Prime Punjab Times

Latest news
ਜਨਤਕ ਸ਼ਿਕਾਇਤ ਨਿਵਾਰਣ ਕੈਂਪ ਦੌਰਾਨ ਵਿਧਾਇਕ ਘੁੰਮਣ ਤੇ ਏ.ਡੀ.ਸੀ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ 21 ਜੁਲਾਈ ਨੂੰ ਚਿੰਤਪੁਰਨੀ ਮੇਲੇ ਨੂੰ ਸੁਚਾਰੂ ਬਣਾਉਣ ’ਚ ਲੰਗਰ ਕਮੇਟੀਆਂ ਤੇ ਸਮਾਜਿਕ ਸੰਗਠਨ ਕਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ : ਬ੍ਰਮ... ਚੋਰੀ ਦੇ ਮੋਬਾਇਲ ਫੋਨਾਂ ਤੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ ਹਰ ਖੇਤਰ ਵਿਚ ਧੀਆਂ ਰੁਸਨਾਉਂਦੀਆਂ ਨੇ ਮਾਪਿਆਂ ਦਾ ਨਾਂ :- ਡਾ.ਹਰਜੀਤ ਸਿੰਘ ਵਿਦਿਆਰਥੀਆਂ ਵਲੋਂ “ਵਾਤਾਵਰਣ ਸੁਰੱਖਿਆ ਮੁਹਿੰਮ” ਚਲਾਈ ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਇਨਵੈਸਚਰ ਸੈਰਾਮਨੀ ਕਰਵਾਈ ਗਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਵੱਖ-ਵੱਖ ਜਿਲਿਆਂ ਲਈ ਡੈਡ ਬਾਡੀ ਫਰੀਜ਼ਰ ਕੀਤੇ ਰਵਾਨਾ जिला एवं सत्र न्यायधीश की ओर से जिला कानूनी सेवाएं अथारटीज के सदस्यों के साथ बैठक ਗੜਦੀਵਾਲਾ ਇਲਾਕੇ 'ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਨਹੀਂ ਪੈ ਰਹੀ ਠੱਲ,ਲੋਕਾਂ ਚ ਦਹਿਸ਼ਤ ਦਾ ਮਾਹੌਲ 

Home

You are currently viewing ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਪੈਨਸ਼ਨਾਂ ਦੇ ਚੈੱਕ ਅਤੇ ਕੰਬਲ ਵੰਡੇ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਪੈਨਸ਼ਨਾਂ ਦੇ ਚੈੱਕ ਅਤੇ ਕੰਬਲ ਵੰਡੇ

ਬਟਾਲਾ 28 ਫਰਵਰੀ (ਅਵਿਨਾਸ਼ ਸ਼ਰਮਾ )

ਡਾ. ਉਬਰਾਏ ਵੱਲੋ ਮਨੁੱਖਤਾ ਨੂੰ ਬਚਾਉਣ ਲਈ ਕੀਤੇ ਜਾ ਰਹੇ ਹਨ ਨੇਕ ਕਾਰਜ : ਮੇਅਰ ਸੁੱਖ ਤੇਜਾ

: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤ ਡਾ. ਐੱਸ ਪੀ ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਅਤੇ ਸਮੂਹ ਮੈਂਬਰਾਂ ਵੱਲੋਂ ਵਿਧਵਾ ਔਰਤਾਂ , ਅੰਗਹੀਣਾਂ , ਗਰੀਬਾਂ , ਬੇਸਹਾਰਾ ਅਤੇ ਲੋੜਵੰਦਾਂ ਨੂੰ ਪੈਨਸ਼ਨਾਂ ਦੇ ਚੈੱਕ ਵੰਡਣ ਲਈ ਅਤੇ ਠੰਡ ਤੋਂ ਬਚਾਉਣ ਦੇ ਲਈ ਗਰਮ ਕੰਬਲ ਵੰਡਣ ਦੇ ਲਈ ਸਥਾਨਕ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਹਾਲ ਵਿਖੇ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਬਟਾਲਾ ਦੇ ਮੇਅਰ ਸੁੱਖਦੀਪ ਸਿੰਘ ਸੁੱਖ ਤੇਜਾ ਸ਼ਾਮਲ ਹੋਏ। ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵੀ ਸ਼ਖਸ਼ੀਅਤ ਤੇ ਪ੍ਰਸਿੱਧ ਪ੍ਰਵਾਸੀ ਭਾਰਤੀ ਬਲਜਿੰਦਰ ਸਿੰਘ ਟੀਟੂ ਬੋਪਾਰਾਏ ਸ਼ਾਮਲ ਹੋਏ। ਇਸ ਮੌਕੇ ਲੋੜਵੰਦਾਂ ਨੂੰ ਪੈਨਸ਼ਨਾਂ ਦੇ ਚੈਕ
ਅਤੇ ਕੰਬਲ ਭੇਂਟ ਕਰਦਿਆ ਮੇਅਰ ਸੁੱਖਦੀਪ ਤੇਜਾ ਨੇ ਕਿਹਾ ਕਿ ਡਾ. ਐੱਸ ਪੀ ਸਿੰਘ ਓਬਰਾਏ ਵੱਲੋਂ ਆਪਣੀ ਨੇਕ ਕਿਰਤ ਕਮਾਈ ਦਾ 99 ਫੀਸਦੀ ਹਿੱਸਾ ਗਰੀਬਾਂ ਅਤੇ ਲੋੜਵੰਦਾਂ ਦੀ ਭਲਾਈ ਵਾਸਤੇ ਖਰਚ ਕੀਤਾ ਜਾ ਰਿਹਾ ਹੈ। ਜਦ ਕਿ ਮਨੁੱਖਤਾ ਨੂੰ ਬਚਾਉਣ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਹੋਰ ਉੱਚਾ ਚੁੱਕਣ ਦੇ ਲਈ ਡਾ ਉਬਰਾਏ ਵੱਲੋਂ ਦੇਸ਼-ਵਿਦੇਸ਼ ਦੇ ਅੰਦਰ ਬਹੁਤ ਹੀ ਨੇਕ ਤੇ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਮੇਅਰ ਸੁੱਖਦੀਪ ਤੇਜਾ ਨੇ ਕਿਹਾ ਕਿ ਡਾ. ਉਬਰਾਏ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਉਹਨਾਂ ਦੀ ਸਮੁੱਚੀ ਟੀਮ ਬਹੁਤ ਹੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ। ਇਸ ਮੌਕੇ ਸਮਾਜ ਸੇਵੀ ਸ਼ਖਸੀਅਤ ਬਲਜਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ਡਾ. ਐਸ ਪੀ ਸਿੰਘ ਉਬਰਾਏ ਵੱਲੋਂ ਸਰਬੱਤ ਦਾ ਭਲਾ ਟਰੱਸਟ ਦੇ ਰਾਹੀਂ ਜਾਤ ਪਾਤ ਅਤੇ ਹੱਦਾਂ ਸਰਹੱਦਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਅਤੇ ਮਨੁੱਖਤਾ ਨੂੰ ਬਚਾਇਆ ਜਾ ਰਿਹਾ ਹੈ। ਇਸ ਦੌਰਾਨ ਪੈਨਸ਼ਨਾਂ ਅਤੇ ਕੰਬਲ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਡਾ. ਉਬਰਾਏ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਟਰੱਸਟ ਦੇ ਜਨਰਲ ਸੈਕਟਰੀ ਰਜਿੰਦਰ ਸਿੰਘ ਹੈਪੀ , ਵਿੱਤ ਸਕੱਤਰ ਰਜਿੰਦਰ ਸਿੰਘ ਰਾਜੂ ਸਰਪੰਚ, ਇੰਦਰਪ੍ਰੀਤ ਸਿੰਘ ਰਿੱਕੀ, ਤੇਜਪਾਲ ਸਿੰਘ, ਰੋਹਿਤ ਕੁਮਾਰ, ਜੋਧਵੀਰ ਸਿੰਘ, ਹਰਵਿੰਦਰ ਸਿੰਘ ਟਿੰਕੂ, ਕੇਵਲ ਕੁਮਾਰ, ਸੁੱਖ ਛਾਪਿਆਂਵਾਲੀ ਤੇ ਹੋਰ ਵੀ ਆਗੂ ਹਾਜਰ ਸਨ।

ਕੈਪਸ਼ਨ….. ਲੋੜਵੰਦਾਂ ਨੂੰ ਪੈਨਸ਼ਨਾਂ ਅਤੇ ਕੰਬਲ ਵੰਡਦੇ ਹੋਏ ਮੇਅਰ ਸੁੱਖਦੀਪ ਤੇਜਾ , ਟੀਟੂ ਬੋਪਾਰਾਏ, ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਹੋਰ ਆਗੂ।

error: copy content is like crime its probhihated