ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਲਾਇਆ ਧਰਨਾ 56 ਵੇਂ ਦਿਨ ਵੀ ਜਾਰੀ
ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਧਰਨਾਕਾਰੀਆਂ ਨੇ ਕੀਤਾ ਪਿੱਟ ਸਿਆਪਾ
ਗੜ੍ਹਦੀਵਾਲਾ 19 ਜੁਲਾਈ (ਚੌਧਰੀ) : ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਬਾਬਾ ਦੀਪ ਸਿੰਘ ਜੀ ਸੇਵਾਦਾਰ ਸੋਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ,ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ,ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ ਦੀ ਅਗਵਾਈ ਹੇਠ ਲਾਇਆ ਪੱਕਾ ਮੋਰਚਾ ਅੱਜ 56 ਵੇਂ ਦਿਨ ਵੀ ਜਾਰੀ ਰਿਹਾ।ਇਸ ਮੌਕੇ ਮਨਜੋਤ ਸਿੰਘ ਤਲਵੰਡੀ, ਜੰਗਵੀਰ ਸਿੰਘ ਚੌਹਾਨ, ਗੁਰਦੀਪ ਸਿੰਘ ਬਰਿਆਣਾ,ਨਵੀਂ ਅਟਵਾਲ ਅਤੇ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਅਤੇ ਵਿਭਾਗ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਉਨ੍ਹਾਂ ਚਿਰ ਇਹ ਸਘਰੰਸ਼ ਇਸੇ ਤਰਾਂ ਜਾਰੀ ਰਹੇਗਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਜੋਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ 56 ਦਿਨਾਂ ਦੇ ਲੰਬੇ ਸਮੇਂ ਤੋਂ ਮਸਤੀਵਾਲ ਨਹਿਰ ਤੇ ਧਰਨਾ ਲਗਾਕੇ ਬੈਠਿਆਂ ਨੂੰ ਹੋ ਚੁੱਕਾ ਹੈ ਪਰ ਅਜੇ ਤੱਕ ਕਿਸਾਨਾਂ ਦੀ ਕੋਈ ਵੀ ਸਾਰ ਨਹੀਂ ਲਈ ਗਈ ।ਇਸ ਮੌਕੇ ਉਨ੍ਹਾਂ ਨਹਿਰੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਜਮਕੇ ਵੀ ਕੀਤੀ ਨਾਅਰੇਬਾਜ਼ੀ ।ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ, ਬਾਪੂ ਚੰਡੀਗੜ੍ਹੀਆ, ਬਾਪੂ ਅਜੀਤ ਸਿੰਘ, ਸਰਪੰਚ ਕਸ਼ਮੀਰ ਸਿੰਘ,ਗੁਰਦਿਆਲ ਸਿੰਘ,ਉਂਕਾਰ ਸਿੰਘ, ਗੁਰਬਖਸ਼ ਸਿੰਘ, ਕਸ਼ਮੀਰ ਸਿੰਘ,ਪਰਮਜੀਤ ਸਿੰਘ,ਰਾਮ ਲਾਲ,ਪ੍ਰੇਮ ਚੰਦ,ਅਜੀਤ ਸਿੰਘ, ਸਰਬਜੀਤ ਸਿੰਘ, ਅਸ਼ਨੀ ਕੁਮਾਰ,ਪੂਰਨ ਸਿੰਘ, ਨੰਦ ਪ੍ਰਕਾਸ਼,ਮਾਸਟਰ ਹਰਦੀਪ ਸਿੰਘ, ਭੁਪਿੰਦਰ ਸਿੰਘ,ਰਮੇਸ਼ ਕੁਮਾਰ, ਸੁਰਿੰਦਰ ਸਿੰਘ, ਦੌਲਤੀ ਰਾਮ, ਬਲੀ ਸਿੰਘ, ਕੁਲਵੀਰ ਸਿੰਘ, ਮਨਜੀਤ ਸਿੰਘ ਖਾਨਪੁਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਗੁਰਬਾਜ ਸਿੰਘ ਬੰਗਾਲੀਪੁਰ, ਪਰਮਿੰਦਰ ਸਿੰਘ,ਗੁਰਦੇਵ ਸਿੰਘ, ਜਸਵੰਤ ਸਿੰਘ,ਜੋਗਿੰਦਰ ਸਿੰਘ,ਮੋਹਨ ਸਿੰਘ,ਜੱਸਾ,ਸਰਨ, ਪਾਲਾ ,ਜਗਰੂਪ ਤਲਵੰਡੀ, ਨੀਲਮ ਕੁਮਾਰੀ,ਗੁਰਬਖਸ਼ ਕੌਰ, ਜਸਵੀਰ ਕੌਰ, ਸਲਿੰਦਰ ਕੌਰ, ਦਰਸ਼ਨਾਂ ਦੇਵੀ, ਕਮਲਜੀਤ ਕੌਰ,ਜਸਵੀਰ ਕੌਰ, ਗੁਰਬਖਸ਼ ਕੌਰ, ਸ਼ੰਤੌਸ਼ ਕੌਰ ਸਮੇਤ ਹੋਰ ਕਿਸਾਨ ਹਾਜਰ ਸਨ।








