Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਸ.ਸ.ਸ.ਸ.ਧੁੱਗਾ ਕਲਾਂ ਵਿਖੇ ਸਮਰ ਕੈਂਪ ਸਮਾਪਤ

ਸ.ਸ.ਸ.ਸ.ਧੁੱਗਾ ਕਲਾਂ ਵਿਖੇ ਸਮਰ ਕੈਂਪ ਸਮਾਪਤ

ਗੜ੍ਹਦੀਵਾਲਾ (ਚੌਧਰੀ) 

5 ਜੂਨ : ਸ.ਸ.ਸ.ਸਕੂਲ ਧੁੱਗਾ ਕਲਾਂ ਵਿਖੇ ਜਿਲ੍ਹਾ ਸਿੱਖਆ ਅਫਸਰ ਸ.ਹਰਭਗਵੰਤ ਸਿੰਘ, ਉਪ-ਜਿਲ੍ਹਾ ਸਿੱਖਆ ਅਫਸਰ  ਧੀਰਜ ਵਸ਼ਿਸ਼ਟ, ਜਿਲ੍ਹਾ ਸਪੋਰਟਸ ਕੋਆਰਡੀਨੇਟਰ ਸ.ਜਗਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਪ੍ਰਿੰਸੀਪਲ ਮੈਡਮ ਜੀਵਨ ਕੁਮਾਰੀ ਜੀ ਦੀ ਦੇਖ ਰੇਖ ਵਿੱਚ ਪੰਜ ਰੋਜਾ ਸਮਰ ਕੈਂਪ ਅੱਜ ਮਿਤੀ 05-06-2023 ਨੂੰ ਆਪਣੀਆਂ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ। ਇਹ ਕੈਂਪ ਜਸਵਿੰਦਰ ਸਿੰਘ, ਡੀ.ਪੀ.ਈ.ਦੇ ਵਿਸ਼ੇਸ਼ ਯਤਨਾਂ ਸਦਕਾ ਨੇਪਰੇ ਚੜਿਆ। ਇਸ ਕੈਂਪ ਦੌਰਾਨ ਯੋਗਾ, ਫਿਟਨੈਸ ਐਕਸਰਸਾਈਜ਼, ਕ੍ਰਿਕਟ, ਬੈਡਮਿੰਟਨ, ਖੋ-ਖੋ, ਫੁੱਟਬਾਲ, ਟੇਬਲ ਟੈਨਿਸ ਆਦਿ ਦੇ ਖੇਡ ਮੁਕਾਬਲੇ, ਮਨੋਰੰਜਕ ਖੇਡਾਂ ਅਤੇ ਹੋਰ ਵਿਦਿਅਕ ਮੁਕਾਬਲੇ ਕਰਵਾਏ ਗਏ।

(ਵਾਤਾਵਰਣ ਦਿਵਸ ਮੌਕੇ ਸਕੂਲ ਕੈਂਪਸ ਚ ਪੌਦੇ ਲਗਾਉਂਦੇ ਅਧਿਆਪਕ ਅਤੇ ਬੱਚੇ)

ਕੈਂਪ ਦੇ ਅੰਤਿਮ ਦਿਨ ਸੈਕ ਰੇਸ, ਜਲੇਬੀ ਰੇਸ, ਥ੍ਰੀ-ਲੈਗ ਰੇਸ ਆਦਿ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅੱਜ ਵਾਤਾਵਰਣ ਦਿਵਸ ਮੌਕੇ ਸਕੂਲ ਵਿੱਚ ਪੌਦੇ ਵੀ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਮੈਡਮ ਜੀਵਨ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅੱਜ ਦੇ ਯੁੱਗ ਵਿੱਚ ਅੱਗੇ ਵਧਣ ਲਈ ਪੜ੍ਹਾਈ ਦੇ ਨਾਲ-ਨਾਲ ਹਰ ਤਰ੍ਹਾਂ ਦੀਆਂ ਗਤੀਵਿਧਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ। ਬੱਚਿਆਂ ਨੂੰ ਰੀਫਰੈਸ਼ਮੈਂਟ ਵੀ ਦਿੱਤੀ ਗਈ । ਇਸ ਮੌਕੇ ਤੇ ਲੈਕ. ਅੰਮ੍ਰਿਤ ਪਾਲ ਸਿੰਘ, ਲੈਕ. ਜਸਵਿੰਦਰ ਸਿੰਘ, ਲੈਕ. ਸੋਹਣ ਲਾਲ, ਲੈਕ.  ਜਗਜੀਤ ਸਿੰਘ, ਲੈਕ. ਕਮਲ ਬੈਂਸ, ਲੈਕ. ਯੁੱਧਵੀਰ ਸਿੰਘ,  ਬਲਜੀਤ ਕੌਰ ਸਾਇੰਸ ਮਿਸਟ੍ਰੈਸ, ਨਰਪਿੰਦਰ ਸਿੰਘ ਮੈਥ ਮਾਸਟਰ, ਜਸਵਿੰਦਰ ਸਿਘ ਡੀ.ਪੀ.ਈ ਗਗਨਦੀਪ ਐਸ.ਐਸ.ਮਾਸਟਰ, ਪੰਕਜ ਕੁਮਾਰ ਕੰਪਿਊਟਰ ਮਾਸਟਰ,  ਰਵਿੰਦਰ ਸਿੰਘ ਕੰਪਿਊਟਰ ਮਾਸਟਰ, ਰਵਿੰਦਰ ਸਿੰਘ ਕਲਰਕ ਅਤੇ ਗੁਲਜਾਰ ਸਿੰਘ ਲਾਇਬ੍ਰੇਰੀ ਰੀਸਟੋਰਰ ਅਤੇ ਸਕੂਲ ਸਟਾਫ ਹਾਜ਼ਰ ਸਨ।

error: copy content is like crime its probhihated