Prime Punjab Times

Latest news
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ CM ਮਾਨ 15 ਅਪ੍ਰੈਲ ਨੂੰ ਉੜਮੁੜ ਹਲਕੇ ‘ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨਗੇ ਸ਼ੁਰੂਆਤ—ਜਸਵੀਰ ਸਿੰਘ ਰਾਜਾ ਗਿੱਲ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ ਬਟਾਲਾ ਰੇਲਵੇ ਸਟੇਸ਼ਨ ‘ਤੇ ਸੇਵਾ ਦੀ ਮਿਸਾਲ: 50 ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ, ਛਬੀਲ ਦਾ ਸ਼ਾਨਦਾਰ ਆਗਾਜ਼ ਭਾਜਪਾ ਆਗੂ ਸੰਜੀਵ ਮਨਹਾਸ ਦੇ ਪਿਤਾ ਬਲਬੀਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ ,ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਕ... DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ADVERTISEMENT
You are currently viewing ਮੀਰੀ ਪੀਰੀ ਦਿਵਸ ਨੂੰ ਸਮਰਪਿਤ 12ਵੀ ਵਿਰਸਾ ਸੰਭਾਲ ਜ਼ਿਲ੍ਹਾ ਪੱਧਰੀ ਗੱਤਕਾ ਚੈਂਪੀਅਨਸ਼ਿਪ ਦਾ ਆਯੋਜਨ

ਮੀਰੀ ਪੀਰੀ ਦਿਵਸ ਨੂੰ ਸਮਰਪਿਤ 12ਵੀ ਵਿਰਸਾ ਸੰਭਾਲ ਜ਼ਿਲ੍ਹਾ ਪੱਧਰੀ ਗੱਤਕਾ ਚੈਂਪੀਅਨਸ਼ਿਪ ਦਾ ਆਯੋਜਨ

ਗੜ੍ਹਦੀਵਾਲਾ /ਦਸੂਹਾ (ਚੌਧਰੀ) 

: ਮੀਰੀ ਪੀਰੀ ਸੇਵਾ ਸੋਸਾਇਟੀ ਬੋਦਲ ਗਰਨਾ ਸਾਹਿਬ ਵੱਲੋ ਮੀਰੀ ਪੀਰੀ ਦਿਵਸ ਨੂੰ ਸਮਰਪਿਤ 12ਵੀ ਵਿਰਸਾ ਸੰਭਾਲ ਜ਼ਿਲ੍ਹਾ ਪੱਧਰੀ ਗੱਤਕਾ ਚੈਂਪੀਅਨਸ਼ਿਪ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਕਰਵਾਈ ਗਈ। ਇਹ ਚੈਂਪੀਅਨਸ਼ਿਪ ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਅਤੇ ਮੀਰੀ ਪੀਰੀ ਸੇਵਾ ਸੋਸਾਇਟੀ ਦੇ ਪ੍ਰਧਾਨ ਮਨਦੀਪ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਰਵਾਈ ਗਈ। ਇਹ ਜ਼ਿਲ੍ਹਾ ਪੱਧਰੀ ਗੱਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਪ੍ਰਿਤਪਾਲ ਸਿੰਘ ਸੋਨੀ, ਜਸਵਿੰਦਰ ਸਿੰਘ ਮਾਣਕੂ, ਮੈਨੇਜਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਸਰਬਜੀਤ ਸਿੰਘ ਅਤੇ ਪ੍ਰਚਾਰਕ ਕਲਿਆਣ ਸਿੰਘ ਜੀ ਨੇ ਸਾਂਝੇ ਤੌਰ ਤੇ ਕੀਤੀ।

ਇਹਨਾਂ ਜਿਲ੍ਹਾ ਪੱਧਰੀ ਗੱਤਕਾ ਮੁਕਾਬਲਿਆਂ ਵਿੱਚ ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਮੁਖੀ ਤਰਨਾ ਦਲ ਹਰੀਆਂ ਵੇਲਾ ਬੱਚਿਆ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਹਨਾਂ ਤੋ ਇਲਾਵਾ ਬੀਬੀ ਯਸ਼ਪਾਲ ਕੌਰ ਜੀ ਹਰੀਆਂ ਵੇਲਾ, ਬਾਬਾ ਜਬਰਜੰਗ ਸਿੰਘ ਜੀ ਸਲਵਾਣਾ ਸਾਹਿਬ, ਸੇਵਾ ਮੁਕਤ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਜੀ ਨੇ ਬੱਚਿਆ ਨੂੰ ਆਸ਼ੀਰਵਾਦ ਦਿੱਤਾ, ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸੋਸਾਇਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਜੂਨ ਮਹੀਨੇ ਵਿੱਚ ਸਾਰੇ ਜ਼ਿਲ੍ਹੇ ਦੇ ਖਿਡਾਰੀਆਂ ਲਈ ਗੱਤਕਾ ਕੈਂਪ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਲਗਾਇਆ ਗਿਆ ਸੀ, ਉਸ ਜਿਲ੍ਹਾ ਪੱਧਰੀ ਗੱਤਕਾ ਕੈਂਪ ਵਿੱਚ ਸਿਖਲਾਈ ਲਹਿ ਰਹੇ ਖਿਡਾਰੀਆਂ ਅਤੇ ਸਾਰੇ ਜ਼ਿਲ੍ਹੇ ਦੇ ਨਾਮੀ ਗੱਤਕੇ ਅਖਾੜਿਆ ਨੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਸੋਸਾਇਟੀ ਦੇ ਗੱਤਕਾ ਇੰਚਾਰਜ ਰਮਨਪ੍ਰੀਤ ਸਿੰਘ ਟਾਂਡਾ ਨੇ ਦੱਸਿਆ ਇਹ ਗੱਤਕਾ ਚੈਂਪੀਅਨਸ਼ਿਪ ਵਿੱਚ ਲਗਭਗ 200 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਓਹਨਾ ਜੇਤੂ ਖਿਡਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ। ਅੰਡਰ 11 ਸਿੰਗਲ ਸੋਟੀ ਵਿਅਕਤੀਗਤ ਲੜਕੇ ਮੁਕਾਬਲਿਆਂ ਵਿੱਚੋ ਪੂਰੇ ਜ਼ਿਲ੍ਹੇ ਵਿੱਚੋ ਹਰਸਾਹਿਬ ਸਿੰਘ ਢੀਂਡਸਾ, ਅੰਡਰ 11 ਸਿੰਗਲ ਸੋਟੀ ਵਿਅਕਤੀਗਤ ਲੜਕੀਆਂ ਵਿੱਚੋ ਨਿਮਰਤ ਕੌਰ ਗਰਨਾ ਸਾਹਿਬ, ਅੰਡਰ 11 ਵਿਅਕਤੀਗਤ ਪ੍ਰਦਰਸ਼ਨ ਵਿੱਚ ਵੀ ਹਰਸਾਹਿਬ ਸਿੰਘ ਢੀਂਡਸਾ ਅਤੇ ਨਿਮਰਤ ਕੌਰ ਗਰਨਾ ਸਾਹਿਬ ਪਹਿਲੇ ਸਥਾਨ ਤੇ ਰਹੇ।

ਅੰਡਰ 14 ਸਿੰਗਲ ਸੋਟੀ ਵਿਅਕਤੀਗਤ ਲੜਕੇ ਵਿੱਚ ਰੌਬਲਪ੍ਰੀਤ ਸਿੰਘ ਗਰਨਾ ਸਾਹਿਬ, ਅੰਡਰ 14 ਫਰੀ ਸੋਟੀ ਵਿਅਕਤੀਗਤ ਲੜਕੇ ਵਿੱਚ ਕਰਮਜੋਤ ਸਿੰਘ ਗਰਨਾ ਸਾਹਿਬ, ਅੰਡਰ 14 ਸਿੰਗਲ ਸੋਟੀ ਵਿਅਕਤੀਗਤ ਲੜਕੀਆਂ ਵਿੱਚ ਗਗਨਪ੍ਰੀਤ ਕੌਰ ਗਰਨਾ ਸਾਹਿਬ, ਅੰਡਰ 14 ਫਰੀ ਸੋਟੀ ਵਿਅਕਤੀਗਤ ਲੜਕੀਆਂ ਵਿੱਚ ਸਾਹਿਬਜੋਤ ਕੌਰ ਹਰਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ, ਅੰਡਰ 18 ਵਿਅਕਤੀਗਤ ਪ੍ਰਦਰਸ਼ਨ ਵਿੱਚ ਗੁਰਪਾਲ ਸਿੰਘ ਗਰਨਾ ਸਾਹਿਬ ਅਤੇ ਗਗਨਪ੍ਰੀਤ ਕੌਰ ਗਰਨਾ ਸਾਹਿਬ ਪਹਿਲੇ ਸਥਾਨ ਤੇ ਰਹੇ।
ਇਸੇ ਤਰ੍ਹਾਂ ਅੰਡਰ 18 ਸਿੰਗਲ ਸੋਟੀ ਵਿਅਕਤੀਗਤ ਵਿੱਚ ਦਮਨਪ੍ਰੀਤ ਸਿੰਘ ਗਰਨਾ ਸਾਹਿਬ, ਅੰਡਰ 18 ਫਰੀ ਸੋਟੀ ਵਿਅਕਤੀਗਤ ਵਿੱਚ ਗੁਰਕੀਰਤ ਸਿੰਘ ਸਤੌਰ, ਅੰਡਰ 18 ਸਿੰਗਲ ਸੋਟੀ ਵਿਅਕਤੀਗਤ ਲੜਕੀਆਂ ਵਿੱਚ ਨਮਨਪ੍ਰੀਤ ਕੌਰ ਗਰਨਾ ਸਾਹਿਬ, ਅੰਡਰ 18 ਫਰੀ ਸੋਟੀ ਵਿਅਕਤੀਗਤ ਲੜਕੀਆਂ ਵਿੱਚ ਏਕਮਪ੍ਰੀਤ ਕੌਰ ਗਰਨਾ ਸਾਹਿਬ, ਅੰਡਰ 18 ਵਿਅਕਤੀਗਤ ਪ੍ਰਦਰਸ਼ਨ ਵਿੱਚ ਦਮਨਪ੍ਰੀਤ ਸਿੰਘ ਅਤੇ ਨਮਨਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੇ। ਓਪਨ ਲੜਕੇ ਫਰੀ ਸੋਟੀ ਵਿਅਕਤੀਗਤ ਵਿੱਚ ਪਰਮਿੰਦਰਜੀਤ ਸਿੰਘ ਗਰਨਾ ਸਾਹਿਬ, ਓਪਨ ਲੜਕੇ ਡਾਂਗ ਫਾਈਟ ਵਿੱਚ ਦਮਨਪ੍ਰੀਤ ਸਿੰਘ ਗਰਨਾ ਸਾਹਿਬ, ਓਪਨ ਲੜਕੀਆਂ ਸਿੰਗਲ ਸੋਟੀ ਵਿਅਕਤੀਗਤ ਵਿੱਚ ਮਨਪ੍ਰੀਤ ਕੌਰ ਗਰਨਾ ਸਾਹਿਬ, ਵਿਅਕਤੀਗਤ ਪ੍ਰਦਰਸ਼ਨ ਵਿੱਚ ਗੁਰਦਿੱਤਾ ਸਿੰਘ ਹੁਸ਼ਿਆਰਪੁਰ ਅਤੇ ਜਸਲੀਨ ਕੌਰ ਹੁਸ਼ਿਆਰਪੁਰ ਪਹਿਲੇ ਸਥਾਨ ਤੇ ਰਹੇ।
ਇਹਨਾ ਗੱਤਕਾ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਸੇਵਾ ਚੀਫ਼ ਜੱਜ ਰਮਨਪ੍ਰੀਤ ਸਿੰਘ ਟਾਂਡਾ ਇਹਨਾ ਤੋ ਇਲਾਵਾ ਸਿਮਰਨਜੀਤ ਸਿੰਘ ਟਾਂਡਾ, ਇੰਦਰਜੀਤ ਸਿੰਘ ਚੰਡੀਗੜ੍ਹ, ਪਰਮਜੀਤ ਸਿੰਘ ਸਤੌਰ, ਕੁਲਵਿੰਦਰ ਸਿੰਘ ਗਰਨਾ ਸਾਹਿਬ, ਨਰਿੰਦਰ ਸਿੰਘ ਮੁਕੇਰੀਆਂ, ਦਲਜੀਤ ਸਿੰਘ ਸਤੌਰ, ਦਵਿੰਦਰ ਸਿੰਘ ਮੁਕੇਰੀਆਂ, ਪਰਮਿੰਦਰਜੀਤ ਸਿੰਘ, ਗੁਰਲੀਨ ਸਿੰਘ ਹੁਸ਼ਿਆਰਪੁਰ, ਸੁਖਜਿੰਦਰ ਸਿੰਘ ਰਾਜੂ ਕੰਧਾਲਾ ਜੱਟਾ, ਜਸਕਰਨ ਸਿੰਘ ਸਤੌਰ, ਸੁਖਪ੍ਰੀਤ ਸਿੰਘ ਹਰਿਆਣਾ ਆਦਿ ਅਤੇ ਸਟੇਜ ਸਕੱਤਰ ਦੀ ਸੇਵਾ ਰਮਨਦੀਪ ਸਿੰਘ ਟਾਂਡਾ ਨੇ ਨਿਭਾਈ। ਇਹਨਾ ਮੁਕਾਬਲਿਆਂ ਦੌਰਾਨ ਸੋਸਾਇਟੀ ਵੱਲੋਂ ਫਲਦਾਰ ਬੂਟੇ ਕੁਲਜੀਤ ਸਿੰਘ ਸਾਹੀ, ਰਣਜੀਤ ਸਿੰਘ ਸਾਹੀ ਅਤੇ ਹਰਸਿਮਰਨ ਸਿੰਘ ਸਾਹੀ ਦੇ ਸਹਿਯੋਗ ਨਾਲ ਵੰਡੇ ਗਏ।

ਇਸ ਮੌਕੇ ਬਾਬਾ ਲਸ਼ਕਰ ਸਿੰਘ ਭੂਰੀ ਵਾਲੇ, ਡਾਕਟਰ ਅਰਵਿੰਦ ਸਿੰਘ ਧੂਤ,ਗੁਰਪ੍ਰੀਤ ਸਿੰਘ ਖੁੱਡਾ ਮਿਸਲ ਪੰਜ-ਆਬ, ਮਨਜਿੰਦਰ ਸਿੰਘ ਬੋਦਲ, ਨਵਾਬ ਸਿੰਘ, ਅਕਾਸ਼ਦੀਪ ਸਿੰਘ ਬੋਬੀ, ਸਰਪੰਚ ਹਰਜਿੰਦਰ ਸਿੰਘ, ਗਗਨਦੀਪ ਸਿੰਘ, ਕਥਾਵਾਚਕ ਸਰਤਾਜ ਸਿੰਘ, ਐਡਵੋਕੇਟ ਰਮਨਪ੍ਰੀਤ ਸਿੰਘ, ਪਰਮਜੀਤ ਸਿੰਘ ਭਾਰਜ, ਜਥੇਦਾਰ ਨਰਿੰਦਰ ਸਿੰਘ, ਲੈਕਚਰਾਰ ਦਲਜੀਤ ਸਿੰਘ ਡੱਫਰ, ਦਲਜੀਤ ਸਿੰਘ ਟਾਂਡਾ, ਭੁਪਿੰਦਰ ਸਿੰਘ ਰਾਜਾ, ਨਿਹੰਗ ਅਮਨਦੀਪ ਸਿੰਘ, ਹਰਮਿੰਦਰ ਸਿੰਘ ਹੀਰਾ, ਕੁਲਵਿੰਦਰ ਸਿੰਘ ਰਾਜਾ, ਬਿਕਰਮਜੀਤ ਸਿੰਘ ਚੀਮਾ, ਰਾਜਾ ਘੁੰਮਣ ਆਦਿ ਮਜੂਦ ਸਨ।

error: copy content is like crime its probhihated