ਹੁਸ਼ਿਆਰਪੁਰ 21 ਫਰਵਰੀ (ਬਿਊਰੋ) :ਅੱਜ ਫਗਵਾੜਾ-ਲੁਧਿਆਣਾ ਰੇਲਵੇ ਟਰੈਕ ‘ਤੇ ਮੌਲੀ ਨੇੜਿਓ ਇੱਕ 10 ਕੁ ਸਾਲਾਂ ਬੱਚੀ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਜੀ.ਆਰ.ਪੀ ਫਗਵਾੜਾ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲਿਆ। ਜੀ.ਆਰ.ਪੀ ਫਗਵਾੜਾ ਦੇ ਚੌਂਕੀ ਇੰਚਾਰਜ ਏ.ਐੱਸ.ਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਜੀ.ਆਰ.ਪੀ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ। ਮ੍ਰਿਤਕ ਬੱਚੀ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ ਤੇ ਜੇਕਰ ਕੋਈ ਸ਼ਨਾਖਤ ਕਰਦਾ ਹੈ ਤਾਂ ਉਹ ਉਨ੍ਹਾਂ ਨਾਲ ਮੋਬਾਈਲ ਨੰਬਰ 97792-74075 ‘ਤੇ ਸੰਪਰਕ ਕਰ ਸਕਦਾ ਹੈ।
ਰੇਲਵੇ ਲਾਈਨ ਦੇ ਨੇੜਿਓ 10 ਸਾਲਾਂ ਬੱਚੀ ਦੀ ਮਿਲੀ ਲਾਸ਼,ਪੁਲਿਸ ਜਾਂਚ ‘ਚ ਜੁੱਟੀ
- Post published:February 21, 2022
You Might Also Like
ਮਾਤਾ ਕੁੰਤੀ ਮੰਦਿਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ 16 ਮਈ ਨੂੰ
ਖ਼ਾਲਸਾ ਕਾਲਜ ਵਿਖੇ ਕਵੀ ਦਿਲਪ੍ਰੀਤ ਕਾਹਲੋਂ ਦਾ ਕਾਵਿ ਸੰਗ੍ਰਹਿ ‘ਸਰਦਲ ਤੋਂ ਸਰਦਲ ਤੱਕ’ ਦਾ ਲੋਕ ਅਰਪਣ ਅਤੇ ਸਾਹਿਤਕ ਚਰਚਾ
ਜ਼ਿਲ੍ਹੇ ਵਿੱਚ ਵਿਕਾਸ ਕੰਮਾਂ ’ਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਕਰਮਜੀਤ ਕੌਰ
ਉਘੇ ਸਮਾਜ ਸੇਵੀ ਚੌਧਰੀ ਗਿਆਨ ਸਿੰਘ ਦੀ ਬਰਸੀ ਸ਼ਰਧਾਪੂਰਵਕ ਮਨਾਈ







