Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸੰਯੁਕਤ ਮੁਲਾਜ਼ਮ ਮੋਰਚੇ ਦੇ ਹੱਕ ‘ਚ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਯੂਨੀਅਨ ਮੈਂਬਰਾਂ ਵਲੋਂ ਰੋਸ ਧਰਨਾ 

ਸੰਯੁਕਤ ਮੁਲਾਜ਼ਮ ਮੋਰਚੇ ਦੇ ਹੱਕ ‘ਚ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਯੂਨੀਅਨ ਮੈਂਬਰਾਂ ਵਲੋਂ ਰੋਸ ਧਰਨਾ 

ਗੜ੍ਹਦੀਵਾਲਾ 27 ਅਗਸਤ (ਚੌਧਰੀ) 

: ਅੱਜ ਖ਼ਾਲਸਾ ਕਾਲਜ ਗੜਦੀਵਾਲਾ ਵਿਖੇ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੱਦੇ ‘ਤੇ ਕਾਲਜ ਦੇ ਯੂਨੀਅਨ ਮੈਂਬਰਾਂ ਦੁਆਰਾ ਸੰਯੁਕਤ ਮੁਲਾਜ਼ਮ ਮੋਰਚਾ ਪੰਜਾਬ ਦੇ ਸੱਦੇ ‘ਤੇ ਅੱਜ ਇੱਕ ਘੰਟੇ ਦਾ 12:00 ਵਜੇ ਤੋਂ ਲੈ ਕੇ 1:00 ਵਜੇ ਤੱਕ ਕਾਲਜ ਦੇ ਕੈਂਪਸ ਵਿੱਚ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਯੂਨੀਅਨ ਦੇ ਕਾਰਜਕਾਰੀ ਮੈਂਬਰ ਡਾ. ਜਗਦੀਪ ਕੁਮਾਰ ਗੜ੍ਹਦੀਵਾਲਾ ਨੇ ਕਿਹਾ ਕਿ ਸਾਡੀ ਇਹ ਯੂਨੀਅਨ ਪੂਰੇ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਅੱਜ ਜਿਹੜੀ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ, ਜਿਸ ਵਿੱਚ ਸਰਕਾਰ ਦੁਆਰਾ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਸਾਰੇ ਮੁਲਾਜ਼ਮਾਂ ਨੂੰ 30% ਡੀ.ਏ. ਅਤੇ ਉਸਦੇ ਏਰੀਅਰ ਜਾਰੀ ਕਰਨ ਦਾ ਜਿਹੜਾ ਆਦੇਸ਼ ਦਿੱਤਾ ਗਿਆ ਹੈ ਉਸ ਨੂੰ ਪੰਜਾਬ ਸਰਕਾਰ ਲਾਗੂ ਨਾ ਕਰਨ ਦੇ ਵਿੱਚ ਆਨਾਕਾਨੀ ਕਰ ਰਹੀ ਹੈ। ਉਸ ਦਾ ਵਿਰੋਧ ਕਰਨ ਲਈ ਇਹ ਧਰਨਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੇਵਾ ਸ਼ਰਤਾਂ ਵਿੱਚ ਕਮੀਆਂ ਨੂੰ ਦੂਰ ਕਰਨ ਲਈ ਅਤੇ ਕਾਫ਼ੀ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਖ਼ਾਸ ਕਰਕੇ ਅਨਏਡਿਡ ਪੋਸਟਾਂ ਨੂੰ ਗਰਾਂਟ-ਇਨ-ਏਡ ਵਿੱਚ ਤਬਦੀਲ ਕਰਨ ਲਈ ਅਤੇ 75% ਗਰਾਂਟ ਨੂੰ 95% ਕਰਨ ਦੀ ਮੰਗ ਲਈ ਇਹ ਧਰਨੇ ਲਗਾਏ ਜਾ ਰਹੇ ਹਨ। ਇਹ ਸਰਕਾਰ ਜਿਹੜੀ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਦਾ ਵਾਅਦਾ ਕਰਕੇ ਦਿੱਲੀ ਮਾਡਲ ਲੈ ਕੇ ਪੰਜਾਬ ਦੇ ਵਿੱਚ ਆਈ ਸੀ। ਇਸ ਮੰਚ ਤੋਂ ਅਸੀਂ ਯੂਨੀਅਨ ਦੇ ਮੈਂਬਰ ਇਸ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਆਪਣੇ ਉਸ ਵਾਅਦੇ ਨੂੰ ਯਾਦ ਕਰਦੇ ਹੋਏ ਗਰਾਂਟ ਦਾ ਮਿਆਦ 75% ਤੋਂ ਵਧਾ ਕੇ 95% ਕੀਤਾ ਜਾਵੇ। ਪੋਸਟਾਂ ਦੀ ਤਬਦੀਲੀ ਕੀਤੀ ਜਾਵੇ ਅਤੇ ਪੈਂਡਿੰਗ ਬਕਾਏ 01/01/16 ਤੋਂ ਉਹ ਜਾਰੀ ਕੀਤੇ ਜਾਣ। ਤੁਰੰਤ 30% ਡੀਏ ਜਾਰੀ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਮੁਲਾਜ਼ਮ ਦੇਸ਼ ਦੇ ਬਾਕੀ ਸੂਬਿਆਂ ਦੀ ਤਰ੍ਹਾਂ 60% ਡੀਏ ਲੈਣ ਦੇ ਲਈ ਹੱਕਦਾਰ ਹੋ ਜਾਣ। ਇਸ ਮੌਕੇ ਉੱਤੇ ਪ੍ਰੋਫ਼ੈਸਰ ਸੰਜੀਵ ਸਿੰਘ, ਸ਼੍ਰੀ ਦਵਿੰਦਰ ਕੁਮਾਰ, ਮੈਡਮ ਜਸਪ੍ਰੀਤ ਕੌਰ, ਡਾ. ਰਾਬੀਆ ਸ਼ਰਮਾ, ਡਾ. ਰਵਿੰਦਰ ਕੌਰ, ਮੋਡਮ ਦਿਲਜੀਤ ਕੌਰ, ਮੈਡਮ ਪਵਿੱਤਰ ਕੌਰ ਅਤੇ ਮੈਡਮ ਨਰਿੰਦਰ ਕੌਰ ਹਾਜ਼ਰ ਸਨ।