Prime Punjab Times

Latest news
DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ ਸੜਕ ਸੁਰੱਖਿਆ ਨਿਯਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ-ਵਧੀਕ ਡਿਪਟੀ ਕਮਿਸ਼ਨਰ ਵਰਲਡ ਬੁੱਧਿਸਟ ਫੈਡਰੇਸ਼ਨ ਦੇ ਐਡਵਾਈਜ਼ਰੀ ਬੋਰਡ ਵਿੱਚ ਨਿੱਕੂ ਦਸੂਹਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ ਸ਼ਬਦ ਕੀਰਤਨ 'ਚ ਖਾਲਸਾ ਕਾਲਜ ਨੇ ਤੀਸਰਾ ਸਥਾਨ ਕੀਤਾ ਹਾਸਲ दसूहा के गांव बह मवा के नीरज ने एशियन गेम्स में जीता सिल्वर मैडल,परिवार और गांव में खुशी की लहर ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਡਾ ਪਾਬਲਾ ਨੇ ਹੱਡੀਆਂ ਦੀ ਬੀਮਾਰੀਆਂ ਸਬੰਧੀ ਮਰੀਜ਼ਾਂ ਦੀ ਕੀਤੀ ਜਾਂਚ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਿਆਂ ਦੀ ਵਿਕਰੀ ਬਾਰੇ ਹਦਾਇਤਾਂ ਜਾਰੀ ਰਾਖੀ ਗੁਪਤਾ ਭੰਡਾਰੀ, ਇਲੈਕਟਰੋਲ ਰੋਲ ਆਬਜਰਵਰ ਬਟਾਲਾ ਪਹੁੰਚੇ,SIR ਦੀ ਚੱਲ ਰਹੀ ਪ੍ਰਕਿਰਿਆ ਦਾ ਕੀਤਾ ਰੀਵਿਊ
ADVERTISEMENT
You are currently viewing ਵਿਦੇਸ਼ ਬੈਠਾ ਅਮਨ ਆਂਡਾ ਕਰਦਾ ਸੀ ਫਿਰੌਤੀ, ਨਾ ਦੇਣ ’ਤੇ ਬਟਾਲਾ ’ਚ ਚੱਲਦੀਆਂ ਸਨ ਗੋਲੀਆਂ; ਹਥਿਆਰ ਸਪਲਾਇਰ ਗੁਰਬਿੰਦਰ 3 ਪਿਸਤੌਲਾਂ ਸਮੇਤ ਕਾਬੂ

ਵਿਦੇਸ਼ ਬੈਠਾ ਅਮਨ ਆਂਡਾ ਕਰਦਾ ਸੀ ਫਿਰੌਤੀ, ਨਾ ਦੇਣ ’ਤੇ ਬਟਾਲਾ ’ਚ ਚੱਲਦੀਆਂ ਸਨ ਗੋਲੀਆਂ; ਹਥਿਆਰ ਸਪਲਾਇਰ ਗੁਰਬਿੰਦਰ 3 ਪਿਸਤੌਲਾਂ ਸਮੇਤ ਕਾਬੂ

ਬਟਾਲਾ, 17 ਅਗਸਤ (ਅਵਿਨਾਸ਼ ਸ਼ਰਮਾ)

: ਬਟਾਲਾ ਪੁਲਿਸ ਨੇ ਬਾਜਵਾ ਲੈਬ ਫਾਇਰਿੰਗ ਮਾਮਲੇ ਦੀ ਤਫਤੀਸ਼ ਦੌਰਾਨ ਵੱਡਾ ਖੁਲਾਸਾ ਕਰਦਿਆਂ ਵਿਦੇਸ਼ ਬੈਠੇ ਅਮਨ ਆਂਡਾ ਦੇ ਕਥਿਤ ਫਿਰੌਤੀ ਨੈੱਟਵਰਕ ਦੀਆਂ ਕੜੀਆਂ ਖੋਲ੍ਹੀਆਂ ਹਨ। ਪੁਲਿਸ ਨੇ ਹਥਿਆਰ ਮੁਹੱਈਆ ਕਰਵਾਉਣ ਵਾਲੇ ਗੁਰਪਿੰਦਰ ਸਿੰਘ ਉਰਫ਼ ਗੁਰਬਿੰਦਰ ਸਿੰਘ ਉਰਫ਼ ਬੀਂਡਾ ਵਾਸੀ ਰਾਏਪੁਰ ਖੁਰਦ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਤਿੰਨ ਪਿਸਤੌਲ ਅਤੇ ਛੇ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।

ਐਸ ਐਸ ਪੀ ਬਟਾਲਾ ਡਾ ਮਹਿਤਾਬ ਸਿੰਘ ਦੇ ਨਿਰਦੇਸ਼ਾਂ ਤਹਿਤ ਡੀਐਸਪੀ ਸਿਟੀ ਸੁਖਇੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ 6-7 ਮਾਰਚ ਦੀ ਦਰਮਿਆਨੀ ਰਾਤ ਬਾਜਵਾ ਲੈਬ, ਲਾਇਲਪੁਰੀਆ ਵਾਲੀ ਗਲੀ ਦੇ ਬਾਹਰ ਫਾਇਰਿੰਗ ਹੋਈ ਸੀ। ਇਸ ਮਾਮਲੇ ਵਿੱਚ ਪਹਿਲਾਂ ਅਰਮਾਨਦੀਪ ਸਿੰਘ ਉਰਫ਼ ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਉਰਫ਼ ਹੈੱਪੀ ਅਤੇ ਕਰਨਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਨੂੰ ਵਾਰਦਾਤ ਲਈ ਹਥਿਆਰ ਰਵੀਪਾਲ ਸਿੰਘ ਅਤੇ ਗੁਰਬਿੰਦਰ ਸਿੰਘ ਵੱਲੋਂ ਮੁਹੱਈਆ ਕਰਵਾਏ ਗਏ ਸਨ। ਰਵੀਪਾਲ ਕੋਲੋਂ ਪਹਿਲਾਂ ਹੀ 30 ਬੋਰ ਦਾ ਪਿਸਤੌਲ ਅਤੇ ਦੋ ਰੌਂਦ ਬਰਾਮਦ ਹੋ ਚੁੱਕੇ ਹਨ। ਹੁਣ 15 ਅਗਸਤ ਨੂੰ ਕਾਬੂ ਕੀਤੇ ਗੁਰਬਿੰਦਰ ਕੋਲੋਂ ਦੋ 30 ਬੋਰ ਪਿਸਤੌਲ, ਚਾਰ ਜ਼ਿੰਦਾ ਰੌਂਦ ਅਤੇ ਇੱਕ 32 ਬੋਰ ਪਿਸਤੌਲ ਸਮੇਤ ਦੋ ਰੌਂਦ ਬਰਾਮਦ ਹੋਏ ਹਨ।

ਪੁਲਿਸ ਮੁਤਾਬਕ ਅਮਨ ਆਂਡਾ ਵਿਦੇਸ਼ ਵਿੱਚ ਬੈਠ ਕੇ ਕਾਰੋਬਾਰੀਆਂ ਤੋਂ ਕਥਿਤ ਤੌਰ ’ਤੇ ਫਿਰੌਤੀ ਮੰਗਦਾ ਸੀ ਅਤੇ ਮੰਗ ਨਾ ਮੰਨਣ ’ਤੇ ਆਪਣੇ ਗੁਰਗਿਆਂ ਰਾਹੀਂ ਗੋਲੀਬਾਰੀ ਕਰਵਾ ਕੇ ਡਰ ਦਾ ਮਾਹੌਲ ਪੈਦਾ ਕਰਦਾ ਸੀ। ਗੁਰਬਿੰਦਰ ਅਤੇ ਰਵੀਪਾਲ ’ਤੇ ਗੋਲੀਬਾਰੀ ਕਰਨ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਦਾ ਦੋਸ਼ ਹੈ।

ਗੁਰਬਿੰਦਰ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਹਥਿਆਰਾਂ ਦੇ ਸਰੋਤ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐਸਪੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਦੇ ਝਾਂਸੇ ਵਿੱਚ ਆ ਕੇ ਆਪਣਾ ਭਵਿੱਖ ਬਰਬਾਦ ਨਾ ਕਰਨ।