Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬੇਗਮਪੁਰਾ ਟਾਈਗਰ ਫੋਰਸ ਵੱਲੋਂ 11 ਮਈ ਨੂੰ ਸਿਵਲ ਹਸਪਤਾਲ ਦੇ ਸਾਹਮਣੇ ਕੀਤਾ ਜਾਵੇਗਾ ਪੁਤਲਾ ਫੂਕ ਪ੍ਰਦਰਸ਼ਨ 

ਬੇਗਮਪੁਰਾ ਟਾਈਗਰ ਫੋਰਸ ਵੱਲੋਂ 11 ਮਈ ਨੂੰ ਸਿਵਲ ਹਸਪਤਾਲ ਦੇ ਸਾਹਮਣੇ ਕੀਤਾ ਜਾਵੇਗਾ ਪੁਤਲਾ ਫੂਕ ਪ੍ਰਦਰਸ਼ਨ 

ਬੇਗਮਪੁਰਾ ਟਾਈਗਰ ਫੋਰਸ ਵੱਲੋਂ 11 ਮਈ ਨੂੰ ਸਿਵਲ ਹਸਪਤਾਲ ਦੇ ਸਾਹਮਣੇ ਕੀਤਾ ਜਾਵੇਗਾ ਪੁਤਲਾ ਫੂਕ ਪ੍ਰਦਰਸ਼ਨ 

* ਮਾਮਲਾ ਬਹੁਕਰੋੜੀ ਸਿਟੀ ਸਕੈਨ ਮਸ਼ੀਨ ਸਥਾਪਿਤ ਕਰਨ ਵਿੱਚ ਰੁਕਾਵਟਾ ਪਾਉਣ ਦਾ  *

ਹੁਸ਼ਿਆਰਪੁਰ 8 ਮਈ (ਤਰਸੇਮ ਦੀਵਾਨਾ) : ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ  ਤੇ ਮੈਂਬਰਾਂ ਦੀ ਇੱਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਅਤੇ ਜ਼ਿਲ੍ਹਾ ਇੰਚਾਰਜ ਵੀਰਪਾਲ ਠਰੋਲੀ ਦੀ ਦੇਖ ਰੇਖ ਹੇਠ  ਮੁੱਖ ਦਫਤਰ ਭਗਤ ਨਗਰ ਹੁਸ਼ਿਆਰਪੁਰ ਵਿਖੇ ਹੋਈ । ਮੀਟਿੰਗ ਵਿੱਚ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਅਸ਼ੋਕ ਸੱਲਣ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਫ਼ਤਰ ਨਾਲ ਸਬੰਧਤ ਕੁਝ ਕਥਿਤ ਭ੍ਰਿਸ਼ਟ ਅਧਿਕਾਰੀਆਂ ਨੇ ਬੀਤੇ ਦਿਨੀਂ ਗ਼ਰੀਬਾ ਦੇ ਹੱਕ ਵਿਚ ਲੱਗਣ ਵਾਲੀ ਸੀਟੀ ਸਕੈਨ ਮਸ਼ੀਨ ਨੂੰ ਹਸਪਤਾਲ ਵਿੱਚ ਨਾ ਲੱਗਣ ਲਈ ਜੀਅ ਜਾਨ ਤੋੜ ਕੇ ਜ਼ੋਰ ਲਾਇਆ ਸੀ ।  ਜਿਸ ਦੇ ਸੰਬੰਧ ਵਿਚ  11 ਮਈ ਦਿਨ   ਬੁੱਧਵਾਰ ਨੂੰ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਸਿਵਲ ਹਸਪਤਾਲ ਦੇ ਸਾਹਮਣੇ ਉਕਤ ਕਥਿਤ ਭ੍ਰਿਸ਼ਟਾਚਾਰੀਆਂ ਦਾ ਪੁਤਲਾ ਫੂਕਕੇ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਤੇ ਐਫਆਈਆਰ ਕਰਕੇ ਨੌਕਰੀਆਂ ਤੋਂ ਬਰਖ਼ਾਸਤ ਕਰਨ ਦੀ  ਮੰਗ ਕੀਤੀ ਜਾਵੇਗੀ ਜਿਨ੍ਹਾਂ ਨੇ  ਸੀਟੀ ਸਕੈਨ ਮਸ਼ੀਨ ਲੱਗਣ ਵਿਚ ਰੁਕਾਵਟਾਂ ਪਾਈਆਂ ਹਨ । ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲਾਂ ਵਿੱਚ ਗ਼ਰੀਬ  ਮਰੀਜ਼ਾਂ ਨੂੰ ਸੁਵਿਧਾਵਾਂ ਵਾਸਤੇ ਸਿਟੀ ਸਕੈਨ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ  ਪੰਜਾਬ  ਸਰਕਾਰ ਨੇ ਆਖਿਆ ਸੀ  ਪਰ ਕੁਝ ਭ੍ਰਿਸ਼ਟ  ਅਧਿਕਾਰੀ ਇਹ ਚਾਹੁੰਦੇ ਹਨ ਕਿ ਸੀਟੀ ਸਕੈਨ ਨਾ ਲੱਗੇ ਅਤੇ  ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਬਹੁਤ ਸ਼ਹਿਰਾਂ ਦੇ ਸਿਵਲ ਹਸਪਤਾਲਾਂ  ਵਿੱਚ ਸਿਟੀ ਸਕੈਨ ਮਸ਼ੀਨਾਂ ਲੱਗ ਚੁੱਕੀਆਂ ਹਨ ਪ੍ਰੰਤੂ ਹੁਸ਼ਿਆਰਪੁਰ ਜ਼ਿਲ੍ਹਾ ਇੱਕ ਇਹੋ ਜਿਹਾ ਜਿਲ੍ਹਾ ਹੈ ਜਿਥੇ ਕਿ ਕੁਝ ਭ੍ਰਿਸ਼ਟ ਅਧਿਕਾਰੀਆਂ ਨੇ ਕੁਝ ਰਸੂਖਦਾਰ  ਲੋਕਾਂ ਨਾਲ ਮਿਲ ਕੇ ਮਸ਼ੀਨ ਨੂੰ ਲੱਗਣ ਨਹੀਂ ਦਿੱਤਾ । ਆਗੂਆਂ ਨੇ ਕਿਹਾ ਕਿ  ਅਗਰ ਸੀਟੀ ਸਕੈਨ ਮਸ਼ੀਨ ਹਸਪਤਾਲ ਵਿੱਚ ਲੱਗਦੀ ਹੈ ਤਾਂ ਉਕਤ ਭ੍ਰਿਸ਼ਟ ਅਧਿਕਾਰੀਆਂ ਨੂੰ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲੱਗੀਆਂ ਸਿਟੀ ਸਕੈਨ ਮਸ਼ੀਨਾਂ ਤੋਂ ਆਉਣ ਵਾਲੀ ਵੱਡੇ ਪੱਧਰ ਦੀ ਕਮਿਸ਼ਨ ਬੰਦ ਹੋ ਜਾਵੇਗੀ । ਉਹਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਸਿਵਲ ਸਰਜਨ ਹੁਸ਼ਿਆਰਪੁਰ ਦੇ ਨਾਲ ਸਬੰਧਤ ਇਹ ਭ੍ਰਿਸ਼ਟ ਅਧਿਕਾਰੀਆਂ ਤੇ ਤੁਰੰਤ  ਐੱਫਆਈਆਰ  ਨਾ ਕੀਤੀ ਤਾਂ ਪੂਰੇ ਪੰਜਾਬ ਵਿੱਚ ਬੇਗਮਪੁਰਾ ਟਾਈਗਰ ਫੋਰਸ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ  ਉਕਤ ਭ੍ਰਿਸ਼ਟ ਅਧਿਕਾਰੀਆਂ ਦੇ ਪੁਤਲੇ ਫੂਕੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮੀ ਪੰਜਾਬ ਪ੍ਰਧਾਨ ਤਾਰਾ ਚੰਦ ਸੀਨੀਅਰ ਵਾਈਸ ਪ੍ਰਧਾਨ ਨਰੇਸ਼ ਕੁਮਾਰ ਬੱਧਣ  ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਜ਼ਿਲ੍ਹਾ ਇੰਚਾਰਜ ਬੀਰਪਾਲ ਠਰੋਲੀ ਦੁਆਬਾ ਇੰਚਾਰਜ ਸੋਮ ਦੇਵ ਸੰਧੀ  ਜ਼ਿਲ੍ਹਾ ਉਪ ਪ੍ਰਧਾਨ ਦੇਵ ਰਾਜ ਭਗਤ ਨਗਰ ਹਲਕਾ ਚੱਬੇਵਾਲ ਤੋਂ ਜ਼ਿਲ੍ਹਾ ਸਕੱਤਰ ਅਸ਼ੋਕ  ਕਟੋਚ  ਆਦਿ ਹਾਜ਼ਰ ਸਨ ।