ਗੜ੍ਹਦੀਵਾਲਾ 2 ਜਨਵਰੀ (ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ)
ਗੜ੍ਹਦੀਵਾਲਾ ਸਬ-ਤਹਿਸੀਲ ਵਿਖੇ ਸੇਵਾ ਕੇਂਦਰ ਦੇ ਮੇਨ ਗੇਟ ਦਰਵਾਜ਼ੇ ਤੋੜ ਕੇ ਅੰਦਰੋਂ ਅਣਪਛਾਤੇ ਚੋਰਾਂ ਵਲੋਂ ਲੋਨ ਸਵਿਚ, ਐਨ.ਵੀ.ਆਰ 16 ਬੈਟਰੀਆ ਤੇ ਏਸੀ ਦਾ ਸਟੇਬ ਲਾਇਜ਼ਰ ਚੋਰੀ ਕਰ ਕੇ ਲੈਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਇਸ ਸਬੰਧੀ ਗੜ੍ਹਦੀਵਾਲਾ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ‘ਚ ਸੇਵਾ ਕੇਂਦਰ ਕਰਮਚਾਰੀ ਪਵਨ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਕੈਥਾਂ (ਦਸੂਹਾ) ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਮੈਂ ਸੇਵਾ ਕੇਂਦਰ ਵਿਖੇ ਨੌਕਰੀ ਕਰਦਾ ਹਾਂ ਮਿਤੀ 31/12/2023 ਮੈਨੂੰ ਸਵੇਰੇ ਸਫਾਈ ਕਰਮਚਾਰੀਆਂ ਦਾ ਫੋਨ ਆਇਆ ਤਾਂ ਉਹਨਾਂ ਨੇ ਦਸਿਆ ਕਿ ਸੇਵਾ ਕੇਂਦਰ ਗੜ੍ਹਦੀਵਾਲਾ ਦੇ ਮੇਨ ਗੇਟ ਅਤੇ ਅੰਦਰ ਵਾਲੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਹਨ । ਜਦੋਂ ਮੈਂ ਸੇਵਾ ਕੇਂਦਰ ਵਿਖੇ ਆਪਣੇ ਨਾਲ ਦੇ ਹੋਰ ਕਰਮਚਾਰੀਆਂ ਨੂੰ ਲੈ ਕੇ ਪੁੱਜ ਕੇ ਦੇਖਿਆ ਤਾਂ ਅਣਪਛਾਤੇ ਚੋਰਾਂ ਵਲੋਂ ਸੇਵਾ ਕੇਂਦਰ ਦੇ ਮੇਨ ਦਰਵਾਜ਼ੇ ਦੇ ਤਾਲੇ ਤੋੜ ਕੇ ਲੈਨ ਸਵਿਚ, ਐਨਵੀਆਰ 16 ਬੈਟਰੀਆ, ਏਸੀ ਦਾ ਸਟੇਬ ਲਾਇਜਰ ਚੋਰੀ ਕਰ ਕੇ ਲੈ ਗਏ ਹਨ। ਜਿਸ ਕਰਕੇ ਚੋਰਾਂ ਵਲੋਂ ਸੇਵਾ ਕੇਂਦਰ ਦਾ ਕਾਫੀ ਨੁਕਸਾਨ ਕਰ ਦਿੱਤਾ ਗਿਆ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਕੈਦ ਹੋ ਗਿਆ ਹਨ ।