Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਾਲ 21 ਵਿਚ ਡੇਂਗੂ ਦੇ ਜ਼ਿਆਦਾ ਪੋਜਿਟਵ ਕੇਸਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਦੀ ਅਨੈਕਸੀ ਵਿਚ ਰੀਵਾਇਜ ਵਰਕਸ਼ਾਪ ਆਯੋਜਿਤ

ਸਾਲ 21 ਵਿਚ ਡੇਂਗੂ ਦੇ ਜ਼ਿਆਦਾ ਪੋਜਿਟਵ ਕੇਸਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਦੀ ਅਨੈਕਸੀ ਵਿਚ ਰੀਵਾਇਜ ਵਰਕਸ਼ਾਪ ਆਯੋਜਿਤ

ਸਾਲ 21 ਵਿਚ ਡੇਂਗੂ ਦੇ ਜ਼ਿਆਦਾ ਪੋਜਿਟਵ ਕੇਸਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਦੀ ਅਨੈਕਸੀ ਵਿਚ ਰੀਵਾਇਜ ਵਰਕਸ਼ਾਪ ਆਯੋਜਿਤ

ਪਠਾਨਕੋਟ 10 ਜੂਨ (ਅਵਿਨਾਸ਼ ਸ਼ਰਮਾ ) : ਡੇੰਗੂ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਪਠਾਨਕੋਟ ਡਾ ਰੁਬਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਐਪੀਡਮੋਲੋਜਿਸਟ ਡਾ ਸਾਕਸ਼ੀ ਵੱਲੋਂ ਸਾਲ 2021 ਦੌਰਾਨ ਜ਼ਿਲ੍ਹਾ ਪਠਾਨਕੋਟ ਵਿੱਚ ਡੇਂਗੂ ਬੁਖਾਰ ਦੇ ਪਾਜ਼ੀਟਿਵ ਮਰੀਜ਼ਾ ਦੀ ਗਿਣਤੀ ਜ਼ਿਆਦਾ ਆਉਣ ਕਰਕੇ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿਖੇ ਸਾਰੇ ਬਲਾਕਾਂ ਨਰੋਟ ਜੈਮਲ ਸਿੰਘ, ਘਰੋਟਾ, ਬੁੰਗਲ ਬਧਾਨੀ ,ਰਣਜੀਤ ਸਾਗਰ ਡੈਮ ਦੇ ਮੈਡੀਕਲ ਅਫਸਰ, ਆਯੁਰਵੈਦਿਕ ਮੈਡੀਕਲ ਅਫਸਰ , ਹੈਲਥ ਇੰਸਪੈਕਟਰ ,ਸਟਾਫ ਨਰਸ ਨਾਲ ਰੀਵਾਈਜ਼ ਰੀਵਿਊ ਵਰਕਸ਼ਾਪ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਕਿਵੇਂ ਆਉਣ ਵਾਲੇ ਸਮੇਂ ਵਿਚ ਡੇਂਗੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਜਿਸ ਵਿੱਚ ਬੋਲਦਿਆਂ ਡਾ ਸਾਕਸ਼ੀ ,ਡਾ ਮੋਨਿਕਾ ਡੋਗਰਾ, ਡਾ ਤਾਨੀਆ ਸ਼ਰਮਾ ,ਡਾ ਸੰਦੀਪ ਕੌਰ ਨੇ ਕਿਹਾ ਕਿ ਸਾਨੂੰ ਹੁਣ ਤੋਂ ਹੀ ਡੇਂਗੂ ਸਬੰਧੀ ਗਤੀਵਿਧੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ । ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਪੀ ਐਚ ਸੀ ,ਸੀ ਐਚ ਸੀ ਵਿੱਚ ਕੋਈ ਵੀ ਡੇਂਗੂ ਬੁਖਾਰ ਦਾ ਸ਼ੱਕੀ ਮਰੀਜ਼ ਆਵੇ ਤਾਂ ਉਸ ਨੂੰ ਪ੍ਰੋਟੋਕੋਲ ਤਹਿਤ ਸਿਵਲ ਹਸਪਤਾਲ ਪਠਾਨਕੋਟ ਭੇਜਿਆ ਜਾਵੇ ਅਤੇ ਟੈਸਟ ਕਰਵਾਇਆ ਜਾਵੇ । ਉਨ੍ਹਾਂ ਫ਼ੀਲਡ ਸਟਾਫ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇ ਕੋਈ ਮਲੇਰੀਆ ਦਾ ਸ਼ੱਕੀ ਮਰੀਜ਼ ਆਵੇ ਤਾਂ ਉਸ ਦੀ ਤੁਰੰਤ ਬਲੱਡ ਸਲਾਈਡ ਬਣਾਈ ਜਾਵੇ ਅਤੇ ਜੇ ਕੋਈ ਡੇਂਗੂ ਦਾ ਸ਼ੱਕੀ ਮਰੀਜ਼ ਮਿਲੇ ਤਾਂ ਉਸ ਨੂੰ ਪੀ ਐੱਚ ਸੀ ਸੀ ਐਚ ਸੀ ਵਿੱਚ ਜਾਣ ਲਈ ਪ੍ਰੇਰਿਤ ਕੀਤਾ ਜਾਵੇ ।ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਾਇਕ ਸਿਵਲ ਸਰਜਨ ਡਾਕਟਰ ਆਦਿੱਤੀ ਸਲਾਰੀਆ ਨੇ ਦੱਸਿਆ ਕਿ ਪਿਛਲੇ ਸਾਲ ਬਹੁਤ ਗਿਣਤੀ ਵਿੱਚ ਡੇਂਗੂ ਦੇ ਪਾਜ਼ੇਟਿਵ ਮਰੀਜ਼ ਆਏ ਸਨ ਸੋ ਇਸ ਲਈ ਹੁਣ ਤੋਂ ਹੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਡੇਂਗੂ ਸਪਰੈੱਡ ਰੋਕਿਆ ਜਾ ਸਕੇ । ਇਸ ਮੌਕੇ ਡਾ ਪੁਨੀਤ ਗਿੱਲ ,ਡਾ ਕਨਿਕਾ ,ਡਾ ਅੰਬਿਕਾ ਮਹਾਜਨ, ਡਾ ਆਕਾਸ਼ ਅਲੂਣਾ, ਡਾਕਟਰ ਮਧੁਰ ਮੱਟੂ,ਹੈਲਥ ਇੰਸਪੈਕਟਰ ਅਨੋਖ ਲਾਲ,ਹੈਲਥ ਇੰਸਪੈਕਟਰ ਰਾਜਿੰਦਰ ਕੁਮਾਰ ,ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ, ਐਸ ਐਮ ਐਲ ਟੀ ਗਣੇਸ਼ ਪ੍ਰਸਾਦ ,ਵਿਪਨ ਆਨੰਦ, ਨਰੇਸ਼ ਕੁਮਾਰ ,ਹੇਮੰਤ ਸ਼ਰਮਾ , ਕੁਲਵਿੰਦਰ ਢਿੱਲੋਂ ,ਅਮਨ ਆਦਿ ਮੌਜੂਦ ਸਨ।