Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਬਾਲ ਸਮਾਗਮ ਕਰਵਾਇਆ ਗਿਆ

ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਬਾਲ ਸਮਾਗਮ ਕਰਵਾਇਆ ਗਿਆ

ਦਸੂਹਾ, 16 ਜੂਨ (ਚੌਧਰੀ )

ਬੱਚਿਆਂ ਦੀ ਪਰਵਰਿਸ਼ ਵਧੀਆ ਢੰਗ ਨਾਲ ਹੋਵੇ, ਤਾਂ ਜੋ ਮਾਵਨਵੀ ਗੁਣਾਂ ਦੇ ਨਾਲ ਉਚੇਰੀ ਵਿੱਦਿਆ ਹਾਸਲ ਕਰਕੇ ਵਧੀਆ ਇਨਸਾਨ ਬਣਨ : ਸੰਜੋਯਕ ਸੁਰਿੰਦਰ ਪਾਲ ਸਿੰਘ

: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕਿਰਪਾ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਯੋਜਕ ਮਹਾਤਮਾ ਡਾ. ਸੁਰਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਭੱਟੀ ਦਾ ਪਿੰਡ ਵਿਖੇ ਬਾਲ ਸਮਾਗਮ ਆਯੋਜਿਤ ਕੀਤਾ ਗਿਆ । ਇਸ ਮੌਕੇ ਬੱਚਿਆਂ ਨੇ ਬਾਲ ਸਮਾਗਮ ਵਿੱਚ ਵੱਧ ਚਡ਼੍ਹ ਕੇ ਹਿੱਸਾ ਲਿਆ ਤੇ ਬੱਚਿਆਂ ਨੇ ਸਕਿੱਟਾਂ, ਸ਼ਬਦ ਗਾਇਨ, ਨਾਟਕ ,ਕਵਿਤਾਵਾਂ, ਐਕਸ਼ਨ ਸੌਂਗ, ਗਿੱਧਾ, ਗਰੁੱਪ ਗੀਤ, ਸੰਪੂਰਨ ਅਵਤਾਰ ਬਾਣੀ ਤੇ ਸੰਪੂਰਨ ਹਰਦੇਵ ਬਾਣੀ ਦੇ ਸ਼ਬਦਾਂ ਨਾਲ ਸੰਗਤ ਨੂੰ ਪਿਆਰ, ਨਿਮਰਤਾ,ਸਹਿਣਸ਼ੀਲਤਾ ਅਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਸੰਦੇਸ਼ਾਂ ਨੂੰ ਕਰਮ ਰੂਪ ਵਿੱਚ ਜਨ-ਜਨ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ ਤੇ ਨਾਲ ਹੀ ਧਰਤੀ ਉੱਤੇ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਵੀ ਸੰਗਤ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਸੰਯੋਜਕ ਦਸੂਹਾ ਨੇ ਸਟੇਜ ਤੋਂ ਆਪਣੇ ਬਚਨਾਂ ਵਿੱਚ ਫਰਮਾਇਆ ਬੱਚੇ ਕੋਰੀ ਸਲੇਟ ਹੁੰਦੇ ਹਨ ਜਿਸ ਉੱਪਰ ਜੋ ਉੱਕਰਿਆ ਜਾਵੇ ਉਹ ਉਸੇ ਤਰ੍ਹਾਂ ਦੇ ਸਾਂਚੇ ਅੰਦਰ ਢਲ ਜਾਂਦੇ ਹਨ। ਉਨ੍ਹਾਂ ਕਿਹਾ ਸਾਨੂੰ ਬੱਚਿਆਂ ਦੀ ਪਰਵਰਿਸ਼ ਵਧੀਆ ਢੰਗ ਨਾਲ ਕਰਨੀ ਚਾਹੀਦੀ ਹੈ, ਤਾਂ ਜੋ ਉਹ ਚੰਗੇ ਮਾਵਨਵੀ ਗੁਣਾਂ ਦੇ ਧਾਰਨੀ ਤੇ ਉਚੇਰੀ ਵਿੱਦਿਆ ਹਾਸਲ ਕਰਕੇ ਵਧੀਆ ਇਨਸਾਨ ਬਣ ਸਕਣ। ਉਨ੍ਹਾਂ ਕਿਹਾ ਸੰਤ ਨਿਰੰਕਾਰੀ ਮਿਸ਼ਨ ਅੱਜ ਦੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਇਸ ਬ੍ਰਹਮ ਗਿਆਨ ਦੇ ਨਾਲ ਜੋੜ ਕੇ ਇਨ੍ਹਾਂ ਦਾ ਆਉਣ ਵਾਲਾ ਸਮਾਂ ਸੰਵਾਰ ਰਿਹਾ ਹੈ । ਉਨ੍ਹਾਂ ਕਿਹਾ ਅੱਜ ਦੇ ਬੱਚੇ ਜਦੋਂ ਗਿਆਨ ਮਾਰਗ ਤੇ ਚੱਲਣਗੇ ਇਨ੍ਹਾਂ ਦੇ ਪਰਿਵਾਰਾਂ ਵਿੱਚ, ਸਮਾਜ ਵਿੱਚ, ਦੇਸ਼ ਵਿੱਚ ਤੇ ਦੁਨੀਆਂ ਵਿੱਚ ਗਿਆਨ ਦੀ ਰੋਸ਼ਨੀ ਹੋਰ ਫੈਲੇਗੀ ਅਤੇ ਵਹਿਮ, ਭਰਮ, ਨਫ਼ਰਤ ਦੀਆਂ ਦੀਵਾਰਾਂ, ਅੰਧਕਾਰ ਦੂਰ ਹੋਵੇਗਾ। ਫਿਰ ਦੁਨੀਆਂ ਵਿੱਚ ਪਿਆਰ, ਨਿਮਰਤਾ, ਆਪਸੀ ਭਾਈਚਾਰਾ, ਅਮਨ, ਸ਼ਾਂਤੀ ਜੋ ਸਮੇਂ ਦੀ ਲੋੜ ਹੈ ਉਸ ਨੂੰ ਕਾਇਮ ਕਰਨ ਵਿੱਚ ਸਾਰਥਕ ਸਿੱਧ ਹੋਣਗੇ ਤੇ ਗੁਰਮਤ ਦੇ ਰਸਤੇ ਉੱਤੇ ਚਲਦਿਆਂ ਬੱਚੇ ਧਰਤੀ ਨੂੰ ਸਵਰਗ ਦਾ ਨਕਸ਼ਾ ਬਣਾ ਸਕਦੇ ਹਨ । ਉਨ੍ਹਾਂ ਕਿਹਾ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ । ਇਸ ਮੌਕੇ ਸੰਚਾਲਕ ਪ੍ਰਕਾਸ਼ ਸਿੰਘ ਨੇ ਕਿਹਾ ਇਕ ਸਹੀ ਸਿੱਖਿਅਤ ਹੀ ਕੱਲ੍ਹ ਦੀ ਬਾਗਦੌੜ ਸੰਭਾਲ ਸਕਦਾ ਹੈ। ਉਨ੍ਹਾਂ ਕਿਹਾ ਜਿਨ੍ਹਾਂ ਵੀ ਬੱਚਿਆਂ ਨੇ ਆਪਣੇ ਮਾਂ ਬਾਪ ਤੇ ਗੁਰੂ ਜਨਾਂ ਦਾ ਆਦਰ ਸਤਿਕਾਰ ਕੀਤਾ ਹੈ ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਆਪਣੇ ਜੀਵਨ ਨੂੰ ਅਮਲੀ ਜਾਮਾ ਦਿੱਤਾ ਹੈ ਅੱਜ ਉਨ੍ਹਾਂ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹੈ ਅਤੇ ਉਹਨਾਂ ਦੀਆਂ ਮਿਸਾਲਾਂ ਅੱਜ ਅਸੀਂ ਬੜੇ ਫਖ਼ਰ ਨਾਲ ਦਿੰਦੇ ਹਾਂ । ਉਨ੍ਹਾਂ ਕਿਹਾ ਸਾਨੂੰ ਹਰ ਇੱਕ ਖੇਤਰ ਵਿੱਚ ਅੱਗੇ ਵੱਧਣ ਦੀ ਲੋੜ ਹੈ ਚੰਗੀ ਪਡ਼੍ਹਾਈ ਦੇ ਨਾਲ ਨਾਲ ਚੰਗੇ ਗੁਣਾਂ ਦੇ ਧਾਰਨੀ ਬਣ ਕੇ ਪੂਰਨ ਸਮਾਜ ਨੂੰ ਇੱਕ ਚੰਗੀ ਸੇਧ ਦਿੱਤੀ ਜਾ ਸਕਦੀ ਹੈ । ਇਸ ਮੌਕੇ ਖੇਤਰੀ ਸੰਚਾਲਕ ਦਲਜੀਤ ਕੁਮਾਰ, ਸਹਾਇਕ ਸ਼ਿਕਸ਼ਕ ਬਲਜੀਤ ਸਿੰਘ ਤੋਂ ਇਲਾਵਾ ਹੋਰਨਾਂ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਇਸ ਮੌਕੇ ਬੱਚਿਆਂ ਵੱਲੋਂ ਬਾਲ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿਚ ਵੱਖ ਵੱਖ ਤਰ੍ਹਾਂ ਦੇ ਮਾਡਲ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਸਨ । ਇਸ ਮੌਕੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।