Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing *ਦੂਸਰਾ ਇਨਾਮ ਵੰਡ ਸਮਾਗਮ ਸਫਲਤਾਪੂਰਵਕ ਸੰਪੰਨ*

*ਦੂਸਰਾ ਇਨਾਮ ਵੰਡ ਸਮਾਗਮ ਸਫਲਤਾਪੂਰਵਕ ਸੰਪੰਨ*

ਤਲਵਾੜਾ / ਦਸੂਹਾ (ਚੌਧਰੀ) 

10 ਸਤੰਬਰ : ਚੌਧਰੀ ਗਿਆਨ ਸਿੰਘ ਵੈਲਫ਼ੇਅਰ ਐਸੋਸ਼ੀਏਸ਼ਨ ਪੰਜਾਬ ਵਲੋਂ ਦੂਸਰਾ ਸਲਾਨਾ ਇਨਾਮ ਵੰਡ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਿੰਸ ਗੜਦੀਵਾਲਾ ਨੇ ਦੱਸਿਆ ਕਿ ਚੌਧਰੀ ਗਿਆਨ ਸਿੰਘ ਜੀ ਵਲੋਂ ਸਮੁੱਚੇ ਸਮਾਜ ਲਈ ਜੋ ਕੰਮ ਕੀਤੇ ਹਨ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਅੱਗੇ ਦੱਸਿਆ ਕਿ ਐਸੋਸ਼ੀਏਸ਼ਨ ਉਨ੍ਹਾਂ ਦੇ ਪਾਈਆਂ ਪੈੜਾਂ ਤੇ ਚਲਦੇ ਹੋਏ ਸਮਾਜ ਸੇਵਾ ਨੂੰ ਤਰਜੀਹ ਦੇਣ ਲਈ ਬਜਿਦ ਹੈ। ਅੱਜ ਹੋਏ ਦੂਸਰੇ ਸਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਬੋਰਡ ਦੀਆਂ ਪ੍ਰੀਖਿਆਵਾਂ ਚੋਂ ਮੈਰਿਟ ਚ ਆਏ, ਸਕਾਲਰਸ਼ਿਪ ਲਈ ਚੁਣੇ ਬੱਚਿਆਂ ਅਤੇ ਨਵੋਦਿਆ ਵਿਦਿਆਲੇ ਲਈ ਕਵਾਲੀਫਾਈ ਕੀਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੌਰਾਨ 70 ਦੇ ਕਰੀਬ ਬੱਚਿਆਂ ਅਤੇ 20 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਉੱਘੇ ਸਮਾਜ ਸੇਵੀ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਦੇ ਦੋਹਤੇ ਸ੍ਰੀ ਜੀਵਨ ਜੋਤੀ,ਸਟੇਟ ਅਵਾਰਡੀ ਅਧਿਆਪਕ ਸ੍ਰੀ ਸ਼ਿਵ ਕੁਮਾਰ ਅਤੇ ਸਟੇਟ ਅਵਾਰਡੀ ਲੈਕਚਰਾਰ ਸ੍ਰੀ ਜਗਜੀਤ ਸਿੰਘ ਬਾੜੀ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਬੱਚਿਆਂ ਨੂੰ ਭਵਿੱਖ ਵਿੱਚ ਅੱਗੇ ਵਧਣ ਲਈ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਹ ਪੜ ਲਿਖ ਕੇ ਚੰਗੇ ਨਾਗਰਿਕ ਬਣਨ ਅਤੇ ਸਮਾਜ ਨੂੰ ਸੇਧ ਦੇਣ।
ਇਸ ਮੌਕੇ ਸਟੇਟ ਅਵਾਰਡੀ ਲੈਕਚਰਾਰ ਜਗਜੀਤ ਸਿੰਘ, ਸਟੇਟ ਅਵਾਰਡੀ ਅਧਿਆਪਕ ਸ਼ਿਵ ਕੁਮਾਰ, ਅਧਿਆਪਕਾ ਅਤੇ ਉੱਘੀ ਲੇਖਿਕਾ ਉਮਾ ਦੇਵੀ, ਅਧਿਆਪਕ ਦਿਨੇਸ਼ ਕੁਮਾਰ, ਚਮਨ ਲਾਲ, ਸੱਤਪਾਲ ਸਿੰਘ, ਹੈੱਡਮਿਸਟਰੈਸ਼ ਅਲਕਾ, ਹੈੱਡ ਮਾਸਟਰ ਚੌਧਰੀ ਰਾਮ ਭਜਨ, ਹੈੱਡ ਮਾਸਟਰ ਜੀਤ ਸਿੰਘ, ਹੈੱਡ ਮਾਸਟਰ ਗੁਰਮੀਤ ਸਿੰਘ, ਹੈੱਡ ਮਾਸਟਰ ਅਮਨਦੀਪ, ਦਵਿੰਦਰ ਸਹੋਤਾ ਆਦਿ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਵਰਿੰਦਰ ਵਿੱਕੀ, ਸੱਤ ਪ੍ਰਕਾਸ਼, ਗੁਰਨਾਮ ਸਿੰਘ, ਰਮਨ ਚੌਧਰੀ, ਰੋਹਿਤ ਕੁਮਾਰ, ਰਾਜੇਸ਼ ਕੁਮਾਰ, ਅਨੂਪ ਸਿੰਘ, ਗੁਰਪ੍ਰੀਤ ਸਿੰਘ, ਲੈਕਚਰਾਰ ਸੁਭਾਸ਼ ਕੁਮਾਰ, ਸ਼ਾਦੀ ਲਾਲ ਆਦਿ ਨੇ ਵੀ ਸੰਬੋਧਨ ਕੀਤਾ।