Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਚੋਰੀ ਕੀਤੇ 3 ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ 

ਚੋਰੀ ਕੀਤੇ 3 ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ 

ਹੁਸ਼ਿਆਰਪੁਰ (ਬਿਊਰੋ) 

26 ਮਈ : ਚੋਰੀ ਕੀਤੇ 3 ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ ਨੂੰ ਥਾਣਾ ਸਿਟੀ ਹੁਸ਼ਿਆਰਪੁਰ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ੁਭਮ ਪੁੱਤਰ ਕੁਲਦੀਪ ਕੁਮਾਰ ਵਾਸੀ ਨੇੜੇ ਠਠਿਆਰਾ ਬਾਜ਼ਾਰ, ਹਰਿਆਣਾ, ਹੁਸ਼ਿਆਰਪੁਰ ਵਜੋਂ ਹੋਈ ਹੈ।

ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਐਸ.ਐਸ.ਪੀ. ਜ਼ਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਹੇਠ ਤੇ ਸਰਬਜੀਤ ਸਿੰਘ ਐਸ.ਪੀ. ਤਫਤੀਸ਼ ਜੀ ਅਤੇ ਪਲਵਿੰਦਰ ਸਿੰਘ ਡੀ.ਐੱਸ.ਪੀ.ਸਿਟੀ ਹੁਸ਼ਿਆਰਪੁਰ ਦੀ ਦਿਸ਼ਾ ਨਿਰਦੇਸ਼ ਪਰ ਐਸ.ਆਈ ਸੰਜੀਵਨ ਸਿੰਘ ਮੁੱਖ ਅਫਸਰ ਥਾਣਾ ਸਿਟੀ, ਹੁਸ਼ਿਆਰਪੁਰ ਨੂੰ ਉਸ ਸਮੇਂ ਵੱਡੀ ਸਫਤਲਾ ਮਿਲੀ, ਜਦ ਏ.ਐਸ.ਆਈ ਕੌਸ਼ਲ ਚੰਦਰ ਸਮੇਤ ਪੁਲਿਸ ਪਾਰਟੀ ਨਾਲ ਦੋਰਾਨੇ ਗਸ਼ਤ ਪਰ ਸੀ ਤਾਂ ਮੁੱਕਦਮਾ ਨੰਬਰ-183 ਮਿਤੀ 24-05-2023 ਅ/ਧ 379,411 ਭ:ਦ ਥਾਣਾ ਸਿਟੀ, ਹੁਸ਼ਿਆਰਪੁਰ ਵਿੱਚ ਦੋਸ਼ੀ ਸ਼ੁਭਮ ਪੁੱਤਰ ਕੁਲਦੀਪ ਕੁਮਾਰ ਵਾਸੀ ਨੇੜੇ ਠਠਿਆਰਾ ਬਾਜ਼ਾਰ, ਹਰਿਆਣਾ, ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਪਾਸੋਂ ਦੌਰਾਨੇ ਪੁੱਛ-ਗਿੱਛ 03 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਜੋ ਇਸਨੇ ਸ਼ਹਿਰ ਦੇ ਵੱਖ-ਵੱਖ ਜਗ੍ਹਾ (ਇੱਕ ਮੋਟਰਸਾਈਕਲ ਰਿਲਾਇੰਸ ਮਾਲ ਸੁਤੈਹਰੀ ਰੋਡ ਤੋਂ, ਦੂਜਾ ਪੁਰਾਣੇ ਸੀ.ਐਮ.ਓ ਆੱਫਿਸ ਤੋਂ ਅਤੇ ਤੀਜਾ ਪੁਰਾਣੀ ਸਬਜ਼ੀ ਮੰਡੀ ਤੋਂ ਚੋਰੀ ਕੀਤੇ ਹਨ। ਦੋਸ਼ੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ, ਜਿਸ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕਰਕੇ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਣ ਦੀ ਸੰਭਾਵਨਾ ਹੈ।