Prime Punjab Times

Latest news
ਪਿੰਡ ਬਾਹਟੀਵਾਲ ਵਿਖੇ ਡਾਕਟਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਪਸ਼ੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸੰਬ... कैबिनेट मंत्री जिंपा ने जनता दरबार में सुनी लोगों की शिकायतें ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ : ਡਾ.ਹਰਜੀਤ ਸਿੰਘ ਜਨਤਕ ਸ਼ਿਕਾਇਤ ਨਿਵਾਰਣ ਕੈਂਪ ਦੌਰਾਨ ਵਿਧਾਇਕ ਘੁੰਮਣ ਤੇ ਏ.ਡੀ.ਸੀ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ 21 ਜੁਲਾਈ ਨੂੰ ਚਿੰਤਪੁਰਨੀ ਮੇਲੇ ਨੂੰ ਸੁਚਾਰੂ ਬਣਾਉਣ ’ਚ ਲੰਗਰ ਕਮੇਟੀਆਂ ਤੇ ਸਮਾਜਿਕ ਸੰਗਠਨ ਕਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ : ਬ੍ਰਮ... ਚੋਰੀ ਦੇ ਮੋਬਾਇਲ ਫੋਨਾਂ ਤੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ ਹਰ ਖੇਤਰ ਵਿਚ ਧੀਆਂ ਰੁਸਨਾਉਂਦੀਆਂ ਨੇ ਮਾਪਿਆਂ ਦਾ ਨਾਂ :- ਡਾ.ਹਰਜੀਤ ਸਿੰਘ ਵਿਦਿਆਰਥੀਆਂ ਵਲੋਂ “ਵਾਤਾਵਰਣ ਸੁਰੱਖਿਆ ਮੁਹਿੰਮ” ਚਲਾਈ ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਇਨਵੈਸਚਰ ਸੈਰਾਮਨੀ ਕਰਵਾਈ ਗਈ

Home

You are currently viewing ਥਾਣਾ ਟਾਂਡਾ ਦੇ ਏਰੀਆ ‘ਚ ਔਰਤ ਦੇ ਹੋਏ ਅੰਨੇ ਕਤਲ ਦੇ ਦੋਸ਼ੀ ਨੂੰ 24 ਘੰਟੇ ਦੇ ਅੰਦਰ ਕੀਤਾ ਕਾਬੂ

ਥਾਣਾ ਟਾਂਡਾ ਦੇ ਏਰੀਆ ‘ਚ ਔਰਤ ਦੇ ਹੋਏ ਅੰਨੇ ਕਤਲ ਦੇ ਦੋਸ਼ੀ ਨੂੰ 24 ਘੰਟੇ ਦੇ ਅੰਦਰ ਕੀਤਾ ਕਾਬੂ

ਟਾਂਡਾ /ਹੁਸ਼ਿਆਰਪੁਰ (ਚੌਧਰੀ) 

ਮਤਰੇਈ ਮਾਂ ਦਾ ਕਾਤਿਲ  ਆਖਿਰ ਪੁੱਤ ਹੀ ਨਿਕਲਿਆ 

: ਥਾਣਾ ਟਾਂਡਾ ਦੇ ਏਰੀਆ ‘ਚ ਔਰਤ ਦੇ ਹੋਏ ਅੰਨੇ ਕਤਲ ਦੇ ਦੋਸ਼ੀ ਨੂੰ 24 ਘੰਟੇ ਦੇ ਅੰਦਰ ਹੁਸ਼ਿਆਰਪੁਰ ਪੁਲਿਸ ਨੇ ਕਾਬੂ ਕੀਤਾ ਹੈ। ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਝਾਂਵਾ, ਥਾਣਾ ਟਾਂਡਾ, ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ।

ਮਾਨਯੋਗ ਸੁਰੇਂਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਹਰਜੀਤ ਸਿੰਘ ਰੰਧਾਵਾ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਟਾਂਡਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਐਸ.ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਟਾਂਡਾ, ਇੰਸਪੈਕਟਰ ਗੁਰਪ੍ਰੀਤ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਟੈਕਨੀਕਲ ਸੈੱਲ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਸੀ.ਸੀ.ਟੀ.ਵੀ ਕੈਮਰੇ ਅਤੇ ਕਾਲ ਡਿਟੇਲ ਦੀ ਮਦਦ ਨਾਲ ਜੋ ਮਿਤੀ 25.02.2024 ਨੂੰ ਹਰਸ਼ੀ ਪਿੰਡ, ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਵਕਤ ਕਰੀਬ 02:30 PM ਤੋ 05:00 PM ਦੇ ਵਿਚਕਾਰ ਘਰ ਵਿਚ ਇਕੱਲੀ ਰਹਿੰਦੀ ਇੱਕ ਔਰਤ ਦਾ ਨਾ-ਮਾਲੂਮ ਵਿਅਕਤੀ ਵਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਸਬੰਧੀ ਮੁਕੱਦਮਾ ਨੰਬਰ 40 ਮਿਤੀ 25.02.2024 ਅ/ਧ 302,34 ਭ:ਦ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਸੀ, 24 ਘੰਟੇ ਦੇ ਅੰਦਰ ਹੀ ਬਲਾਇੰਡ ਮਰਡਰ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਜਿਸ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਝਾਂਵਾ,ਥਾਣਾ ਟਾਂਡਾ,ਜਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮ੍ਰਿਤਕਾ ਬਲਜਿੰਦਰ ਕੌਰ ਦੇ ਪਤੀ ਬਲਵਿੰਦਰ ਸਿੰਘ ਨੇ ਦੋ ਵਿਆਹ ਕਰਵਾਏ ਸਨ,ਪਹਿਲੇ ਵਿਆਹ ਦੀ ਪਤਨੀ ਸਤਿੰਦਰ ਕੌਰ ਵਾਸੀ ਪਿੰਡ ਝਾਂਵਾ ਦੇ ਤਿੰਨ ਬੱਚੇ, ਇੱਕ ਲੜਕਾ ਗੁਰਪ੍ਰੀਤ ਸਿੰਘ ਅਤੇ ਦੋ ਲੜਕੀਆਂ ਜਸਕਰਨ ਕੌਰ ਅਤੇ ਮਨਪ੍ਰੀਤ ਕੌਰ ਹਨ। ਜਿਹਨਾਂ ਵਿੱਚੋ ਲੜਕੇ ਗੁਰਪ੍ਰੀਤ ਸਿੰਘ ਨੂੰ ਉਸ ਦੇ ਪਿਤਾ ਬਲਵਿੰਦਰ ਸਿੰਘ ਵੱਲੋਂ ਕਾਫੀ ਸਮ੍ਹਾ ਪਹਿਲਾਂ ਉਸ ਨੂੰ ਬੇਦਖਲ ਕੀਤਾ ਗਿਆ ਸੀ ਅਤੇ ਉਹ ਪਿੰਡ ਘੋੜੇਵਾਹਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਮ੍ਰਿਤਕਾ ਬਲਜਿੰਦਰ ਕੌਰ ਦੇ ਤਿੰਨ ਬੱਚੇ ਹਨ ਅਤੇ ਤਿੰਨੋਂ ਹੀ ਵਿਦੇਸ਼ ਕਨੇਡਾ ਸੈਂਟ ਹਨ। ਗੁਰਪ੍ਰੀਤ ਸਿੰਘ ਚਾਹੁੰਦਾ ਸੀ ਕਿ ਬਲਜਿੰਦਰ ਕੌਰ ਪਿੰਡ ਝਾਂਵਾ ਵਾਲਾ ਮਕਾਨ ਉਸ ਦੇ ਨਾਮ ਕਰਵਾ ਦਵੇ ਤੇ ਉਸ ਨੂੰ ਵੀ ਵਿਦੇਸ਼ ਵਿੱਚ ਸੈੱਟ ਕਰਵਾ ਦੇਵੇ। ਇਸ ਕਾਰਨ ਗੁਰਪ੍ਰੀਤ ਸਿੰਘ, ਬਲਜਿੰਦਰ ਕੌਰ ਨਾਲ ਖਾਰ ਖਾਂਦਾ ਸੀ ਅਤੇ ਆਪਣੇ ਇਹਨਾਂ ਹਲਾਤਾਂ ਲਈ ਬਲਜਿੰਦਰ ਕੌਰ ਨੂੰ ਦੋਸ਼ੀ ਮੰਨਦਾ ਸੀ। ਆਪਣੇ ਮਨਸੂਬੇ ਨਾ ਹੁੰਦੇ ਦੇਖ ਤੈਸ਼ ਵਿੱਚ ਆ ਕੇ ਗੁਰਪ੍ਰੀਤ ਸਿੰਘ ਉਕਤ ਵੱਲੋਂ ਮਿਤੀ 25.02.2024 ਨੂੰ ਬਲਜਿੰਦਰ ਕੌਰ ਦੇ ਘਰ ਜਾ ਕੇ ਕਤਲ ਕਰ ਦਿੱਤਾ ਗਿਆ ਸੀ।

ਬ੍ਰਾਮਦਗੀ :-

1. ਮ੍ਰਿਤਕਾ ਬਲਜਿੰਦਰ ਕੌਰ ਦਾ ਅਸਲ ਪੈਨ ਕਾਰਡ ਨੰਬਰੀ ARRPK9984D, ਅਸਲ ਆਧਾਰ ਕਾਰਡ ਨੰਬਰੀ 5398-1487-9465,ਡ੍ਰਾਇਵਿੰਗ ਲਾਈਸੈਂਸ ਨੰਬਰੀ PB-0720150182195, ਜੋ ਮਿਤੀ 26.06.2031 ਤੱਕ ਵੈਲਿਡ ਹੈ, ਅਸਲ ਵੋਟਰ ਕਾਰਡ ਨੰਬਰੀ LNX1039015. ਕਾਰ ਮਾਰਕਾ 1-20 MAGNA ਦੀ ਅਸਲ ਆਰ.ਸੀ ਨੰਬਰੀ PB08-CT-5550, ਸਕੂਟਰ ਐਕਟਿਵਾ 3-ਜੀ ਦੀ ਅਸਲ ਆਰ.ਸੀ ਨੰਬਰੀ PB07-BB-9566,ਐਕਸਿਸ ਬੈਂਕ ਦਾ ਵੀਜਾ ਕਾਰਡ ਨੰਬਰੀ 4691-9700-9618-7653 ਜੋ 07/23 3. 07/28 ਤੱਕ ਵੈਲਿਡ ਹੈ ਅਤੇ ਐਕਸਿਸ ਬੈਂਕ ਦਾ ਵੀਜਾ ਕਾਰਡ ਨੰਬਰੀ 4718-6002-0030-2406 ਜੇ 03/19 ਤੋਂ 03/24 ਤੱਕ ਵੈਲਿਡ ਹੈ, ਮ੍ਰਿਤਕਾ ਬਲਜਿੰਦਰ ਕੋਰ ਦੀਆਂ ਤਿੰਨ ਪਾਸਪੋਰਟ ਸਾਈਜ ਫੋਟੋਆਂ।

2. ਇੱਕ ਮੋਟਰ ਸਾਇਕਲ ਮਾਰਕਾ ਪਲੈਟੀਨਾ ਰੰਗ ਕਾਲਾ ਨੰਬਰੀ PB 07 AM 1263.

3.ਚਿੱਟੇ ਰੰਗ ਦੇ ਬੂਟ ਮਾਰਕਾ AIR, ਜਿਹਨਾਂ ਦੇ ਸਾਇਡਾਂ ਤੇ ਗੁਲਾਬੀ ਤੇ ਗੋਲਡਨ ਰੰਗ ਦੀਆਂ ਧਾਰੀਆਂ ਹਨ।

4. ਇੱਕ ਪਜਾਮਾ ਮਾਰਕਾ NIKE AIR ਰੰਗ ਕਾਲਾ

5. ਇੱਕ ਟੀ ਸ਼ਰਟ ਰੰਗ ਕਾਲਾ

error: copy content is like crime its probhihated