Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਤਲਵਾੜਾ : ਰੋਇਲ ਇੰਨਫੀਲਡ ਤੇ ਇਨੋਵਾ ਕਾਰ ਦੀ ਜਬਰਦਸਤ ਟੱਕਰ ‘ਚ ਇੱਕ ਦੀ ਮੌਤ, ਇੱਕ ਗੰਭੀਰ ਜਖਮੀ 

ਤਲਵਾੜਾ : ਰੋਇਲ ਇੰਨਫੀਲਡ ਤੇ ਇਨੋਵਾ ਕਾਰ ਦੀ ਜਬਰਦਸਤ ਟੱਕਰ ‘ਚ ਇੱਕ ਦੀ ਮੌਤ, ਇੱਕ ਗੰਭੀਰ ਜਖਮੀ 

ਰੋਇਲ ਇੰਨਫੀਲਡ ਤੇ ਇਨੋਵਾ ਕਾਰ ਦੀ ਜਬਰਦਸਤ ਟੱਕਰ ‘ਚ ਇੱਕ ਦੀ ਮੌਤ, ਇੱਕ ਗੰਭੀਰ ਜਖਮੀ 

ਤਲਵਾੜਾ / ਦਸੂਹਾ 5 ਜੂਨ (ਚੌਧਰੀ) : ਰੋਇਲ ਇੰਨਫੀਲਡ ਤੇ ਇਨੋਵਾ ਕਾਰ ਦੀ ਜਬਰਦਸਤ ਟੱਕਰ ਹੋਣ ਨਾਲ ਇੱਕ ਦੀ ਮੌਤ ਅਤੇ ਇੱਕ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਲਵਾੜਾ ਪੁਲਿਸ ਨੇ ਇਨੋਵਾ ਕਾਰ ਡਰਾਈਵਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਜਾਤਾ ਦੇਵੀ ਪਤਨੀ ਸਤਵੀਰ ਸਿੰਘ ਵਾਸੀ ਬਰਿੰਗਲੀ ਥਾਣਾ ਤਲਵਾੜਾ ਕਿ ਉਸਦੀ ਸ਼ਾਦੀ ਅਰਸਾ ਕਰੀਬ ਡੇਢ ਸਾਲ ਪਹਿਲਾਂ ਸਤਵੀਰ ਸਿੰਘ ਪੁੱਤਰ ਲੇਟ ਸ਼੍ਰੀ ਸੁਖਦੇਵ ਸਿੰਘ

ਵਾਸੀ ਬਰਿੰਗਲੀ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਨਾਲ ਹੋਈ ਸੀ। ਉਸ ਦਾ ਇੱਕ 6 ਮਹੀਨੇ ਦਾ ਬੇਟਾ ਹੈ। ਉਸਦਾ ਪਤੀ ਸਤਵੀਰ ਸਿੰਘ ਅੱਡਾ ਬਰਿੰਗਲੀ ਵਿਖੇ ਰੈਡੀਮੇਡ ਦੀ ਦੁਕਾਨ ਕਰਦਾ ਸੀ। ਮਿਤੀ 03.06.22 ਨੂੰ ਉਸਦਾ ਪਤੀ ਸਤਵੀਰ ਸਿੰਘ ਸਮੇਤ ਘਣਸ਼ਾਮ ਭਾਰਦਵਾਜ ਪੁੱਤਰ ਰਵਿੰਦਰ ਸਿੰਘ ਵਾਸੀ ਬਰਿੰਗਲੀ ਨਾਲ ਆਪਣੇ ਮੋਟਰ ਸਾਈਕਲ ਰੋਇਲ ਇੰਨਫੀਲਡ ਨੰਬਰੀ PB-07-BV-1360 ਪਰ ਸਵਾਰ ਹੋ ਕੇ ਆਪਣੇ ਜੀਜੇ ਦੀ ਖਬਰ ਲੈਣ ਲਈ ਦਤਾਰਪੁਰ ਵਿਖੇ ਗਏ ਸੀ ਰਾਤ ਨੂੰ ਉਸਦਾ ਪਤੀ ਸਮੇਤ ਘਣਸ਼ਾਮ ਦੇ ਦਤਾਰਪੁਰ ਤੋਂ ਮੋਟਰ ਸਾਈਕਲ ਤੇ ਵਾਪਿਸ ਆਪਣੇ ਘਰ ਬਰਿੰਗਲੀ ਨੂੰ ਆ ਰਹੇ ਸੀ ਜਦੋਂ ਉਹ ਪਿੰਡ ਭੰਬੋਤਾੜ ਪੁੱਜੇ ਤਾਂ ਵਕਤ ਕਰੀਬ 11.30 ਪੀ.ਐਮ ਰਾਤ ਦਾ ਹੋਵੇਗਾ ਤਾਂ ਦੋਲਤਪੁਰ ਸਾਈਡ ਤੋਂ ਇੱਕ ਇਨੋਵਾ ਗੱਡੀ ਨੰਬਰੀ HP-01-A-7025 ਦੇ ਡਰਾਈਵਰ ਨੇ ਗੱਡੀ ਤੇਜ ਰਫਤਾਰੀ, ਲਾਹਪ੍ਰਵਾਹੀ ਤੇ ਅਣਗਹਿਲੀ ਨਾਲ ਬਿਨਾ ਹਾਰਨ ਦਿੱਤੇ ਚਲਾ ਕੇ ਗਲਤ ਸਾਈਡ ਲਿਆ ਕੇ ਉਸਦੇ ਪਤੀ ਜੋ ਆਪਣੀ ਸਾਈਡ ਜਾ ਰਿਹਾ ਸੀ ਸਿੱਧੀ ਟੱਕਰ ਮਾਰੀ। ਜਿਸ ਨਾਲ ਉਸਦੇ ਪਤੀ ਸਤਵੀਰ ਸਿੰਘ ਦੀ ਮੋਕਾ ਪਰ ਹੀ ਮੌਤ ਹੋ ਗਈ ਤੇ ਘਣਸ਼ਾਮ ਭਾਰਦਵਾ ਦੇ ਕਾਫੀ ਸੱਟਾਂ ਲੱਗੀਆਂ ਤੇ ਮੋਟਰ ਸਾਈਕਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ।ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

error: copy content is like crime its probhihated