Prime Punjab Times

Latest news
ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ
ADVERTISEMENT
You are currently viewing ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਨੇ ਐਨੀਮੇਸ਼ਨ ਫਿਲਮ “ਜੈ ਭੀਮ” ਦੇਖਣ ਲਇ ਲੋਗਾਂ ਨੂੰ ਅਪੀਲ ਕਿੱਤੀ

ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਨੇ ਐਨੀਮੇਸ਼ਨ ਫਿਲਮ “ਜੈ ਭੀਮ” ਦੇਖਣ ਲਇ ਲੋਗਾਂ ਨੂੰ ਅਪੀਲ ਕਿੱਤੀ

ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਨੇ 14 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਐਨੀਮੇਸ਼ਨ ਫਿਲਮ “ਜੈ ਭੀਮ” ਦੇਖਣ ਦੀ ਕੀਤੀ ਅਪੀਲ 

ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਅੱਜ ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਦੇ ਪ੍ਰਧਾਨ ਵਿਨੋਦ ਵਾਲਮੀਕਿਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰ ਬਾਬਾ ਸਾਹਿਬ ਅੰਬੇਡਕਰ ਜੀ ਦੇ 131ਵੇਂ ਜਨਮ ਦਿਨ ਮੌਕੇ ਇਕ ਐਨੀਮੇਸ਼ਨ ਫਿਲਮ “ਜੈ ਭੀਮ ” ਰਿਲੀਜ ਹੋਣ ਜਾ ਰਹੀ ਹੈ। ਜੋ ਕੇ 14 ਅਪ੍ਰੈਲ ਵਾਲੇ ਦਿਨ ਰਿਲੀਜ ਹੋਵੇਗੀ। ਜਿਸ ਵਿਚ ਬਾਬਾ ਸਾਹਿਬ ਜੀ ਦੇ ਬਚਪਨ, ਪੜਾਈ, ਅਤੇ ਸਮਾਜ ਲਈ ਕੀਤੇ ਸੰਗਰਸ਼ ਨੂੰ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕੇ ਉਨ੍ਹਾਂ ਨੇ ਜੋ ਸੰਗਰਸ਼ ਸਾਡੇ ਸਮਾਜ ਲਈ ਕੀਤਾ ਹੈ, ਜੋ ਜੋ ਬਲੀਦਾਨ ਸਾਡੇ ਲਈ ਕੀਤਾ ਹੈ, ਸਾਡੇ ਅਜਕਲ ਦੀ ਨੌਜਵਾਨ ਪੀੜੀ ਨੂੰ ਉਸ ਵਾਰੇ ਜਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਪ੍ਰਧਾਨ ਵਿਨੋਦ ਵਾਲਮੀਕਿਨ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਫ਼ਿਲਮ ਨੂੰ ਵੀ “ਦ ਕਸ਼ਮੀਰ ਫਾਈਲ” ਫਿਲਮ ਵਾਂਗ ਟੈਕਸ ਫਰੀ ਕੀਤਾ ਜਾਵੇ। ਅਤੇ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਬਾਅਦ ਸਕੂਲਾਂ ਅਤੇ ਹੋਰ ਸਿਖਿਅਕ ਅਦਾਰਿਆਂ ਵਿਚ ਦਿਖਾਇਆ ਜਾਵੇ। ਤਾਂ ਜੋ ਵਿਦਿਆਰਥੀ ਵਰਗ ਉਨ੍ਹਾ ਦੇ ਜੀਵਨ ਸੰਗਰਸ਼ ਤੋਂ ਪ੍ਰੇਰਨਾ ਲੈਕੇ ਉਚੇਰੀ ਪੜਾਈ ਵੱਲ ਜਾ ਸਕਣ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਉਨ੍ਹਾਂ ਖਾਸ ਕਰਕੇ ਦਲਿਤ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਸਮੇਤ ਸਿਨੇਮਾ ਘਰਾਂ ਵਿਚ ਇਹ ਫ਼ਿਲਮ ਦੇਖਣ ਜਰੂਰ ਜਾਣ, ਤਾਂ ਜੋ ਸਾਰੇ ਸਮਾਜ ਦੇ ਲੋਕ ਬਾਬਾ ਸਾਹਿਬ ਜੀ ਦੇ ਆਪਣੇ ਸਮਾਜ ਅਤੇ ਦੇਸ਼ ਪ੍ਰਤੀ ਕੀਤੇ ਸੰਗਰਸ਼ ਤੋਂ ਜਾਣੂ ਹੋ ਸਕਣ। ਉਨ੍ਹਾਂ ਦਲਿਤ ਸਮਾਜ ਨੂੰ ਇਹ ਅਪੀਲ ਕੀਤੀ ਕਿ
ਸਮਾਜ ਤੇ ਵੱਧ ਰਹੇ ਅਤਿਆਚਾਰ ਨੂੰ ਰੋਕਣ ਲਈ ਅਤੇ ਆਪਣੇ ਹੱਕ ਅਧਿਕਾਰ ਬਚਾਉਣ ਲਈ ਸਾਡੇ ਸਮਾਜ ਨੂੰ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਚਾਹੀਦਾ ਹੈ।