Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਟਾਂਡਾ ਤੋਂ ਧੂਤਕਲਾਂ ਸੜਕ ਦੀ ਹਾਲਤ ਖਸਤਾ,ਇਲਾਕੇ ਦੇ ਲੋਕ ਡਾਢੇ ਪ੍ਰੇਸ਼ਾਨ

ਟਾਂਡਾ ਤੋਂ ਧੂਤਕਲਾਂ ਸੜਕ ਦੀ ਹਾਲਤ ਖਸਤਾ,ਇਲਾਕੇ ਦੇ ਲੋਕ ਡਾਢੇ ਪ੍ਰੇਸ਼ਾਨ

ਗੜ੍ਹਦੀਵਾਲਾ (ਚੌਧਰੀ) 18 ਨਵੰਬਰ

: ਟਾਂਡਾ ਤੋਂ ਧੂਤਕਲਾਂ ਨੂੰ ਜਾਂਦੀ 14 ਕਿਲੋਮੀਟਰ ਲਿੰਕ ਸੜਕ ਜੋ ਕਿ ਕਾਮਰੇਡ ਚਨਣ ਸਿੰਘ ਧੂਤ ਮਾਰਗ ਨਾਲ ਜਾਣੀ ਜਾਂਦੀ ਹੈ। ਇਹ ਪਿੰਡ ਧੂਤਕਲਾਂ ਇੱਕ ਇਤਿਹਾਸਿਕ ਪਿੰਡ ਹੈ। ਜਿਸ ਪਿੰਡ ਦੇ ਲੋਕਾਂ ਨੇ ਆਜ਼ਾਦੀ ਸੰਗ੍ਰਾਮ ਮੌਕੇ ਭਾਰੀ ਗਿਣਤੀ ਵਿੱਚ ਯੋਧਿਆਂ ਨੇ ਹਿੱਸਾ ਲਿਆ। 75 ਤੋਂ ਵੱਧ ਇਸ ਪਿੰਡ ਦੇ ਯੋਧਿਆਂ ਨੇ ਇਸ ਆਜ਼ਾਦੀ ਸੰਗ੍ਰਾਮ ਵਿੱਚ ਤਰਾਂ ਤਰਾਂ ਦੇ ਤਸੀਹੇ ਝੱਲੇ ਪਰ ਇਹ ਸੜਕ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ।ਇਸ ਸੜਕ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ।ਜਿਸ ਦੇ ਚਲਦਿਆਂ ਇਲਾਕੇ ਦੇ ਲੋਕ ਡਾਢੇ ਪ੍ਰੇਸ਼ਾਨ ਹਨ। ਵਿਧਾਨ ਸਭਾ ਦੀਆਂ ਵੋਟਾਂ ਵੇਲੇ ਇਹ ਸੜਕ ਤੇ ਪੈਚ ਲਾਏ ਸਨ ਪਰ ਕੁਝ ਉਹ ਕੁਝ ਦਿਨ ਹੀ ਟਿਕੇ। ਹੁਣ ਇਸ ਸੜਕ ਤੋਂ ਜਾਣ ਤੋਂ ਹਰੇਕ ਗੱਡੀ ਵਾਲਾ ਗਰੇਜ ਕਰਦਾ ਹੈ। ਇਸ ਸੜਕ ਰਾਹੀਂ 40 ਪਿੰਡਾਂ ਦਾ ਗੰਨਾ ਸ਼ੂਗਰ ਮਿਲਣ ਨੂੰ ਜਾਂਦਾ ਹੈ। ਇਸ ਸੜਕ ਤੇ ਪੁਲੀਆਂ ਨਹੀਂ ਹਨ ਤੇ ਕਾਜਵੇ ਬਣੇ ਹੋਏ ਹਨ ਜੋ ਕਿ ਬਰਸਾਤ ਦੇ ਪਾਣੀ ਵਿੱਚ ਭਰ ਜਾਂਦੇ ਹਨ ਤੇ ਆਵਾਜਾਹੀ ਬਿਲਕੁਲ ਹੀ ਠੱਪ ਹੋ ਜਾਂਦੀ ਹੈ। ਅੰਮ੍ਰਿਤਸਰ ਏਅਰਪੋਰਟ ਨੂੰ ਜਾਣ ਵਾਲੇ ਵੀ ਇਸੇ ਰੋਡ ਦਾ ਇਸਤੇਮਾਲ ਕਰਦੇ ਹਨ ਪਰ ਸੜਕ ਦੀ ਹਾਲਤ ਖਸਤਾ ਹੋਣ ਕਰਕੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਇਸ ਰੋਡ ਤੇ ਆਮ ਦੇਖਣ ਨੂੰ ਮਿਲਦੀਆਂ ਹਨ । ਇਸ ਰੋਡ ਬਾਰੇ ਬੋਲਦਿਆਂ ਕਾਮਰੇਡ ਹਰਬੰਸ ਸਿੰਘ, ਰਣਜੀਤ ਸਿੰਘ ਚੌਹਾਨ, ਪੰਕਜ ਕੁਮਾਰ ਅਤੇ ਹਰਵਿੰਦਰ ਸਿੰਘ ਬੱਲੂ ਹੋਰਾਂ ਨੇ ਕਿਹਾ ਕਿ ਸਰਕਾਰਾਂ ਨੇ ਜੇਕਰ ਇਸ ਸੜਕ ਵੱਲ ਧਿਆਨ ਨਾ ਦਿੱਤਾ ਤਾਂ ਲੋਕ ਸੰਘਰਸ਼ ਕਰਕੇ ਸੜਕਾਂ ਤੇ ਉਤਰ ਆਉਣਗੇ।