Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing UPDATED.. ਦਸੂਹਾ : ਕੁੜਤੇ ਪਜਾਮੇ ਦੀ ਕੁਆਲਿਟੀ ਨੂੰ ਲੈ ਕੇ ਦੁਕਾਨਦਾਰ ਤੇ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਤੇ ਮਾਮਲਾ ਦਰਜ

UPDATED.. ਦਸੂਹਾ : ਕੁੜਤੇ ਪਜਾਮੇ ਦੀ ਕੁਆਲਿਟੀ ਨੂੰ ਲੈ ਕੇ ਦੁਕਾਨਦਾਰ ਤੇ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਤੇ ਮਾਮਲਾ ਦਰਜ

ਕੁੜਤੇ ਪਜਾਮੇ ਦੀ ਕੁਆਲਿਟੀ ਨੂੰ ਲੈ ਕੇ ਦੁਕਾਨਦਾਰ ਤੇ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਤੇ ਮਾਮਲਾ ਦਰਜ

ਦਸੂਹਾ 4 ਅਪ੍ਰੈਲ (ਬਿਊਰੋ) : ਕੁੜਤੇ ਪਜਾਮੇ ਦੀ ਕੁਆਲਿਟੀ ਨੂੰ ਲੈ ਕੇ ਦੁਕਾਨਦਾਰ ਤੇ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਤੇ ਦਸੂਹਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਸੰਨੀ ਕੁਮਾਰ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪੁਰਾਣਾ ਗਾਲੋਵਾਲ, ਪ੍ਰਭ ਵਾਸੀ ਕਸਬਾ ਮੁਹੱਲਾ ਦਸੂਹਾ ਅਤੇ ਪ੍ਰਿੰਸ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਿੰਘਪੁਰ ਜੱਟਾ ਥਾਣਾ ਹਾਜੀਪੁਰ ਜਿਲਾ ਹੁਸਿਆਰਪੁਰ ( ਉਮਰ ਕਰੀਬ 46 ਸਾਲ) ਨੇ ਕਿਹਾ ਕਿ ਉਹ ਮੁਕਤਸਰੀ ਕੁੜਤੇ ਪਜਾਮੇ ਦੀ ਦੁਕਾਨ ਦਸੂਹਾ ਵਿਖੇ ਕਰਦਾ ਹੈ।ਇਹ ਕਿ ਅੱਜ ਮੈ ਆਪਣੀ ਦੁਕਾਨ ਪਰ ਕੰਮ ਕਰਨ ਵਾਲੇ ਲੜਕੇ ਜਸ਼ਨਪ੍ਰੀਤ ਸਿੰਘ ਨਾਲ ਮੌਜੂਦ ਸੀ ਤਾ ਮੇਰੀ ਦੁਕਾਨ ਪਰ ਪਹਿਲਾ ਹੀ ਦੋ ਗਾਹਕ ਰੁਪਿੰਦਰ ਸਿੰਘ ਚਰਨਜੀਤ ਸਿੰਘ ਵਾਸੀ ਪਿੰਡ ਲੰਗਰਪੁਰ ਅਤੇ ਸਰਬਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਖੈਰਾਬਾਦ ਥਾਣਾ ਦਸੂਹਾ ਜਿਲਾ ਹੁਸ਼ਿਆਂਰਪੁਰ ਮੋਜੂਦ ਸੀ ।ਜੋ ਵਕਤ ਕਰੀਬ 01:15 ਵਜੇ ਦੁਪਹਿਰ ਉਸ ਦੀ ਦੁਕਾਨ ਤੇ ਇੱਕ ਗਾਹਕ ਨੇ ਪਹਿਲਾ ਵੀ ਦੁਕਾਨ ਤੋ ਕੁੜਤਾ ਪਜਾਮਾ ਸਵਾਇਆ ਸੀ ਜਿਸਦਾ ਨਾਮ ਸੰਨੀ ਕੁਮਾਰ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪੁਰਾਣਾ ਗਾਲੋਵਾਲ ਥਾਣਾ ਦਸੂਹਾ ਆਪਣੇ ਦੋਸਤ ਪ੍ਰਭ ਵਾਸੀ ਕਸਬਾ ਮੁਹੱਲਾ ਸਵੀਫਟ ਗੱਡੀ ਨੰਬਰੀ PB 07 BW 2272 ਪਰ ਆਏ ਅਤੇ ਨਾਲ ਹੀ ਪ੍ਰਿੰਸ ਜਿਸਦੀ ਮਿਆਣੀ ਰੋਡ ਪਰ ਕੱਪੜੇ ਦੀ ਦੁਕਾਨ ਹੈ ਮੋਟਰਸਾਈਕਲ ਨੰਬਰੀ PB 21 E 1632 ਪਰ ਆਇਆ। ਜੋ ਸੰਨੀ ਕੁਮਾਰ ਉਕਤ ਆਉਂਦੇ ਹੀ ਉਸ ਨੂੰ ਗਾਲੀ ਗਲੋਚ ਕਰਨ ਲੱਗ ਪਿਆ। ਜਿਸ ਨੂੰ ਗਾਲੀ ਗਲੋਚ ਕਰਨ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਤੂੰ ਉਸ ਦਾ ਕੁੜਤਾ ਪਜਾਮਾ ਠੀਕ ਨਹੀ ਸੀਤਾ। ਜੋ ਤਿੰਨੋ ਜਾਣੇ ਉਸ ਨੂੰ ਗਾਲੀ ਗਲੋਚ ਅਤੇ ਧਮਕੀਆ ਦੇਣ ਲੱਗ ਗਏ ਜਿਨਾ ਨੂੰ ਉਸ ਨੇ ਗਾਲੀ ਗਲੋਚ ਕਰਨ ਤੇ ਰੋਕਿਆ ਤਾ ਸੰਨੀ ਕੁਮਾਰ ਨੇ ਆਪਣੇ ਢੱਬ ਵਿੱਚੋ ਪਿਸਟਲ ਕੱਢ ਕੇ ਉਸ ਵੱਲ ਨੂੰ ਤਾਨ ਦਿੱਤਾ ।ਮੈ ਸੰਨੀ ਕੁਮਾਰ ਦਾ ਹੱਥ ਫੜ ਕੇ ਉਸ ਦਾ ਪਿਸਟਲ ਉਤੇ ਨੂੰ ਚੱਕ ਦਿੱਤਾ ਜਿਸ ਨਾਲ ਉਸ ਦੀ ਜਾਨ ਬਚੀ। ਸਨੀ ਕੁਮਾਰ ਨੇ ਹਵਾ ਵਿੱਚ 3/4 ਫਾਇਰ ਕੀਤੇ ਤਾ ਸੰਨੀ ਕੁਮਾਰ ਆਪਣੇ ਦੋਸਤਾ ਨਾਲ ਫਾਇਰ ਕਰਦਾ ਹੋਇਆ ਉਕਤ ਗੱਡੀ ਨੰਬਰੀ ਸਵਿਫਟ ਵਿੱਚ ਮੌਕਾ ਪਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।ਦਸੂਹਾ ਪੁਲਸ ਨੇ ਉਕਤ ਤਿੰਨਾਂ ਦੋਸ਼ੀਆਂ ਤੇ ਧਾਰਾ 336,34,506 ਭ:ਦ 25,27 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।