Prime Punjab Times

Latest news
ਮਨਜੀਤ ਫਰੂਟ ਨਰਸਰੀ ਦੌਸੜਕਾ ਵਿਖੇ ਬੂਟਿਆਂ ਦਾ ਲਗਾਇਆ ਲੰਗਰ ਖਾਲਸਾ ਕਾਲਜ ਵਿਖੇ ਐਨ.ਐਸ.ਐਸ.ਦਾ ਇੱਕ ਰੋਜ਼ਾ ਕੈਂਪ ਆਯੋਜਿਤ ਸਾਲ 2026 ਦੇ ਚੌਥੇ ਅਤੇ ਆਖਰੀ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਸਾਇੰਸ ਵਿਭਾਗ ਦੇ ਮਨਜਿੰਦਰ ਸਿੰਘ ਨੂੰ... ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ “ਵਪਾਰੀਆਂ ਨਾਲ ਗੱਲਬਾਤ” ਵਿਸ਼ੇਸ਼ ਪ੍ਰੋਗਰਾਮ 1... ਸੀ.ਐਚ.ਸੀ ਭੂੰਗਾ ਵਿਖੇ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸਬੰਧੀ ਵਿਸ਼ੇਸ਼ ਮੀਟਿੰਗ ਜ਼ਿਲ੍ਹੇ ਦੇ ਪੰਜ ਬਲਾਕਾਂ ‘ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ  *श्री राधा कृष्ण मंदिर गढ़दीवाला में (साईं संध्या) 9वां वार्षिक उत्सव 21 जून से* ਗੜ੍ਹਦੀਵਾਲਾ ਦੇ ਪਿੰਡ ਭਟਲਾਂ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕ ਮਿਲਣੀ ਦੌਰਾਨ ਹਲਕੇ ਦੇ ਲੋਕਾਂ ਦੀਆਂ ਸੁਣ... ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ ਟਯੂਸ਼ਨ ਪੜ੍ਹ ਕੇ ਘਰ ਪਰਤ ਰਹੇ 16 ਸਾਲਾ ਨੌਜਵਾਨ ਦੀ ਮੌ+ਤ
ADVERTISEMENT
You are currently viewing ਅਧਿਆਤਮ ਦੇ ਰੰਗ ਚ ਰੰਗਣ ਵਾਲੀ ਮਹਿਲਾ ਘਰ ਨੂੰ ਬਣਾ ਦਿੰਦੀ ਹੈ ਸਵਰਗ : ਭੈਣ ਪਰਮਜੀਤ ਕੌਰ

ਅਧਿਆਤਮ ਦੇ ਰੰਗ ਚ ਰੰਗਣ ਵਾਲੀ ਮਹਿਲਾ ਘਰ ਨੂੰ ਬਣਾ ਦਿੰਦੀ ਹੈ ਸਵਰਗ : ਭੈਣ ਪਰਮਜੀਤ ਕੌਰ

ਗੜ੍ਹਦੀਵਾਲਾ (ਚੌਧਰੀ) 

ਬ੍ਰਾਂਚ ਲੈਵਲ ਦਾ ਮਹਿਲਾ ਸਮਾਗਮ ਆਯੋਜਿਤ

9 ਮਾਰਚ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ ਗੜ੍ਹਦੀਵਾਲਾ ਵਿਖੇ ਮੁਖੀ ਮਹਾਤਮਾ ਅਵਤਾਰ ਸਿੰਘ, ਭੈਣਾਂ ਦੀ ਇੰਚਾਰਜ ਭੈਣ ਨਰਿੰਦਰ ਕੌਰ ਗੜ੍ਹਦੀਵਾਲਾ ਤੇ ਭੈਣ ਸ਼ਸੀ ਬਾਲਾ ਦੀ ਅਗਵਾਈ ਵਿੱਚ ਬ੍ਰਾਂਚ ਪੱਧਰ ਦਾ ਭੈਣਾਂ ਦਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਭੈਣ ਪਰਮਜੀਤ ਕੌਰ ਅਮਰੀਕਾ ਵਾਲਿਆਂ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਅਧਿਆਤਮ ਦੇ ਰੰਗ ਚ ਰੰਗਣ ਵਾਲੀ ਮਹਿਲਾ ਘਰ ਨੂੰ ਸਵਰਗ ਬਣਾ ਦਿੰਦੀ ਹੈ। ਮਹਿਲਾ ਅੱਜ ਹਰ ਕੰਮ ਵਿਚ ਅੱਗੇ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮਾਨਵ ਜੀਵਨ ਪ੍ਰਮਾਤਮਾ ਦੀ ਪ੍ਰਾਪਤੀ ਲਈ ਮਿਲਿਆ ਹੈ। ਸਤਿਗੁਰੂ ਦੀ ਸ਼ਰਨ ਵਿਚ ਜਾ ਕੇ ਇਸ ਪ੍ਰਭੂ ਨੂੰ ਜਾਣਿਆ ਜਾ ਸਕਦਾ ਹੈ। ਉਨ੍ਹਾਂ ਮਹਿਲਾ ਦਿਵਸ ਦੀ ਮਹਿਲਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਕਾਰਾਂ ਦੇ ਨਾਲ ਨਾਲ ਆਪਣੇ ਫਰਜਾਂ ਦੀ ਪਹਿਚਾਣ ਵੀ ਬਹੁਤ ਜਰੂਰੀ ਹੁੰਦੀ ਹੈ। ਆਪਣੇ ਫਰਜਾਂ ਨੂੰ ਨਿਭਾਉਣਾ ਹੈ ਨਾਲ ਹੀ ਆਪਣੇ ਅਧਿਕਾਰਾਂ ਦੇ ਪ੍ਰਤੀ ਵੀ ਸੁਚੇਤ ਰਹਿ ਕੇ ਸਮਾਜ ਵਿਚ ਵਿਚਰਨਾ ਹੈ। ਅੰਤ ਵਿਚ ਮੁੱਖੀ ਮਹਾਤਮਾ ਅਵਤਾਰ ਸਿੰਘ ਜੀ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਬ੍ਰਹਮ ਦਾ ਗਿਆਨ ਕਿਸੇ ਵੀ ਮਹਿਲਾ ਨੂੰ ਹੋ ਜਾਂਦਾ ਹੈ ਤਾਂ ਉਸਨੂੰ ਸੰਤ ਮਹਾਂਪੁਰਸ਼ ਦੀ ਗਿਣਤੀ ਵਿੱਚ ਆ ਜਾਂਦੀ ਹੈ। ਬ੍ਰਹਮਗਿਆਨੀ ਭਗਤ ਨੂੰ ਰੱਬ ਦੇ ਦਰਸ਼ਨ ਕਰਨ ਨਾਲ ਮਹਾਪੁਰਸ਼ ਦੀ ਉਪਾਧੀ ਮਿ ਜਾਂਦੀ ਹੈ। ਇਸ ਦੌਰਾਨ ਭੈਣਾਂ ਨੇ ਕਵਾਲੀਆਂ ਕਵਿਤਾਵਾਂ ਤੇ ਸਪੀਚ ਪੇਸ਼ ਕਰਕੇ ਨਿਰੰਕਾਰ ਤੇ ਵਿਸ਼ਵਾਸ ਦ੍ਰਿੜ ਕਰਵਾਇਆ। ਇਸ ਸਮਾਗਮ ਵਿੱਚ ਜਿੱਥੇ ਗੜ੍ਹਦੀਵਾਲਾ ਦੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਭੈਣਾਂ ਸ਼ਾਮਲ ਹੋਈਆਂ ਨਾਲ ਹੀ ਸ਼ਾਮਚੁਰਾਸੀ ਤੇ ਮੱਕੋਵਾਲ ਬ੍ਰਾਂਚ ਦੀਆਂ ਭੈਣਾਂ ਵੀ ਸ਼ਾਮਲ ਹੋਈਆਂ।

error: copy content is like crime its probhihated