Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਵਿੱਚ ਕੰਮ ਬੋਲਦਾ ਹੈ….ਚੌਧਰੀ ਰਾਜਾ

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਵਿੱਚ ਕੰਮ ਬੋਲਦਾ ਹੈ….ਚੌਧਰੀ ਰਾਜਾ

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਵਿੱਚ ਕੰਮ ਬੋਲਦਾ ਹੈ….ਚੌਧਰੀ ਰਾਜਾ

ਗੜ੍ਹਦੀਵਾਲਾ 9 ਅਕਤੂਬਰ (ਯੋਗੇਸ਼ ਗੁਪਤਾ,ਚੌਧਰੀ) ਅੱਜ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਗੜ੍ਹਦੀਵਾਲਾ ਵਿਖੇ ਆਮ ਆਦਮੀ ਪਾਰਟੀ ਯੂਥ ਵਿੰਗ ਜਿਲ੍ਹਾ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਗੜ੍ਹਦੀਵਾਲਾ ਵਿਖੇ ਹੋਈ ।ਇਹ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਚਲ ਰਹੇ ਕਾਰਜਾਂ ਪ੍ਰਤੀ ਵਿਚਾਰ ਵਟਾਂਦਰਾ ਕਰਨ ਸੰਬੰਧੀ ਹੋਈ।ਇਸ ਮੌਕੇ ਬੋਲਦਿਆਂ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਛੇ ਮਹੀਨਿਆਂ ਵਿੱਚ ਉਹ ਸਭ ਕੁਝ ਕਰ ਦਿਖਾਇਆ, ਜਿਸਨੂੰ ਪਹਿਲੀਆਂ ਸਰਕਾਰਾਂ ਕਰਨ ਲਈ ਸਿਰਫ ਲਾਰੇ ਜਾਂ ਫੋਕੇ ਬਾਇਦੇ ਹੀ ਕੀਤੇ ਸਨ ।ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲਗਭਗ 15 ਤੋਂ 18 ਸਾਲਾਂ ਤੋਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸੰਬੰਧੀ ਚੁੱਕਿਆ ਕਦਮ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ।ਇਸ ਨਾਲ ਅਨੇਕਾਂ ਕੱਚੇ ਅਧਿਆਪਕਾਂ ਦੇ ਘਰਾਂ ਵਿੱਚ ਆਉਣ ਵਾਲੀ ਦੀਵਾਲੀ ਖੁਸ਼ੀਆਂ ਭਰੀ ਰੌਸ਼ਨੀ ਲੈਕੇ ਆਵੇਗੀ।ਇਸ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮ ਬੋਲਦਾ ਹੈ ।ਇਸ ਮੌਕੇ ਹਲਕੇ ਵਿੱਚ ਵੱਖ ਵੱਖ ਪਿੰਡਾਂ ਦੇ ਵਰਕਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਰਜਿੰਦਰ ਕੁਮਾਰ,ਸਾਬਕਾ ਐਮ ਸੀ ਰਾਜੂ ਗੁਪਤਾ ,ਜਸਵੀਰ ਸਿੰਘ ਰੂਪੋਵਾਲ ,ਮਮਤਾ ਰਾਣੀ ,ਮਿੰਟੂ ਰਾਣਾ ,ਅਵਤਾਰ ਸਿੰਘ ਜੇ.ਈ. ,ਹੈਪੀ ਪੰਡਿਤ ,ਨਿਸ਼ਾਨ ਸਿੰਘ,ਰਵੀ ਭਾਟੀਆ,ਮਨਪ੍ਰੀਤ ਸਿੰਘ ਚੋਹਕਾ ,ਭੁਪਿੰਦਰ ਸਿੰਘ ,ਮਨੀ ਅੰਬਾਲਾ,ਜਰਨੈਲ ਸਿੰਘ ,ਰੂਪ ਲਾਲ ,ਤਰਸੇਮ ਸਿੰਘ ,ਮਨਵੀਰ ਸਿੰਘ ,ਸਤਨਾਮ ਫਤਹਿਪੁਰ ਸਮੇਤ ਹੋਰ ਮੈਂਬਰ ਹਾਜਿਰ ਸਨ ।