Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਵੱਡੀ ਖਬਰ.. ਟਾਂਡਾ : ਨਾਬਾਲਿਗ ਪ੍ਰਵਾਸੀ ਲੜਕੀ ਨਾਲ ਪ੍ਰਵਾਸੀ ਨੌਜਵਾਨ ਨੇ ਕੀਤਾ ਘਿਨਾਉਣਾ ਕਾਂਡ,ਪੁਲਿਸ ਵਲੋਂ ਮਾਮਲਾ ਦਰਜ 

ਵੱਡੀ ਖਬਰ.. ਟਾਂਡਾ : ਨਾਬਾਲਿਗ ਪ੍ਰਵਾਸੀ ਲੜਕੀ ਨਾਲ ਪ੍ਰਵਾਸੀ ਨੌਜਵਾਨ ਨੇ ਕੀਤਾ ਘਿਨਾਉਣਾ ਕਾਂਡ,ਪੁਲਿਸ ਵਲੋਂ ਮਾਮਲਾ ਦਰਜ 

ਟਾਂਡਾ / ਗੜ੍ਹਦੀਵਾਲਾ 4 ਫ਼ਰਵਰੀ (ਚੌਧਰੀ) : ਸਥਾਨਕ ਟਾਂਡਾ ਵਿਖੇ  ਰਹਿੰਦੇ ਇੱਕ ਪ੍ਰਵਾਸੀ ਨੌਜਵਾਨ ਨੇ ਇੱਕ ਬੇਹੱਦ ਘਿਨਾਉਣੇ ਕਾਂਡ ਨੂੰ ਅੰਜਾਮ ਦਿੰਦੇ ਹੋਏ ਆਪਣੇ ਗੁਆਂਢ ਚ ਰਹਿੰਦੀ ਇੱਕ ਚਾਰ ਸਾਲਾਂ ਬੱਚੀ ਨਾਲ ਆਪਣੇ ਕਮਰੇ ਵਿੱਚ ਚੁੱਕ ਕੇ ਲਿਜਾ ਕੇ ਬਲਾਤਕਾਰ ਕਰਨ ਦੀ ਖਬਰ ਸਾਹਮਣੇ ਆਈ ਹੈ।ਮੁਲਜ਼ਮ ਦੀ ਪਹਿਚਾਣ ਅਨੰਦ ਕੁਮਾਰ ਵਾਸੀ ਬਿਹਾਰ ਹਾਲ ਵਾਸੀ ਸਬਜੀ ਮੰਡੀ ਟਾਂਡਾ ਵਜੋਂ ਹੋਈ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪੁਤਲ ਕੁਮਾਰੀ( 24/25) ਪਤਨੀ ਗੋਬਿੰਦ ਕੁਮਾਰ ਵਾਸੀ ਵਾਰਡ ਨੰ:10 ਵਰੂਣ ਏਤ ਮੰਡੀ ਖਗੜੀਆ ਬਿਹਾਰ ਹਾਲ ਵਾਸੀ ਸਬਜੀ ਮੰਡੀ ਟਾਂਡਾ ਥਾਣਾ ਟਾਡਾ ਜਿਲਾ ਹੁਸਿਆਰਪੁਰ ਕਿਹਾ ਕਿ ਮੈਂ ਉਕਤ ਪਤੇ ਦੀ ਰਹਿਣ ਵਾਲੀ ਹੈ ਅਤੇ ਮਿਹਨਤ ਮਜਦੂਰੀ ਕਰਦੀ ਹਾਂ ਮੇਰਾ ਪਤੀ ਗੋਬਿੰਦ ਕੁਮਾਰ ਵੀ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ ਮੇਰੇ ਤਿੰਨ ਬੱਚੇ ਹਨ 02 ਲੜਕੀਆਂ ਅਤੇ ਇੱਕ ਲੜਕਾ ਹੈ। ਮੈਂ ਆਪਣੇ ਸਾਰੇ ਪ੍ਰੀਵਾਰ ਸਮੇਤ ਸਬਜੀ ਮੰਡੀ ਟਾਂਡਾ ਵਿਖੇ ਕਿਰਾਏ ਪਰ ਕੁਆਟਰਾਂ ਵਿੱਚ ਰਹਿੰਦੇ ਹਨ। ਅੱਜ ਮੈਂ ਦੁਪਿਹਰ ਸਮੇਂ ਆਪਣੇ ਬੱਚਿਆਂ ਕੋਲ ਘਰ ਸੀ ਤਾਂ ਬੱਚਿਆਂ ਨੂੰ ਖਾਣਾ ਖੁਆ ਕੇ ਕੱਪੜੇ ਧੋਣ ਲੱਗ ਪਈ ਤਾਂ ਥੋੜੀ ਦੇਰ ਬਾਅਦ ਮੈਨੂੰ ਆਪਣੀ ਬੱਚੀ ਦੀ ਰੋਣ ਦੀ ਅਵਾਜ ਆਈ ਤਾਂ ਮੈ ਆਪਣੇ ਕਮਰੇ ਅੰਦਰ ਜਾ ਕੇ ਵੇਖਿਆ ਤਾਂ ਮੇਰੇ ਬਾਕੀ ਬੱਚੇ ਸੁੱਤੇ ਪਏ ਸੀ ਪਰ ਦੂਜੇ ਨੰਬਰ ਵਾਲੀ ਲੜਕੀ (04) ਸਾਲ ਕਮਰੇ ਵਿੱਚ ਨਹੀਂ ਸੀ। ਮੈਂ ਇੱਧਰ ਉੱਧਰ ਉਸ ਦੀ ਅਵਾਜ ਪਰ ਦੇਖਣ ਲੱਗ ਪਈ ਤਾਂ ਸਾਡੇ ਨਾਲ ਹੀ ਕੁਝ ਕੇ ਦੂਰੀ ਤੇ ਹੀ ਅਨੰਦ ਕੁਮਾਰ ਪੁੱਤਰ ਸਦਾਨੰਦ ਰਿਸ਼ੀ ਦੇਵ ਵਾਸੀ ਬਿਹਾਰ ਹਾਲ ਵਾਸੀ ਸਬਜੀ ਮੰਡੀ ਟਾਂਡਾ ਰਹਿੰਦਾ ਹੈ ਤਾਂ ਉੱਧਰੋ ਅਵਾਜ ਆਉਣ ਤੇ ਮੈਂ ਦੋੜ ਕੇ ਜਾ ਕੇ ਵੇਖਿਆ ਤਾਂ ਅਨੰਦ ਕੁਮਾਰ ਮੇਰੀ ਬੇਟੀ ਨਾਲ ਬਲਾਤਕਾਰ ਕਰ ਰਿਹਾ ਸੀ। ਮੇਰੀ ਬੇਟੀ ਖੂਨ ਨਾਲ ਲਿਬੜੀ ਹੋਈ ਸੀ। ਉਸ ਦੀ ਪਜਾਮੀ ਲਾਹੀ ਹੋਈ ਸੀ ਤੇ ਅਨੰਦ ਫਟਾ ਫਟ ਆਪਣੀ ਪੈਟ ਪਾਉਣ ਲੱਗ ਪਿਆ। ਮੈਂ ਉੱਥੇ ਆਪਣੀ ਬੱਚੀ ਨੂੰ ਉਠਾਈਆ ਤੇ ਉੱਚੀ ਉੱਚੀ ਰੋਲਾ ਪਾਇਆ ਤਾਂ ਲੋਕਾਂ ਦਾ ਇੱਕਠ ਹੋ ਗਿਆ ਤੇ ਲੋਕਾਂ ਨੇ ਇਸ ਨੂੰ ਪਕੜ ਲਿਆ। ਅਸੀਂ ਪੁਲਿਸ ਨੂੰ ਇਤਲਾਹ ਦੇ ਦਿੱਤੀ ਜੋ ਉਕਤ ਆਨੰਦ ਕੁਮਾਰ ਨੇ ਮੇਰੀ 04 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ ਹੈ। ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ | ਟਾਂਡਾ ਪੁਲਸ ਨੇ ਪੀੜਤ ਲੜਕੀ ਦੀ ਮਾਤਾ ਪੁਤਲ ਕੁਮਾਰੀ ਪਤਨੀ ਗੋਬਿੰਦ ਕੁਮਾਰ ਵਾਸੀ ਵਾਰਡ ਨੰ:10 ਵਰੁਣ ਏਤ ਮੰਡੀ ਖਗੜੀਆ ਬਿਹਾਰ ਹਾਲ ਵਾਸੀ ਸਬਜੀ ਮੰਡੀ ਟਾਡਾ ਥਾਣਾ ਟਾਂਡਾ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਆਨੰਦ ਕੁਮਾਰ ਤੇ ਜੁਰਮ 376AB ਆਈ ਪੀ ਸੀ ਅਤੇ 6 POCSO ACT (THE Protection Of Childern From Sexul Offence ACT( Amended) 2012, 2019) ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।