ਗੜ੍ਹਦੀਵਾਲਾ / ਹੁਸ਼ਿਆਰਪੁਰ (ਚੌਧਰੀ / ਯੋਗੇਸ਼ ਗੁਪਤਾ)
: ਸਾਡੇ ਇਲਾਕ਼ੇ ਟਾਂਡਾ / ਦਸੂਹਾ ਤੋਂ ਸਤਿਕਾਰਯੋਗ ਵੱਡੇ ਵੀਰ ਸ ਜਸਵਿੰਦਰ ਸਿੰਘ ਖੁਣਖੁਣ ਕਲਾਂ ਨੂੰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ 26 ਸੈਕਟਰ ਚੰਡੀਗੜ੍ਹ ਦੇ ਪ੍ਰਿੰਸੀਪਲ ਵਜੋਂ ਜੁਆਇੰਨ ਕੀਤਾ ਹੈ। ਇਸ ਮੌਕੇ ਲਵਦੀਪ ਸਿੰਘ ਧੂਤ ਤਹਿਸੀਲਦਾਰ ,ਅਮਰਗੜ (ਮਲੇਰਕੋਟਲਾ ) ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸੁਖਪ੍ਰੀਤ ਸਿੰਘ ਖੁੱਡਾ ਵੀ ਮੌਜੂਦ ਸਨ।
ਪੰਜਾਬ ਵਿੱਚ 6ਵੇਂ ਦਰਿਆ ਵਜੋਂ ਸਨਮਾਨਿਤ ਹਸਤੀ ਡਾ ਐੱਮ ਐੱਸ ਰੰਧਾਵਾ I.C.S. ਤੋਂ ਬਾਅਦ ਚੰਡੀਗੜ੍ਹ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਸ. ਜਸਵਿੰਦਰ ਸਿੰਘ ਖੁਣਖੁਣ ਕਲਾਂ ਦੀ ਬਤੌਰ ਪ੍ਰਿੰਸੀਪਲ ਵਜੋਂ ਨਿਯੁਕਤੀ ਟਾਂਡਾ/ਦਸੂਹਾ ਇਲਾਕ਼ੇ ਲਈ ਬੇਹੱਦ ਮਾਣ ਵਾਲੀ ਗੱਲ ਹੈ ।
ਇਲਾਕਾ ਨਿਵਾਸੀਆਂ ਵੱਲੋਂ ਸਮੂਹ ਸਮਾਜਿਕ,ਰਾਜਨੀਤਿਕ, ਧਾਰਮਿਕ ਸੰਸਥਾਵਾਂ ਵੱਲੋਂ ਸ ਜਸਵਿੰਦਰ ਸਿੰਘ ਖੁਣਖੁਣ ਜੀ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਅਤੇ ਸਾਰੇ ਕਾਲਜ ਸਟਾਫ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ।