Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਹੁਸ਼ਿਆਰਪੁਰ ਦੇ ਬਹੁ-ਚਰਚਿਤ ਦੋਹਰੇ ਕ+ਤ+ਲ ਕਾਂਡ ਦੇ ਮੁੱਖ ਦੋਸ਼ੀ ਨੂੰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਕੀਤਾ ਗਿ੍ਰਫਤਾਰ

ਹੁਸ਼ਿਆਰਪੁਰ ਦੇ ਬਹੁ-ਚਰਚਿਤ ਦੋਹਰੇ ਕ+ਤ+ਲ ਕਾਂਡ ਦੇ ਮੁੱਖ ਦੋਸ਼ੀ ਨੂੰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਕੀਤਾ ਗਿ੍ਰਫਤਾਰ

ਹੁਸ਼ਿਆਰਪੁਰ (PPT NEWS) 

13 ਜੁਲਾਈ : ਹੁਸ਼ਿਆਰਪੁਰ ਦੇ ਸੀਨੀਅਰ ਐਕਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਸਦੀ ਸਹਾਇਕ ਐਡਵੋਕੇਟ ਸੀਆ ਖੁਲਰ ਬਹੁ-ਚਰਚਿਤ ਦੋਹਰੇ ਕਤਲ ਕਾਂਡ ਦੇ ਮੁੱਖ ਦੋਸ਼ੀ ਅਸ਼ੀਸ਼ ਕੁਮਾਰ ਉਰਫ ਅਸ਼ੀਸ਼ ਸਿੰਘ ਉਰਫ ਅਸ਼ੀਸ਼ ਕੁਸ਼ਵਾਰਾ ਪੁੱਤਰ ਰਘੁਵੀਰ ਸਿੰਘ ਵਾਸੀ ਮੰਗਲੋਰ ਥਾਣਾ ਸਲੇਮਪੁਰ ਜਿਲਾ ਬੁਲੰਦ ਸ਼ਹਿਰ ਯੂ.ਪੀ ਨੂੰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਕੀਤਾ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਾਨਯੋਗ ਸਰਤਾਜ ਸਿੰਘ ਚਾਹਲ, ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਸਾਲ 2020 ਵਿੱਚ ਹੋਏ ਬਹੁ-ਚਰਚਿਤ ਦੋਹਰੇ ਕਤਲ ਕਾਂਡ ਜਿਸ ਵਿੱਚ ਸੀਨੀਅਰ ਐਕਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਸਦੀ ਸਹਾਇਕ ਐਡਵੋਕੇਟ ਸੀਆ ਖੁਲਰ ਦਾ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਖੁਰਦ ਬੁਰਦ ਕਰਨ ਦੀ ਨਿਅਤ ਨਾਲ ਕਾਰ ਨੂੰ ਅੱਗ ਲਗਾ ਦਿੱਤੀ ਗਈ ਸੀ। ਜਿਸਦੇ ਸਬੰਧ ਵਿਚ ਮੇਜਰ ਸਿੰਘ, ਪੁਲਿਸ ਕਪਤਾਨ PBI ਹੁਸਿ; ਦੀ ਅਗਵਾਈ ਵਿਚ ਮੁਕੱਦਮਾ ਦੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਡੀ ਐਸ ਪੀ ਸਿਟੀ ਪਲਵਿੰਦਰ ਸਿੰਘ ਪੀ.ਪੀ.ਐਸ ਅਤੇ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੇ ਅਧਾਰਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ। ਇਸ ਕੇਸ ਸਬੰਧੀ ਮਿਤੀ 22-11-2020 ਨੂੰ ਸੁਮਨਿੰਦਰ ਗੁਪਤਾ ਪੁੱਤਰ ਲੇਟ ਭਗਵੰਤ ਕਿਸ਼ੋਰ ਗੁਪਤਾ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ ਨੇ ਆਪਣਾ ਬਿਆਨ ਲਿਖਾਇਆ ਸੀ ਕਿ ਮਿਤੀ 14/11/2020 ਨੂੰ ਉਸਦੇ ਪਿਤਾ ਭਗਵੰਤ ਕਿਸ਼ੋਰ ਗੁਪਤਾ ਅਤੇ ਉਸਦੀ ਸਹਾਇਕ ਵਕੀਲ ਸੀਆ ਉਰਫ ਗੀਤੂ ਪਤਨੀ ਅਸ਼ੀਸ਼ ਕੁਸ਼ਵਾਰਾ ਵਾਸੀ ਵਿਕਰਮ ਇੰਨਕਲੇਵ ਹੁਸ਼ਿਆਰਪੁਰ ਦੇ ਕਤਲ ਕਰਨ ਤੋਂ ਬਾਅਦ ਉਹਨਾਂ ਦੀਆਂ ਲਾਸ਼ਾ ਨੂੰ ਸੀਆ ਖੂਲਰ ਦੀ ਕਾਰ ਸੁਲੈਰੀਓ ਵਿੱਚ ਰੱਖਕੇ ਕਾਰ ਨੂੰ ਪੁਰਹੀਰਾ ਬਾਈਪਾਸ ਦੇ ਨਜਦੀਕ ਇਕ ਦਰਖਤ ਨਾਲ ਕਾਰ ਟਕਰਾ ਕੇ ਐਕਸੀਡੈਂਟ ਦਾ ਹਾਦਸਾ ਦਰਸ਼ਾ ਕੇ ਅੱਗ ਲਗਾ ਕੇ ਲਾਸ਼ਾਂ ਨੂੰ ਖੁਰਦ ਬੁਰਦ ਕੀਤਾ ਸੀ, ਪਰ ਅਸਲ ਵਿੱਚ ਇਹ ਐਕਸੀਡੈਂਟ ਨਹੀ ਸੀ ਸਗੋਂ ਸ਼ੀਆ ਖੁਲਰ ਦੇ ਪਤੀ ਅਸ਼ੀਸ਼ ਕੁਸ਼ਵਾਰਾਂ ਨੇ ਆਪਣੇ ਸਾਥੀਆ ਸੁਨੀਲ ਕੁਮਾਰ, ਕਪਿਲ ਕੁਮਾਰ ਅਤੇ ਹੋਰ ਸਾਥੀਆਂ ਨੂੰ ਉਤਰ ਪ੍ਰਦੇਸ਼ ਵਿੱਚ ਪੈਂਦੇ ਬੁਲੰਦ ਸ਼ਹਿਰ ਦੇ ਨੇੜੇ ਪਿੰਡ ਮੰਗਲੋਰ ਤੇ ਬੁਲਾ ਕੇ ਮੇਰੇ ਪਿਤਾ ਅਤੇ ਸੀਆ ਖੁੱਲਰ ਦਾ ਕਤਲ ਕਰਕੇ ਕਾਰ ਨੂੰ ਅੱਗ ਲਗਾ ਕੇ ਐਕਸੀਡੈਂਟ ਦਰਸਾਇਆ ਸੀ।ਜਿਸਤੇ ਮੁੱਕਦਮਾ ਨੰਬਰ 265 ਮਿਤੀ 22-11-2020 ਅਧ: 302,201,120-ਬੀ ,404 ਭ:ਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਕੀਤਾ ਗਿਆ ਸੀ। ਜਿਸਦੀ ਤਫਤੀਸ਼ ਦੌਰਾਨ ਮਿਤੀ 23-11-2020 ਨੂੰ ਮੁਕੱਦਮਾ ਦਾ ਦੋਸ਼ੀ ਕਪਿਲ ਕੁਸ਼ਵਾਰਾਂ ਨੂੰ ਪਿੰਡ ਮੰਗਲੌਰ ਥਾਣਾ ਸਲੇਮਪੁਰ ਜਿਲਾ ਬੁਲੰਦ ਸ਼ਹਿਰ ਯੂ.ਪੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋਸ਼ੀ ਅਸ਼ੀਸ਼ ਕੁਮਾਰ ਉਰਫ ਅਸ਼ੀਸ਼ ਸਿੰਘ ਉਰਫ ਅਸ਼ੀਸ਼ ਕੁਸ਼ਵਾਰਾ ਅਤੇ ਸੁਨੀਲ ਕੁਮਾਰ ਦੇ ਪੀ.ਓ ਹੋਣ ਕਾਰਨ ਇਹਨਾ ਦੇ ਖਿਲਾਫ ਮੁਕੱਦਮਾ ਨੰਬਰ 316 ਮਿਤੀ 05.12.2022 ਅਰਧ 174-ਏ ਭ.ਦ ਥਾਣਾ ਮਾਡਲ ਟਾਊਨ ਵਿਖੇ ਦਰਜ ਰਜਿਸਟਰ ਹੋਇਆ ਸੀ।

ਡੀ ਐਸ ਪੀ ਸਿਟੀ ਪਲਵਿੰਦਰ ਸਿੰਘ ਆਈ ਪੀ ਐਸ , ਅਤੇ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਅਧਾਰਤ ਵਿਸ਼ੇਸ਼ ਟੀਮ ਨੇ ਬਹੁਤ ਹੀ ਮਿਹਨਤ ਨਾਲ ਵੱਖ ਵੱਖ ਸਾਇੰਟਿਫਿਕ ਅਤੇ ਟੈਕਨੀਕਲ ਤਰੀਕਿਆ ਨਾਲ ਇਸ ਮੁੱਕਦਮਾ ਦੀ ਤਫਤੀਸ਼ ਕਰਦੇ ਹੋਏ ਮੁਕੱਦਮਾ ਦੇ ਮੁੱਖ ਦੋਸ਼ੀ ਅਸ਼ੀਸ਼ ਕੁਮਾਰ ਉਰਫ ਅਸ਼ੀਸ਼ ਸਿੰਘ ਉਰਫ ਅਸ਼ੀਸ਼ ਕੁਸ਼ਵਾਰਾ ਪੁੱਤਰ ਰਘੁਵੀਰ ਸਿੰਘ ਵਾਸੀ ਮੰਗਲੋਰ ਥਾਣਾ ਸਲੇਮਪੁਰ ਜਿਲਾ ਬੁਲੰਦ ਸ਼ਹਿਰ ਯੂ.ਪੀ ਹਾਲ ਪਟੇਲ ਡੀ-2, ਕੁੰਡਲੀ ਘਰੋਲੀ ਮਿਊਰ ਬਿਹਾਰ ਥਾਣਾ ਗਾਜੀਪੁਰ ਈਸਟ ਦਿੱਲੀ ਨੂੰ ਪਟੇਲ ਨਗਰ ਥਾਣਾ ਕੋਤਵਾਲੀ ਜਿਲਾ ਸ਼ਾਹਤਲ, ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਟਰਾਂਜਿਟ ਰਿਮਾਂਡ ਹਾਸਿਲ ਕਰਕੇ ਹੁਸ਼ਿਆਰਪੁਰ ਲਿਆਂਦਾ ਗਿਆ।ਦੋਸ਼ੀ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੂੰ ਆਪਣੀ ਪਤਨੀ ਸੀਆ ਖੁੱਲਰ ਅਤੇ ਉਸਦੇ ਸੀਨੀਅਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਨੂੰ ਪੂਰੀ ਪਲਾਨਿੰਗ ਕਰਕੇ ਯੋਜਨਾਬੱਧ ਤਰੀਕੇ ਨਾਲ ਦੀਵਾਲੀ ਵਾਲੀ ਸ਼ਾਮ ਮਿਤੀ 13-11-2020 ਨੂੰ ਆਪਣੇ ਸਾਥੀਆਂ ਕਪਿਲ ਕੁਸ਼ਵਾਰਾ ਅਤੇ ਸੁਨੀਲ ਕੁਮਾਰ ਬਗੈਰਾ ਨੂੰ ਆਪਣੇ ਪਿੰਡ ਮੰਗਲੋਰ ਥਾਣਾ ਸਲੇਮਪੁਰ ਜਿਲਾ ਬੁਲੰਦ ਸ਼ਹਿਰ ਯੂ.ਪੀ ਤੋਂ ਬੁਲਾ ਕੇ ਸੀਆ ਖੁੱਲਰ ਅਤੇ ਭਗਵੰਤ ਕਿਸ਼ੋਰ ਗੁਪਤਾ ਨੂੰ ਫਰਸ਼ ਤੇ ਬੈਠ ਕੇ ਪੂਜਾ ਕਰਦਿਆਂ ਹੋਇਆਂ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਉਹਨਾ ਦੀਆਂ ਲਾਸ਼ਾ ਨੂੰ ਸੀਆ ਖੂਲਰ ਦੀ ਕਾਰ ਸਲਰੀਓ ਵਿੱਚ ਰੱਖ ਕੇ ਪੁਰਹੀਰਾਂ ਬਾਈਪਾਸ ਦੇ ਨਜਦੀਕ ਸੜਕ ਦੇ ਕਿਨਾਰੇ ਇਕ ਦਰਖਤ ਨਾਲ ਲਗਾ ਕੇ ਕਾਰ ਨੂੰ ਅੱਗ ਲਗਾ ਦਿੱਤੀ ਸੀ ਤਾਂ ਜੋ ਦੇਖਣ ਤੇ ਇਹ ਸੜਕ ਹਾਦਸਾ ਲੱਗੇ।ਇਹ ਦੋਸ਼ੀ ਅਸ਼ੀਸ਼ ਕੁਸ਼ਵਾਹਾ ਅਤੇ ਸੁਨੀਲ ਕੁਮਾਰ ਮਿਤੀ 25-10-2021 ਨੂੰ ਅਦਾਲਤ ਵਲੋਂ ਪੀ.ਊ ਕਰਾਰ ਦਿੱਤੇ ਗਏ ਸੀ।

error: copy content is like crime its probhihated