Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ (ਰਜਿ:) ਤਲਵਾੜਾ ਵੱਲੋਂ 30ਵਾਂ ਸਾਲਾਨਾ ਸਮਾਗਮ ਕਰਵਾਇਆ

ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ (ਰਜਿ:) ਤਲਵਾੜਾ ਵੱਲੋਂ 30ਵਾਂ ਸਾਲਾਨਾ ਸਮਾਗਮ ਕਰਵਾਇਆ

ਤਲਵਾੜਾ, 04 ਨਵੰਬਰ (ਚੌਧਰੀ) 

ਤਲਵਾੜਾ ਦੇ ਹੋਣਹਾਰ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕਾਂ ਨੂੰ ਬਾਬਾ ਸੁਰਿੰਦਰ ਸਿੰਘ ਯਾਦਗਾਰੀ ਅਵਾਰਡ

: ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ (ਰਜਿ:) ਤਲਵਾੜਾ ਵੱਲੋਂ 30ਵਾਂ ਯਾਦਗਾਰੀ ਸਾਲਾਨਾ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 2 ਤਲਵਾੜਾ ਵਿਖੇ ਕਰਵਾਇਆ ਗਿਆ। ਸੁਸਾਟਿਟੀ ਦੇ ਬੁਲਾਰੇ ਸਮਰਜੀਤ ਸਿੰਘ ਸ਼ਮੀ ਨੇ ਦੱਸਿਆ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਭਾਈ ਨਿਰਮਲ ਸਿੰਘ ਹਾਜੀਪੁਰ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ਼ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਢਾਡੀ ਜੱਥੇ ਭਾਈ ਧਰਮਵੀਰ ਸਿੰਘ ਸ਼ੌਂਕੀ ਅਤੇ ਸਾਥੀਆਂ ਵੱਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ ਅਧਾਰਿਤ ਇਤਿਹਾਸ ਪ੍ਰਸੰਗ ਨਾਲ਼ ਜੋੜਿਆ ਗਿਆ।

ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜ ਬੇਹੱਦ ਸ਼ਲਾਘਾਯੋਗ ਹਨ। ਸੁਸਾਇਟੀ ਵੱਲੋਂ ਹੋਣਹਾਰ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਉਸਾਰੂ ਪਹਿਲਕਦਮੀ ਹੈ।
ਡਾ. ਅਮਰਜੀਤ ਅਨੀਸ ਵੱਲੋਂ ਕਾਵਿਕ ਅੰਦਾਜ਼ ਵਿੱਚ ਬਾਬਾ ਸੁਰਿੰਦਰ ਸਿੰਘ ਅਤੇ ਸੁਸਾਇਟੀ ਬਾਰੇ ਭਾਵਪੂਰਤ ਪੇਸ਼ਕਾਰੀ ਕੀਤੀ ਗਈ।ਸੁਸਾਇਟੀ ਵੱਲੋਂ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕਰਨ ਵਾਲੇ਼ ਵਿਦਿਆਰਥੀਆਂ ਵਿੱਚ ਸਰਕਾਰੀ ਮਾਡਲ ਹਾਈ ਸਕੂਲ ਤੋਂ ਅੱਠਵੀਂ ਦੀ ਵਿਦਿਆਰਥਣ ਸਿਮਰਨ, ਸਹਿਜ ਕੌਰ, ਰਿਹਾਇਸ਼ੀ ਸੀਨੀਅਰ ਸੈਕੰਡਰੀ ਮੈਰੀਟੋਰੀਅਸ ਸਕੂਲ ਤਲਵਾੜਾ ਦੇ ਦਸਵੀਂ ਦੀ ਰਾਸ਼ੀ ਚੌਧਰੀ, ਪ੍ਰਤੀਕਸ਼ਾ ਕੁਮਾਰੀ, ਰੁਪਿੰਦਰ ਕੌਰ, ਆਇਸ਼ਾ ਕੁਮਾਰੀ, ਇਸ਼ੀਤਾ, ਅਕਸ਼ਿਤਾ ਸ਼ਰਮਾ, ਮੁਸਕਾਨ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਦੇ ਅੱਠਵੀਂ ਜਮਾਤ ਦੇ ਸਿਮਰਨ, ਪਲਕ ਚੌਧਰੀ ਦੇ ਨਾਮ ਸ਼ਾਮਿਲ ਹਨ। ਇਹਨਾਂ ਵਿਦਿਆਰਥੀਆਂ ਨੂੰ ਬਾਬਾ ਸੁਰਿੰਦਰ ਸਿੰਘ ਯਾਦਗਰੀ ਅਵਾਰਡ 2024 ਅਤੇ ਪੜ੍ਹਨ ਸਮੱਗਰੀ ਨਾਲ ਸਨਮਾਨਿਤ ਕੀਤਾ ਗਿਆ।

ਅਧਿਆਪਨ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਤੋਂ ਯੋਗੇਸ਼ਵਰ ਸਲਾਰੀਆ, ਜਤਿੰਦਰ ਕੰਵਰ, ਗੁਰਦੀਪ ਸਿੰਘ; ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਤੋਂ ਭੁਪਿੰਦਰ ਸਿੰਘ, ਰਮੇਸ਼ ਕੁਮਾਰ, ਵਰਿੰਦਰ ਸਿੰਘ; ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਤੋਂ ਮੋਨਿਕਾ ਠਾਕੁਰ ਅਤੇ ਮੈਰੀਟੋਰੀਅਸ ਸਕੂਲ ਤੋਂ ਪ੍ਰਿੰਸੀਪਲ ਸੁਨੀਲ ਮਹਿਰਾਲ ਨੂੰ ਬਾਬਾ ਸੁਰਿੰਦਰ ਸਿੰਘ ਯਾਦਗਾਰੀ ਅਕਾਦਮਿਕ ਅਵਾਰਡ 2024 ਸਨਮਾਨਿਤ ਕੀਤਾ ਗਿਆ। ਮਾਤਾ ਚਰਨਜੀਤ ਕੌਰ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਪ੍ਰੋ. ਅਜੈ ਸਹਿਗਲ, ਪ੍ਰਿੰ. ਸੰਜੀਵ ਕੁਮਾਰ, ਇੰਜੀ. ਰਾਜਿੰਦਰ ਸਿੰਘ ਚਾਨਾ, ਜਗਦੇਵ ਸਿੰਘ ਹਾਜੀਪੁਰ ਵੱਲੋਂ ਸੁਸਾਇਟੀ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਭੇਟ ਕੀਤੇ ਗਏ। ਡਾ. ਹਰਸਿਮਰਤ ਸਿੰਘ ਸਾਹੀ ਭਾਜਪਾ ਆਗੂ, ਇੰਜੀ. ਅਰਵਿੰਦਰਪਾਲ ਸਿੰਘ ਉੱਭੀ ਐਕਸੀਅਨ ਬੀ. ਬੀ. ਐਮ. ਬੀ., ਅਮਰਪਾਲ ਸਿੰਘ ਜੌਹਰ, ਲਵਇੰਦਰ ਸਿੰਘ, ਕੁਲਵੰਤ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ ਸਲੈਚ, ਭੁਪਿੰਦਰਜੀਤ ਸਿੰਘ, ਇਸ਼ਮੀਤ ਸਿੰਘ, ਰਵੀ ਸ਼ਾਰਦਾ, ਸੁੱਚਾ ਸਿੰਘ ਭੋਗਪੁਰ, ਪਰਮਜੀਤ ਸਿੰਘ ਪੰਮਾ, ਜਰਨੈਲ ਜੈਲੀ, ਐੱਚ. ਐੱਸ. ਮਿੱਠੂ, ਨਰੇਸ਼ ਵਰਮਾ, ਵਿਪਨ ਸਲਗੋਤਰਾ, ਹਰਦੀਪ ਸਿੰਘ ਮੀਰਪੁਰ, ਗੁਰਪ੍ਰੀਤ ਸਿੰਘ ਪੌਂਟੀ, ਅਸ਼ੋਕ ਸੱਭਰਵਾਲ, ਹਰਭਜਨ ਹੀਰ, ਸੂਬੇਦਾਰ ਸਤਨਾਮ ਸਿੰਘ ਨਵਾਂ ਭੰਗਾਲਾ, ਰਵਿੰਦਰ ਸਿੰਘ ਖੁੱਡਾ, ਸਤਵੀਰ ਸਿੰਘ ਮੰਝਪੁਰ, ਹਰਜਿੰਦਰ ਸਿੰਘ ਸਿੰਘਪੁਰ, ਹਰਪ੍ਰੀਤ ਸਿੰਘ ਲੁਧਿਆਣਾ, ਬਲਬੀਰ ਸਿੰਘ, ਅੰਮ੍ਰਿਤ ਕੌਰ, ਜੈਸਮੀਨ ਕੌਰ, ਮਨਮੀਤ ਕੌਰ, ਗੁਰਨੀਤ ਕੌਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।

ਫੋਟੋ : ਮੈਰੀਟੋਰੀਅਸ ਵਿਦਿਆਰਥਣਾਂ ਨੂੰ ਬਾਬਾ ਸੁਰਿੰਦਰ ਸਿੰਘ ਅਵਾਾਰਡ 2024 ਨਾਲ਼ ਸਨਮਾਨਿਤ ਕਰਦੇ ਹੋਏ ਪ੍ਰਬੰਧਕ
ਢਾਡੀ ਧਰਮਵੀਰ ਸਿੰਘ ਸ਼ੌਂਕੀ ਦਾ ਜੱਥਾ ਢਾਡੀ ਵਾਰਾਂ ਪੇਸ਼ ਕਰਦੇ ਹੋਏ।

error: copy content is like crime its probhihated