Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਕਾਰ ਸਵਾਰ ਪੰਜ ਪੇਟੀਆਂ ਸ਼ਰਾਬ ਦੇਸੀ ਠੇਕਾ ਸਮੇਤ ਆਇਆ ਪੁਲਿਸ ਅੜਿੱਕੇ

ਕਾਰ ਸਵਾਰ ਪੰਜ ਪੇਟੀਆਂ ਸ਼ਰਾਬ ਦੇਸੀ ਠੇਕਾ ਸਮੇਤ ਆਇਆ ਪੁਲਿਸ ਅੜਿੱਕੇ

ਹੁਸ਼ਿਆਰਪੁਰ (PPT NEWS) 

1 ਜੁਲਾਈ : ਪੰਜ ਪੇਟੀਆਂ ਸ਼ਰਾਬ ਦੇਸੀ ਠੇਕਾ ਮਾਰਕਾ ਸੰਤਰਾ ਫਾਰ ਸੇਲ ਇੰਨ ਹਿਮਾਚਲ ਪ੍ਰਦੇਸ਼ ਓਨਲੀ ਸਮੇਤ ਇੱਕ ਕਾਰ ਸਵਾਰ ਨੌਜਵਾਨ ਨੂੰ ਮਾਡਲ ਟਾਊਨ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮ ਦੀ ਪਛਾਣ ਸੰਦੀਪ ਕੁਮਾਰ ਉਰਫ ਬੰਟੀ ਪੁੱਤਰ ਜੋਗਿੰਦਰਪਾਲ ਵਾਸੀ ਨਿਊ ਫਤਿਹਗੜ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਜੋਂ ਹੋਈ ਹੈ ।

ਮਾਣਯੋਗ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਦੀ ਹਦਾਇਤ ਅਤੇ  ਪਲਵਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਅਤੇ ਗੈਰ ਕਨੂੰਨੀ ਸ਼ਰਾਬ ਦੀ ਰੋਕਥਾਮ ਲਈ ਵਿੱਢੀ ਮੁਹਿੰਮ ਤਹਿਤ ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ਐਸ ਆਈ ਰਜਿੰਦਰ ਸਿੰਘ ਇੰਚਾਰਜ ਚੌਂਕੀ ਪੁਰਹੀਰਾਂ ਨੇ ਦੋਰਾਨੇ ਗਸ਼ਤ ਇਤਲਾਹ ਮਿਲਣ ਤੇ ਸਮੇਤ ਪੁਲਿਸ ਪਾਰਟੀ ਸਾਈਫਨ ਸੁੰਦਰ ਨਗਰ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਤਾ ਮੁਤਾਬਿਕ ਇਤਲਾਹ ਬਾਈਪਾਸ ਫਗਵਾੜਾ ਵਲੋਂ ਸੁੰਦਰ ਨਗਰ ਸਾਈਡ ਨੂੰ ਆ ਰਹੀ ਲਾਲ ਰੰਗ ਦੀ ਮਰੂਤੀ ਕਾਰ ਨੰਬਰ PB-70-3581 ਨੂੰ ਰੋਕ ਕੇ ਕਾਰ ਸਵਾਰ ਸੰਦੀਪ ਕੁਮਾਰ ਉਰਫ ਬੰਟੀ ਪੁੱਤਰ ਜੋਗਿੰਦਰਪਾਲ ਵਾਸੀ ਨਿਊ ਫਤਿਹਗੜ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਕਾਰ ਦੀ ਤਲਾਸ਼ੀ ਕੀਤੀ ਤਾ ਕਾਰ ਦੀ ਡਿੱਗੀ ਵਿੱਚ ਰੱਖੀਆ ਹੋਈਆ ਪੰਜ ਪੇਟੀਆ ਸ਼ਰਾਬ ਦੇਸੀ ਠੇਕਾ ਮਾਰਕਾ ਸੰਤਰਾ ਫਾਰ ਸੇਲ ਇੰਨ ਹਿਮਾਚਲ ਪ੍ਰਦੇਸ਼ ਓਨਲੀ ਬ੍ਰਾਮਦ ਹੋਣ ਤੇ ਇਸ ਦੇ ਖਿਲਾਫ ਮੁ ਨੰ 170 ਮਿਤੀ 01-07-2023 ਅਧ: 61-1-14 ਆਬਕਾਰੀ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਦਰਜ ਰਜਿਸਟਰ ਕੀਤਾ ਗਿਆ । ਇਸ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆ ਵਿੱਚ 6/7 ਮੁਕੱਦਮੇ ਨਜਾਇਜ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਦਰਜ ਹਨ । ਦੋਸੀ ਪਾਸੋ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਕਿੱਥੋ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ ਕਿਸ ਨੂੰ ਵੇਚਦਾ ਹੈ ।