Prime Punjab Times

Latest news
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन
ADVERTISEMENT
You are currently viewing ਦੇਸ਼ ਲਈ ਸਭ ਤੋਂ ਵੱਧ ਸ਼ਹਾਦਤਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ,ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਰਾਜਨਾਥ ਸਿੰਘ

ਦੇਸ਼ ਲਈ ਸਭ ਤੋਂ ਵੱਧ ਸ਼ਹਾਦਤਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ,ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਰਾਜਨਾਥ ਸਿੰਘ

ਤਲਵਾੜਾ / ਦਸੂਹਾ 4 ਜਨਵਰੀ (ਚੌਧਰੀ) : ਸ਼ੁਕਰਵਾਰ ਨੂੰ ਵਿਧਾਨ ਸਭਾ ਹਲਕਾ ਦਸੂਹਾ ਤੋਂ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਠਾਕੁਰ ਰਘੁਨਾਥ ਸਿੰਘ ਰਾਣਾ ਦੇ ਹੱਕ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਲਵਾੜਾ ਦੇ ਪਿੰਡ ਰੇਪੁਰ ਹਾਰ ਦੇ ਇਕ ਮੈਰਿਜ ਪੈਲੇਸ ਵਿੱਚ ਚੋਣ ਸਭਾ ਕੀਤੀ। ਜਿਸ ਵਿਚ ਉਚੇਚੇ ਤੌਰ ਤੇ ਬਾਬਾ ਲਾਲ ਦਿਆਲ ਦਰਬਾਰ ਦੇ ਮੁਖੀ ਮਹੰਤ ਰਮੇਸ਼ ਦਾਸ ਸ਼ਾਸ਼ਤਰੀ ਨੇ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਭਾਜਪਾ ਦੇ ਯੁਵਾ ਨੇਤਾ ਅੰਕਿਤ ਰਾਣਾ ਅਤੇ ਮਹਾਂ ਮੰਤਰੀ ਸੱਤਪਾਲ ਸ਼ਾਸਤਰੀ ਨੇ ਕੀਤਾ। ਚੋਣ ਸਭਾ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਜੀ ਆਇਆਂ ਆਖਦੇ ਹੋਏ, ਭਾਜਪਾ ਦੇ ਉਮੀਦਵਾਰ ਰਘੁਨਾਥ ਸਿੰਘ ਰਾਣਾ ਨੇ ਕੰਢੀ ਹਲਕੇ ਦੀ ਸਭ ਤੋਂ ਵੱਡੀ ਇਕ ਸਮੱਸਿਆ ਤੋਂ ਜਾਣੂ ਕਰਵਾਇਆ।

(ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਤਲਵਾੜਾ ਦੀ ਧਰਤੀ ਤੇ ਪਹੁੰਚ ਤੇ ਸਵਾਗਤ ਕਰਦੇ ਹੋਏ ਜੰਗੀ ਲਾਲ ਮਹਾਜਨ, ਸੰਜੀਵ ਮਨਹਾਸ ਤੇ ਹੋਰ)

ਰਾਣਾ ਨੇ ਰੱਖਿਆ ਮੰਤਰੀ ਨੂੰ ਅਪੀਲ ਕੀਤੀ ਕੀ ਕੋਰੋਨਾ ਕਾਲ ਦੇ ਵਿੱਚ ਪੰਜਾਬ ਅਤੇ ਖਾਸ ਕਰਕੇ ਕੰਢੀ ਖੇਤਰ ਦੇ ਜਿਨ੍ਹਾਂ ਨੌਜਵਾਨਾਂ ਨੇ ਸੇਨਾ ਦੀ ਭਰਤੀ ਵੇਖੀ ਸੀ ਅਤੇ ਉਹਨਾਂ ਨੌਜਵਾਨਾਂ ਦੀ ਹੁਣ ਵੀ ਲਿਖਤ ਪ੍ਰੀਖਿਆ ਅਟਕੀ ਹੋਈ ਹੈ। ਜਿਸ ਨੂੰ ਕੇਂਦਰ ਸਰਕਾਰ ਜਲਦ ਤੋਂ ਜਲਦ ਕਰਵਾਵੇ,ਤਾਂ ਜੋ ਔਵਰਅੇਜ ਹੋ ਰਹੇ ਬੱਚਿਆਂ ਨੂੰ ਰੁਜ਼ਗਾਰ ਮਿਲ ਸਕੇ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਪੰਜਾਬ ਨੂੰ ਨਮਨ ਕਰਦੇ ਹਨ। ਅਤੇ ਪੰਜਾਬ ਦੇ ਉਨਾਂ ਅਨੇਕਾਂ ਯੋਧਿਆਂ ਨੂੰ ਪ੍ਰਣਾਮ ਕਰਦੇ ਹਨ, ਜਿਨ੍ਹਾਂ ਨੇ ਦੇਸ਼ ਲਈ ਸਭ ਤੋਂ ਵਧ ਸ਼ਹਾਦਤਾਂ ਦਿਤੀਆਂ ਹਨ ਅਤੇ ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਸਿੰਘ ਨੇ ਕਿਹਾ ਕਿ ਦੇਸ਼ ਦੀ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਨੇ ਜਿਸ ਤਰ੍ਹਾਂ ਪੂਰੀ ਦੁਨੀਆਂ ਵਿੱਚ ਭਾਰਤ ਦਾ ਨਾਂ ਉੱਚਾ ਕੀਤਾ ਹੈ। ਠੀਕ ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕ ਜੇਕਰ ਭਾਜਪਾ ਨੂੰ ਸੂਬੇ ਦੀ ਸੱਤਾ ਦਿੰਦੇ ਹਨ ਤੇ ਭਾਜਪਾ ਸੂਬੇ ਦਾ ਨਾਂ ਵੀ ਪੂਰੇ ਭਾਰਤ ਵਿੱਚ ਉੱਚਾ ਕਰੇਗੀ।

(ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਮਹੰਤ ਰਮੇਸ਼ ਦਾਸ ਸ਼ਾਸਤਰੀ ਜੀ ਤੇ ਹੋਰ)

ਉਨ੍ਹਾਂ ਨੇ ਰਾਹੁਲ ਗਾਂਧੀ ਦੇ ਇਕ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਗਾਂਧੀ ਨੇ ਕਿਹਾ ਹੈ ਕੀ ਭਾਰਤ ਦੀ ਵਿਦੇਸ਼ ਨੀਤੀ ਗਲਤ ਹੋਣ ਕਾਰਨ ਹੀ ਪਾਕਿਸਤਾਨ ਦੇ ਚੀਨ ਨਾਲ ਸਬੰਧ ਮਜ਼ਬੂਤ ਹੋਏ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸ਼ਾਇਦ ਅਜੇ ਤੱਕ ਪਤਾ ਨਹੀਂ ਹੈ ਕਿ, ਕੇਂਦਰ ਸਰਕਾਰ ਨੇ ਚੀਨ ਨਾਲ ਹੋਏ ਹੁਣ ਤਕ ਸਾਰੇ ਵਿਵਾਦਾਂ ਤੋਂ ਬਾਅਦ ਵੀ ਚੀਨ ਨੂੰ ਭਾਰਤ ਦੀ ਇਕ ਇੰਚ ਜਗ੍ਹਾ ਦੇ ਉੱਪਰ ਵੀ ਕਾਬਜ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਮੋਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਅਤੇ ਗਰੀਬਾਂ ਦੇ ਵਿਕਾਸ ਲਈ ਅਣਗਿਣਤ ਯੋਜਨਾਵਾਂ ਦਿੱਤੀਆਂ ਹਨ। ਜਿਨ੍ਹਾਂ ਵਿਚੋਂ ਕੇਂਦਰ ਸਰਕਾਰ ਕਿਸਾਨਾਂ ਨੂੰ ਰਾਸ਼ੀ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਰਹੀ ਹੈ, ਆਯੂਸ਼ਮਾਨ ਕਾਰਡ ਤੇ ਗਰੀਬ ਲੋਕਾਂ ਦਾ ਇਲਾਜ ਹੋ ਰਿਹਾ ਹੈ, ਅਤੇ ਕੋਰੋਨਾ ਕਾਲ ਤੋਂ ਬਾਅਦ ਗਰੀਬ ਲੋਕਾਂ ਨੂੰ ਕੇਂਦਰ ਸਰਕਾਰ ਨੇ ਰਾਸ਼ਨ ਵੀ ਮੁਹਈਆ ਕਰਵਾਇਆ। ਅਤੇ ਇਸ ਤੋਂ ਇਲਾਵਾ ਵੀ ਕਈ ਹੋਰ ਏਦਾਂ ਦੀਆਂ ਸਕੀਮਾਂ ਹਨ ਜਿਨ੍ਹਾਂ ਦੇ ਤਹਿਤ ਪੂਰੇ ਭਾਰਤ ਵਿੱਚ ਗਰੀਬਾਂ ਨੂੰ ਮੋਦੀ ਸਰਕਾਰ ਰਾਹਤ ਦੇ ਰਹੀ ਹੈ। ਉਹਨਾਂ ਨੇ ਚੋਣ ਸਭਾ ਦੌਰਾਨ ਹਲਕਾ ਮੁਕੇਰੀਆਂ ਅਤੇ ਦਸੂਹਾ ਤੋ ਉਮੀਦਵਾਰ ਜੰਗੀ ਲਾਲ ਮਹਾਜਨ ਅਤੇ ਰਘੁਨਾਥ ਰਾਣਾ ਲਈ ਲੋਕਾਂ ਤੋਂ ਵੋਟਾਂ ਦੀ ਮੰਗ ਕਰਦੇ ਹੋਏ ਕਿਹਾ। ਕਿ ਜੇਕਰ ਪੰਜਾਬ ਦੇ ਵਿੱਚ ਡੱਵਲ ਇੰਜਣ ਵਾਲੀ ਸਰਕਾਰ ਬਣਦੀ ਹੈ। ਤਾਂ ਪੰਜਾਬ ਦੇ ਵਿੱਚ ਪਹਿਲੀ ਵਾਰ ਭਾਜਪਾ ਦਾ ਮੁੱਖ ਮੰਤਰੀ ਇੰਨਾ ਕੁ ਵਿਕਾਸ ਕਰੇਗਾ। ਜੋ ਸੂਬੇ ਦੇ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ। ਰੱਖਿਆ ਮੰਤਰੀ ਨੇ ਇਸ ਤੇ ਉੱਤਰ ਪ੍ਰਦੇਸ਼ ਦੀ ਮਿਸਾਲ ਦਿੰਦੇ ਹੋਏ ਕਿਹਾ। ਕਿ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੀ ਪਿਛਲੇ ਪੰਜ ਸਾਲ ਤੋਂ ਡਵਲ ਇੰਜਣ ਦੀ ਸਰਕਾਰ ਚੱਲ ਰਹੀ ਹੈ। ਜਿੱਥੇ ਕਾਨੂੰਨ ਵਿਵਸਥਾ ਤੋਂ ਲੈ ਕੇ ਪੂਰੇ ਸੂਬੇ ਦੇ ਵਿੱਚ ਵਿਕਾਸ ਬਹੁਤ ਵੱਡੇ ਪੱਧਰ ਤੇ ਹੋਇਆ ਹੈ। ਚੋਣ ਸਭਾ ਦੌਰਾਨ ਬਾਬਾ ਲਾਲ ਦਿਆਲ ਦਰਬਾਰ ਦੇ ਮੁਖੀ ਮਹੰਤ ਰਮੇਸ਼ ਦਾਸ ਸ਼ਾਸ਼ਤਰੀ ਵੱਲੋਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ । ਇਸ ਮੌਕੇ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਸੋਮਨਾਥ, ਸਾਬਕਾ ਵਣ ਮੰਤਰੀ ਪੰਜਾਬ ਅਰੁਣੇਸ਼ ਸ਼ਾੱਕਰ , ਮੁਕੇਰੀਆਂ ਤੋਂ ਭਾਜਪਾ ਦੇ ਉਮੀਦਵਾਰ ਜੰਗੀ ਲਾਲ ਮਹਾਜਨ, ਦਸੂਹਾ ਤੋਂ ਭਾਜਪਾ ਦੇ ਉਮੀਦਵਾਰ ਰਘੁਨਾਥ ਸਿੰਘ ਰਾਣਾ, ਜ਼ਿਲਾ ਪ੍ਰਧਾਨ ਸੰਜੀਵ ਮਿਨਹਾਸ,ਵਿਪਨ ਮਹਾਜਨ,ਮੀਡੀਆ ਇੰਚਾਰਜ ਕੁਲਵਿੰਦਰ ਸਿੰਘ,ਸੰਜੀਵ ਭਾਰਦਵਾਜ,ਦਲਜੀਤ ਸਿੰਘ ਜੀਤੂ, ਸੁਭਾਸ਼ ਬਿੱਟੂ, ਰਵਿੰਦਰ ਰਵੀ, ਰਾਣਾ ਇਕਬਾਲ ਸਿੰਘ, ਮੰਡਲ ਪ੍ਰਧਾਨ ਵਿਪਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਦੇ ਵਰਕਰ ਹਾਜ਼ਰ ਸਨ।

 

error: copy content is like crime its probhihated