਰਵਾਇਆ ਸ਼ਾਨਦਾਰ ਡਰੋਨ ਸ਼ੋਅ
एडवोकेट विशाल दत्ता को भाजपा दसूहा मंडल का अध्यक्ष बनाये जाने पर जिलाध्यक्ष अजय कौशल सेठु द्वारा सम्मानित किया गया
ਮੈਡੀਕੋਲੀਗਲ ਕੇਸਾਂ ‘ਚ ਡਾਕਟਰਾਂ ਦਾ ਮੁੱਢਲਾ ਫਰਜ……
ਕਾਰ ਨੂੰ ਲੱਗੀ ਅਚਾਨਕ ਭਿਆਨਕ ਅੱਗ,ਕਾਰ ਸੜ ਕੇ ਹੋਈ ਸੁਆਹ,ਕਾਰ ਸਵਾਰ ਬਾਲ ਬਾਲ ਬਚੇ







