Prime Punjab Times

Latest news
ਸਬ ਇੰਸਪੈਕਟਰ ਦਲਜੀਤ ਸਿੰਘ ਵਲੋਂ ਬਤੌਰ ਐਸ.ਐਚ.ਓ ਥਾਣਾ ਦਸੂਹਾ ਦਾ ਚਾਰਜ ਸੰਭਾਲਿਆ ਪਹਿਲਵਾਨ ਵਿਪਨ ਰਈਆਵਾਲ ਨੇ ਹਾਮਿਦ ਇਰਾਨੀ ਨੂੰ ਚਿੱਤ ਕਰਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜ਼ਾ  ਕੰਢੀ ਇਲਾਕੇ ਵਿੱਚ ਕੋਈ ਵਿਕਾਸ ਪ੍ਰੋਜੈਕਟ ਦੀ ਗਲ੍ਹ ਨਾਂ ਕਰਕੇ ਮੁੱਖਮੰਤਰੀ ਨੇ ਚੁਟਕਲਿਆ ਨਾਲ਼ ਲੋਕਾਂ ਦਾ ਢਿੱਡ ਭਰਨ ਦੀ ਕ... ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ... ਤੇਜ਼ ਰਫਤਾਰ ਬੱਸ ਨੇ 3 ਵਾਹਨਾਂ ਨੂੰ ਮਾਰੀ ਟੱਕਰ,ਵਾਹਨਾਂ ਦੇ ਉੱਡੇ ਪਰ+ਖੱਚੇ,6 ਲੋਕ ਗੰਭੀਰ ਜ਼+ਖ+ਮੀ ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰ... ਮਨਜੀਤ ਫਰੂਟ ਨਰਸਰੀ ਦੌਸੜਕਾ ਵਿਖੇ ਬੂਟਿਆਂ ਦਾ ਲਗਾਇਆ ਲੰਗਰ ਖਾਲਸਾ ਕਾਲਜ ਵਿਖੇ ਐਨ.ਐਸ.ਐਸ.ਦਾ ਇੱਕ ਰੋਜ਼ਾ ਕੈਂਪ ਆਯੋਜਿਤ ਸਾਲ 2026 ਦੇ ਚੌਥੇ ਅਤੇ ਆਖਰੀ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਸਾਇੰਸ ਵਿਭਾਗ ਦੇ ਮਨਜਿੰਦਰ ਸਿੰਘ ਨੂੰ... ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ “ਵਪਾਰੀਆਂ ਨਾਲ ਗੱਲਬਾਤ” ਵਿਸ਼ੇਸ਼ ਪ੍ਰੋਗਰਾਮ 1...
ADVERTISEMENT
You are currently viewing ਇਸ ਵਿਸ਼ਾਲ ਪ੍ਰਮਾਤਮਾ ਨਾਲ ਜੁੜਨ ਤੋਂ ਬਾਅਦ ਕੋਈ ਬੰਧਨ ਬਾਕੀ ਨਹੀਂ ਰਹਿ ਜਾਂਦਾ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਇਸ ਵਿਸ਼ਾਲ ਪ੍ਰਮਾਤਮਾ ਨਾਲ ਜੁੜਨ ਤੋਂ ਬਾਅਦ ਕੋਈ ਬੰਧਨ ਬਾਕੀ ਨਹੀਂ ਰਹਿ ਜਾਂਦਾ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਹੁਸ਼ਿਆਰਪੁਰ, 3 ਜਨਵਰੀ, 2024 (ਚੌਧਰੀ) 

ਬ੍ਰਹਮਗਿਆਨ ਨੂੰ ਆਧਾਰ ਬਣਾ ਕੇ ਸਭ ਵਿੱਚ ਪ੍ਰਮਾਤਮਾ ਦਾ ਰੂਪ ਦੇਖੋ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ –
ਨਵੇਂ ਸਾਲ ‘ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਦਿੱਤਾ ਸੰਗਤਾਂ ਨੂੰ ਆਸ਼ੀਰਵਾਦ

: “ਪਿਆਰ ਮੰਨਣ ਦਾ ਵਿਸ਼ਾ ਹੈ ਨਾਂ ਕਿ ਦੂਜਿਆਂ ਨੂੰ ਮਨਵਾਉਣ ਦਾ” । ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਤਾਂ ਅਸੀਂ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਭਗਤੀ ਦੇ ਮਾਰਗ ‘ਤੇ ਅੱਗੇ ਵਧ ਸਕਦੇ ਹਾਂ।” ਇਹ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵੇਂ ਸਾਲ ਦੇ ਸ਼ੁਭ ਮੌਕੇ ‘ਤੇ ਗਰਾਊਂਡ ਨੰਬਰ 8 ਬੁਰਾੜੀ ਵਿਖੇ ਕਰਵਾਏ ਗਏ ਵਿਸ਼ੇਸ਼ ਸਤਿਸੰਗ ਸਮਾਗਮ ‘ਚ ਹਾਜ਼ਰ ਹਜ਼ਾਰਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਸਾਲ 2024 ਦੀ ਸ਼ੁਰੂਆਤ ਮੌਕੇ ਕਰਵਾਏ ਗਏ ਇਸ ਸਤਿਸੰਗ ਦਾ ਲਾਭ ਲੈਣ ਲਈ ਦਿੱਲੀ ਅਤੇ ਹੋਰਨਾਂ ਥਾਵਾਂ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਸਤਿਗੁਰੂ ਦੇ ਦਰਸ਼ਨ ਅਤੇ ਪਵਿੱਤਰ ਪ੍ਰਵਚਨ ਸੁਣਕੇ ਆਨੰਦ ਦਾ ਸਕੂਨ ਮਹਿਸੂਸ ਕੀਤਾ ।
ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵੇਂ ਸਾਲ ਦੇ ਅਵਸਰ ‘ਤੇ ਆਪਣਾ ਪਵਿੱਤਰ ਅਸ਼ੀਰਵਾਦ ਦਿੰਦੇ ਹੋਏ ਸਮਝਾਇਆ ਕਿ ਅਕਸਰ ਅਸੀਂ ਆਪਣੇ ਵਿਵਹਾਰਕ ਜੀਵਨ ਦੇ ਸੀਮਤ ਦਾਇਰੇ ਵਿੱਚ ਤੰਗ ਅਤੇ ਭੇਦਭਾਵ ਵਾਲਾ ਵਤੀਰਾ ਅਪਣਾ ਲੈਂਦੇ ਹਾਂ। ਇਸ ਪ੍ਰਭਾਵ ਤੋਂ ਉੱਪਰ ਉੱਠ ਕੇ ਜੀਵਨ ਤਾਂ ਹੀ ਬਤੀਤ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਬ੍ਰਹਮਗਿਆਨ ਨੂੰ ਆਪਣਾ ਆਧਾਰ ਬਣਾ ਕੇ ਸਭ ਵਿੱਚ ਇੱਕ ਪਰਮਾਤਮਾ ਦੇ ਰੂਪ ਨੂੰ ਦੇਖਦੇ ਹਾਂ। ਅਸੀਂ ਆਪਣੀ ਸੋਚ ਦਾ ਵਿਸਥਾਰ ਕਰਨਾ ਹੈ ਅਤੇ ਕੇਵਲ ਪਿਆਰ ਦੀ ਭਾਵਨਾ ਨਾਲ ਜੀਵਨ ਜੀਣਾ ਹੈ ਤਾਂ ਹੀ ਮਨ ਵਿਚੋਂ ਤੰਗਦਿਲੀ ਦਾ ਭਾਵ ਦੂਰ ਹੋਵੇਗਾ।
ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਪਿਆਰ ਦੀ ਭਾਵਨਾ ਦੀ ਗੱਲ ਕਰਦਿਆਂ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਜਦੋਂ ਅਸੀਂ ਇਸ ਵਿਸ਼ਾਲ ਪ੍ਰਮਾਤਮਾ ਨਾਲ ਜੁੜ ਜਾਂਦੇ ਹਾਂ ਤਾਂ ਕੋਈ ਬੰਧਨ ਬਾਕੀ ਨਹੀਂ ਰਹਿੰਦਾ। ਇਸ ਬੇਰੰਗੇ ਦੇ ਰੰਗ ਨਾਲ ਜੁੜਕੇ ਭਗਤੀ ਦਾ ਅਜਿਹਾ ਮਜ਼ਬੂਤ ​​ਰੰਗ ਸਾਡੇ ਹਿੱਸੇ ਆਉਂਦਾ ਹੈ ਕਿ ਸਾਡੀ ਸ਼ਰਧਾ ਹੋਰ ਪੱਕੀ ਹੋ ਜਾਂਦੀ ਹੈ, ਪਰ ਭੁਲੇਖੇ ਕਾਰਨ ਅਸੀਂ ਇਸ ਸੱਚਾਈ ਨੂੰ ਭੁੱਲ ਕੇ ਆਪਣੀ ਵਿਚਾਰਧਾਰਾ ਨਾਲ ਹੀ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਅਸਲੀਅਤ ਤਾਂ ਇਹ ਹੈ ਕਿ ‘ਪਿਆਰ ਮੰਨਣ ਦਾ ਵਿਸ਼ਾ ਹੈ ਮਨਵਾਉਣ ਦਾ ਨਹੀਂ’। ਅਸੀਂ ਬ੍ਰਹਮਗਿਆਨ ਰੂਪੀ ਚੇਤਨਤਾ ਨਾਲ ਹੀ ਸਾਰੇ ਕੰਮ ਕਰਨੇ ਹਨ ਸਭ ਦੇ ਲਈ ਮਨ ਵਿੱਚ ਪ੍ਰੇਮ ਦੇ ਭਾਵ ਨੂੰ ਲੈਂਦੇ ਹੋਏ ਭਗਤੀ ਭਰਿਆ ਜੀਵਨ ਬਤੀਤ ਕਰਨਾ ਹੈ।
ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਨਵੇਂ ਸਾਲ ਦੇ ਮੌਕੇ ‘ਤੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਅਸ਼ੀਰਵਾਦ ਦਿੱਤਾ ਕਿ ਇਸ ਨਵੇਂ ਸਾਲ ਵਿੱਚ ਵੀ ਸਾਡਾ ਜੀਵਨ ਸੇਵਾ, ਸਿਮਰਨ ਅਤੇ ਸਤਿਸੰਗ ਨਾਲ ਸਜਿਆ ਹੋਵੇ। ਨਵੇਂ ਸਾਲ ਦੇ ਮੌਕੇ ‘ਤੇ ਸਤਿਗੁਰੂ ਦੇ ਇਹ ਅਨਮੋਲ ਪ੍ਰਵਚਨ ਅਸਲ ਵਿੱਚ ਸਮੁੱਚੀ ਮਾਨਵਤਾ ਲਈ ਇੱਕ ਵਰਦਾਨ ਹਨ।
ਇਸ ਮੌਕੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਰੰਕਾਰ ਪ੍ਰਤੀ ਸਾਡੀ ਆਸਥਾ ਅਤੇ ਸ਼ਰਧਾ ਸਾਡੇ ਨਿੱਜੀ ਅਧਿਆਤਮਿਕ ਅਨੁਭਵ ਤੇ ਅਧਾਰਿਤ ਹੋਣੀ ਚਾਹੀਦੀ ਹੈ ਨਾਂ ਕੇ ਕਿਸੇ ਹੋਰ ਦੇ ਕਹਿਣ ਤੇ ਪ੍ਰੇਰਿਤ ਹੋਕੇ। ਸਤਿਗੁਰੂ ਤੋਂ ਪ੍ਰਾਪਤ ਬ੍ਰਹਮਗਿਆਨ ਦੀ ਦ੍ਰਿਸ਼ਟੀ ਤੋਂ ਪਰਮਾਤਮਾ ਦੇ ਅੰਗ ਸੰਗ ਦਰਸ਼ਨ ਕਰਦੇ ਹੋਏ ਭਗਤੀ ਕਰਨਾ ਹੀ ਉੱਤਮ ਹੈ। ਸਤਿਗੁਰੂ ਸਭ ਨੂੰ ਬਰਾਬਰ ਬ੍ਰਹਮਗਿਆਨ ਪ੍ਰਦਾਨ ਕਰਕੇ ਜੀਵਨ ਵਿੱਚ ਮੁਕਤੀ ਦਾ ਮਾਰਗ ਪ੍ਰਦਾਨ ਕਰ ਰਹੇ ਹਨ ਅਤੇ ਅਸੀਂ ਇਸ ਨੂੰ ਆਪਣੇ ਅਨੁਭਵ ਅਤੇ ਆਪਣੀ ਸੱਚੀ ਲਗਨ ਦੁਆਰਾ ਹੀ ਪ੍ਰਾਪਤ ਕਰ ਸਕਦੇ ਹਾਂ।

error: copy content is like crime its probhihated