Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸ਼੍ਰੀ ਧਿਆਨਪੁਰ ਧਾਮ ’ਚ ਗੱਦੀਨਸ਼ੀਨ ਮਹਾਰਾਜ ਰਾਮ ਸੁੰਦਰ ਦਾਸ ਜੀ ਨੇ ਕੇਕ ਕੱਟ ਕੇ ਮਨਾਇਆ ਸ਼੍ਰੀ ਬਾਵਾ ਲਾਲ ਦਿਆਲ ਜੀ ਦਾ ਜਨਮ ਦਿਹਾੜਾ

ਸ਼੍ਰੀ ਧਿਆਨਪੁਰ ਧਾਮ ’ਚ ਗੱਦੀਨਸ਼ੀਨ ਮਹਾਰਾਜ ਰਾਮ ਸੁੰਦਰ ਦਾਸ ਜੀ ਨੇ ਕੇਕ ਕੱਟ ਕੇ ਮਨਾਇਆ ਸ਼੍ਰੀ ਬਾਵਾ ਲਾਲ ਦਿਆਲ ਜੀ ਦਾ ਜਨਮ ਦਿਹਾੜਾ

ਬਟਾਲਾ, 31ਜਨਵਰੀ (ਅਵਿਨਾਸ਼ ਸ਼ਰਮਾ)

ਲੱਖਾਂ ਸਰਧਾਲੂਆਂ ਨੇ ਨਤਮਸਤਕ ਹੋ ਕੇ ਮਹਾਰਾਜ ਰਾਮ ਸੁੰਦਰ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ

: ਸ੍ਰੀ ਸ਼੍ਰੀ 1008 ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਦਾ 670ਵਾਂ ਪ੍ਰਕਾਸ਼ ਦਿਹਾੜਾ ਬਾਵਾ ਲਾਲ ਜੀ ਦੇ ਮਹਾ ਪਵਿੱਤਰ ਅਸਥਾਨ ਸ਼੍ਰੀ ਧਿਆਨਪੁਰ ਧਾਾਮ ’ਚ ਗੱਦੀਨਸੀਨ ਮਹਾਰਾਜ ਰਾਮ ਸੁੰਦਰ ਦਾਸ ਜੀ ਵੱਲੋਂ ਕੇਕ ਕੱਟ ਕੇ ਬਹੁਤ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ।
ਸ਼੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਦੇ ਪ੍ਰਕਾਸ ਪੁਰਬ ਨੂੰ ਮਨਾਉਣ ਲਈ ਸੰਗਤਾਂ ਵਿੱਚ ਭਾਰੀ ਉਤਸਾਹ ਸੀ ਅਤੇ 28 ਜਨਵਰੀ ਤੋਂ ਹੀ ਧਿਆਨਪੁਰ ਧਾਮ ਵਿਖੇ ਪ੍ਰਕਾਸ ਪੁਰਬ ਮਨਾਉਣ ਲਈ ਸੰਗਤਾਂ ਦਾ ਭਾਰੀ ਇਕੱਠ ਸ਼ੁਰੂ ਹੋ ਗਿਆ ਸੀ। 30 ਜਨਵਰੀ ਨੂੰ 24ਵੀਂ ਪੈਦਲ ਮਾਰਚ ਬਟਾਲਾ ਤੋਂ ਸ੍ਰੀ ਧਿਆਨਪੁਰ ਧਾਮ ਲਈ ਰਵਾਨਾ ਹੋਈ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੱਚਦੀਆਂ ਗਾਉਂਦੀਆਂ ਹੋਈਆਂ ਅਤੇ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਦੇ ਜੈਕਾਰੇ ਲਗਾਉਂਦੀਆਂ ਹੋਈਆਂ ਦੇਰ ਸਾਮ ਧਿਆਨਪੁਰ ਧਾਮ ਪਹੁੰਚੀਆਂ। ਅੱਜ ਲੱਖਾਂ ਸੰਗਤਾਂ ਨੇ ਧਿਆਨਪੁਰ ਧਾਮ ਵਿਖੇ ਨਤਮਸਤਕ ਹੋ ਕੇ ਸ੍ਰੀ ਬਾਵਾ ਲਾਲ ਜੀ ਅਤੇ ਸ੍ਰੀ ਰਾਮ ਸੁੰਦਰ ਦਾਸ ਜੀ ਦਾ ਆਸੀਰਵਾਦ ਪ੍ਰਾਪਤ ਕੀਤਾ। ਪੂਰੇ ਧਿਆਨਪੁਰ ਧਾਮ ਵਿੱਚ ਸੰਗਤਾਂ ਵੱਲੋਂ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਦਾ ਜਾਪ ਕੀਤਾ ਜਾ ਰਿਹਾ ਸੀ। ਪੁਲਸ ਪ੍ਰਸਾਸਨ ਨੇ ਵੀ ਸੰਗਤਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਦੇਰ ਰਾਤ 12 ਵਜੇ ਮਹਾਰਾਜ ਰਾਮ ਸੁੰਦਰ ਦਾਸ ਜੀ ਨੇ ਸੰਗਤਾਂ ਵੱਲੋਂ ਲਿਆਂਦੇ ਕੇਕ ਕੱਟ ਕੇ ਮਹਾਰਾਜ ਜੀ ਦਾ ਪ੍ਰਕਾਸ ਪੁਰਬ ਮਨਾਇਆ ਅਤੇ ਉਹ ਕੇਕ ਸੰਗਤਾਂ ਨੂੰ ਪ੍ਰਸਾਦ ਵਜੋਂ ਵੰਡੇ ਅਤੇ ਆਸੀਰਵਾਦ ਦਿੱਤਾ। ਇਸ ਮੌਕੇ ਸ੍ਰੀ ਧਿਆਨਪੁਰ ਧਾਮ ਦੇ ਗੱਦੀਨਸੀਨ ਮਹਾਰਾਜ ਰਾਮ ਸੁੰਦਰ ਦਾਸ ਜੀ ਨੇ ਸਮੂਹ ਸੰਗਤ ਨੂੰ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਦੇ ਪ੍ਰਕਾਸ ਪੁਰਬ ਦੀ ਵਧਾਈ ਦਿੱਤੀ। ਸਾਰੀ ਰਾਤ ਆਏ ਹੋਏ ਕਈ ਭਜਨ ਮੰਡਲੀਆਂ ਵੱਲੋਂ ਮਹਾਰਾਜ ਜੀ ਦੇ ਭਜਨਾਂ ਦਾ ਗਾਇਨ ਕਰਕੇ ਸੰਗਤਾਂ ਦਾ ਮਨ ਮੋਹ ਲਿਆ ਗਿਆ ਅਤੇ ਸਮੂਹ ਸੰਗਤਾਂ ਮਹਾਰਾਜ ਜੀ ਦੇ ਭਜਨਾਂ ‘ਤੇ ਨੱਚਦੀਆਂ ਅਤੇ ਗਾਉਂਦੀਆਂ ਰਹੀਆਂ। ਪਿਛਲੇ ਕਈ ਦਿਨਾਂ ਤੋਂ ਪੂਰੇ ਧਿਆਨਪੁਰ ਧਾਮ ਵਿੱਚ ਭਾਰੀ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ। ਬੱਚਿਆਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੇ ਝੂਲੇ ਵੀ ਲਗਾਏ ਗਏ ਸਨ। ਪੂਰੇ ਮੰਦਰ ਕੰਪਲੈਕਸ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਮਹਾਰਾਜ ਜੀ ਦੇ ਪ੍ਰਕਾਸ ਦਿਹਾੜੇ ਨੂੰ ਮਨਾਉਣ ਲਈ ਭਾਰਤ ਦੇ ਕੋਨੇ-ਕੋਨੇ ਤੋਂ ਹਜਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਸ੍ਰੀ ਧਿਆਨਪੁਰ ਧਾਮ ਵਿਖੇ ਪਹੁੰਚ ਕੇ ਸ੍ਰੀ ਬਾਵਾ ਲਾਲ ਮਹਾਰਾਜ ਜੀ ਦਾ ਜਨਮ ਦਿਹਾੜਾ ਨੱਚ-ਗਾ ਕੇ ਮਨਾਇਆ ਅਤੇ ਮਹਾਰਾਜ ਜੀ ਦਾ ਆਸੀਰਵਾਦ ਲਿਆ। ਇਸ ਮੌਕੇ ਐੱਸ.ਐੱਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਵਿਸ਼ੇਸ਼ ਤੌਰ ’ਤੇ ਸ਼੍ਰੀ ਧਿਆਨਪੁਰ ਧਾਮ ’ਚ ਨਤਮਸਤਕ ਹੋਏ ਅਤੇ ਸ਼੍ਰੀ ਬਾਵਾ ਲਾਲ ਦਿਆਲ ਜੀ ਅਤੇ ਮਹਾਰਾਜ ਸ਼੍ਰੀ ਰਾਮ ਸੁੰਦਰ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਸ਼੍ਰੀ ਧਿਆਨਪੁਰ ਧਾਮ ਕਰੋੜਾਂ ਲੋਕਾਂ ਦੀ ਧਾਰਮਿਕ ਆਸਥਾ ਦਾ ਪ੍ਰਤੀਕ ਹੈ ਅਤੇ ਸਾਨੂੰ ਸਾਰਿਆਂ ਨੂੰ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ ਦਰਸ਼ਾਏ ਮਾਰਗ ’ਤੇ ਚੱਲ ਕੇ ਲੋੜਵੰਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਉਤਸਵ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਮਹੰਤ ਗੋਪਾਲ ਦਾਸ, ਮੁੱਖ ਸੇਵਾਦਾਰ ਬਾਊ ਜਗਦੀਸ, ਵਰਿੰਦਰ ਪ੍ਰਭਾਕਰ ਕਾਦੀਆਂ, ਹਿਤੇਸ਼ ਕੁਮਾਰ, ਅਸ਼ਵਨੀ ਕੁਮਾਰ, ਕਾਲੂ ਸਾਹਨੀ, ਦਿਨੇਸ ਕੋਹਲੀ, ਕੁਲਦੀਪ ਰਾਜ, ਉਮਾ ਸੰਕਰ, ਰਾਜੂ ਦਿੱਲੀ, ਕੁਲਦੀਪ, ਸੰਜੀਵ ਸਾਹਨੀ, ਸੁਖਦੇਵ, ਹਰੀ ਓਮ, ਰਮੇਸ, ਪੱਪੂ, ਰਾਹੁਲ, ਨੰਦੀ, ਕੁਨਾਲ ਸਰਮਾ, ਦੀਪੂ, ਅਮਿਤ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।