Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing *ਟ੍ਰੈਫਿਕ ਪੁਲਿਸ ਮੁਲਾਜ਼ਮ ਬਟਾਲਾ ਤੇ ਲਗੇ ਪ੍ਰਵਾਸੀ ਮਜ਼ਦੂਰ ਨਾਲ ਅਣਮਨੁੱਖੀ ਤਸ਼ਦਦ ਕਰ ਬੁਰੀ ਤਰਾਂ ਕੁੱਟ ਮਾਰ ਕਰਨ ਦੇ ਦੋਸ਼*

*ਟ੍ਰੈਫਿਕ ਪੁਲਿਸ ਮੁਲਾਜ਼ਮ ਬਟਾਲਾ ਤੇ ਲਗੇ ਪ੍ਰਵਾਸੀ ਮਜ਼ਦੂਰ ਨਾਲ ਅਣਮਨੁੱਖੀ ਤਸ਼ਦਦ ਕਰ ਬੁਰੀ ਤਰਾਂ ਕੁੱਟ ਮਾਰ ਕਰਨ ਦੇ ਦੋਸ਼*

ਬਟਾਲਾ (ਅਵਿਨਾਸ਼ ਸ਼ਰਮਾ)

*ਐੱਸ. ਐੱਸ. ਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨੇ ਪੂਰੀ ਤਰਾਂ ਇਨਸਾਫ਼ ਦਾ ਭਰੋਸਾ ਦਿੱਤਾ ਹੈ : ਪ੍ਰਧਾਨ ਲਵਲੀ ਕੁਮਾਰ ਦਸਵੰਧ ਫਾਊਂਡੇਸ਼ਨ*

: ਖਾਖੀ ਵਰਦੀ ਜਿੱਥੇ ਕਈ ਵਾਰ ਪੰਜਾਬ ਪੁਲੀਸ ਦੀ ਸ਼ਾਨ ਵਧਾਆਉਣ ਕਰਕੇ ਸੁਰਖੀਆਂ ਬਟੋਰਦੀ ਹੈ ਓਥੇ ਹੀ ਦਾਣਾ ਮੰਡੀ ਵਿੱਚ ਕੰਮ ਕਰਨ ਵਾਲੇ ਇੱਕ ਗਰੀਬ ਪ੍ਰਵਾਸੀ ਮਜ਼ਦੂਰ ਨਾਲ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵਲੋਂ ਬੁਰੀ ਤਰ੍ਹਾਂ ਕੁੱਟ ਮਾਰ ਕਰਕੇ ਰੋਅਬ ਪਾਉਣ ਦੇ ਦੋਸ਼ ਲਗੇ ਹਨ। ਇਸ ਮੌਕੇ ਤੇ ਮਿੱਥਨ ਕੁਮਾਰ ਜੌ ਕਿ ਇਕ ਪ੍ਰਵਾਸੀ ਮਜ਼ਦੂਰ ਹੈ ਅਤੇ ਦਾਣਾ ਮੰਡੀ ਵਿਖੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਉਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਉਹ ਬੱਸ ਤੋ ਸਫ਼ਰ ਕਰਕੇ ਵਾਪਿਸ ਆ ਰਿਹਾ ਸੀ ਜਦ ਉਹ ਗਾਂਧੀ ਚੌਂਕ ਦੇ ਨਜਦੀਕ ਬਸ ਤੋ ਥੱਲੇ ਉਤਰਨ ਲਗਾ ਤਾਂ ਅਚਾਨਕ ਬਸ ਵਲੋ ਝਟਕਾ ਲਗਾ ਜਿਸ ਕਰਕੇ ਉਹ ਆਪਣੇ ਤੋ ਅੱਗੇ ਖਲੋਤੇ ਵਿਅਕਤੀ ਨਾਲ ਜਾ ਟਕਰਾਇਆ ਜਿਸ ਕਰਕੇ ਕੁਝ ਵਿਅਕਤੀ ਉਸ ਨਾਲ ਮਾਰ ਕੁਟਾਈ ਕਰਨ ਲਗੇ। ਮਿਥੁਨ ਕੁਮਾਰ ਨੇ ਕਿਹਾ ਕਿ ਜਦ ਉਸਨੇ ਟ੍ਰੈਫਿਕ ਪੁਲੀਸ ਮੁਲਾਜ਼ਮ ਤੋ ਆਪਣੀ ਜਾਣ ਮਾਲ ਦਾ ਰਾਖਾ ਸਮਝ ਕੇ ਖੁਦ ਨੂੰ ਬਚਾਉਣ ਲਈ ਮਦਦ ਦੀ ਗੁਹਾਰ ਲਗਾਈ ਤਾਂ ਉਸ ਟ੍ਰੈਫਿਕ ਪੁਲੀਸ ਦੇ ਮੁਲਾਜ਼ਮ ਨੇ ਮਾੜੀ ਸ਼ਬਦਾਵਲੀ ਅਤੇ ਵਰਦੀ ਦਾ ਰੋਅਬ ਦਿਖਾਉਂਦੇ ਹੋਏ ਉਸ ਨੂੰ ਬਚਾਉਣ ਦੇ ਬਜਾਏ ਨਫਰਤ ਦੀ ਨਜ਼ਰ ਨਾਲ ਦੇਖਦੇ ਹੋਏ ਬਹੁਤ ਬੁਰੀ ਤਰਾਂ ਕੁੱਟਿਆ। ਇਸ ਮੌਕੇ ਤੇ ਦਸਵੰਧ ਫਾਊਂਡੇਸ਼ਨ ਦੇ ਪ੍ਰਧਾਨ ਲਵਲੀ ਕੁਮਾਰ ਦੀ ਅਗਵਾਈ ਵਿੱਚ ਐੱਸ ਐਸ ਪੀ ਬਟਾਲਾ ਨੂੰ ਦਰਖਾਸਤ ਦਿੱਤੀ ਗਈ ਅਤੇ ਉਕਤ ਪੁਲੀਸ ਮੁਲਾਜ਼ਮ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।ਪ੍ਰਧਾਨ ਲਵਲੀ ਕੁਮਾਰ ਨੇ ਕਿਹਾ ਕਿ ਐੱਸ ਐਸ ਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਵਲੋ ਉਨ੍ਹਾਂ ਦੀ ਗਲ ਪੂਰੇ ਧਿਆਨ ਨਾਲ ਸੁਣੀ ਗਈ ਹੈ ਅਤੇ ਪੁਲੀਸ ਮੁਲਾਜ਼ਮ ਵਿਰੁੱਧ ਜਲਦ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ ।ਇਸ ਮੌਕੇ ਤੇ ਹਰਪ੍ਰੀਤ ਮਠਾਰੂ,ਤਰਲੋਕ ਸਿੰਘ ਲਾਡੀ ,ਜਗਦੀਸ਼ ਕੁਮਾਰ,ਮੋਹਨ ਲਾਲ,ਜੀਤੂ ਚੌਧਰੀ ਵਾਈਸ ਪ੍ਰਧਾਨ ਦਾਣਾ ਮੰਡੀ ਮਜ਼ਦੂਰ ਯੂਨੀਅਨ,ਫ਼ਕੀਰ ਚੰਦ,ਗੁਰਮੀਤ ਚੰਦ, ਪ੍ਰਕਾਸ਼ ਚੰਦ,ਜੋਗਿੰਦਰ ਪਾਲ,ਵਿਲਾਸ ਪਾਸਵਾਨ ,ਮਿਥੁਨ ਪਾਸਵਾਨ,ਹਰੀਬੋਲ ,ਸੰਚਿਤ ਕੁਮਾਰ *ਸ਼ਿਆਮ ਮੱਲ ਪਾਸਵਾਨ ,, ਸਹਿਰਸਾ ਜਿਲ੍ਹਾ ਬਿਹਾਰ ਰਾਜ ਹਾਲ ਨਿਵਾਸੀ ਨਵੀਂ ਦਾਣਾ ਮੰਡੀ ਆਦਿ ਹਾਜ਼ਰ ਸਨ।*