Prime Punjab Times

Latest news
ਖਾਲਸਾ ਕਾਲਜ ਵਿਖੇ ਐਨ.ਐਸ.ਐਸ.ਦਾ ਇੱਕ ਰੋਜ਼ਾ ਕੈਂਪ ਆਯੋਜਿਤ ਸਾਲ 2026 ਦੇ ਚੌਥੇ ਅਤੇ ਆਖਰੀ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਸਾਇੰਸ ਵਿਭਾਗ ਦੇ ਮਨਜਿੰਦਰ ਸਿੰਘ ਨੂੰ... ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ “ਵਪਾਰੀਆਂ ਨਾਲ ਗੱਲਬਾਤ” ਵਿਸ਼ੇਸ਼ ਪ੍ਰੋਗਰਾਮ 1... ਸੀ.ਐਚ.ਸੀ ਭੂੰਗਾ ਵਿਖੇ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸਬੰਧੀ ਵਿਸ਼ੇਸ਼ ਮੀਟਿੰਗ ਜ਼ਿਲ੍ਹੇ ਦੇ ਪੰਜ ਬਲਾਕਾਂ ‘ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ  *श्री राधा कृष्ण मंदिर गढ़दीवाला में (साईं संध्या) 9वां वार्षिक उत्सव 21 जून से* ਗੜ੍ਹਦੀਵਾਲਾ ਦੇ ਪਿੰਡ ਭਟਲਾਂ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕ ਮਿਲਣੀ ਦੌਰਾਨ ਹਲਕੇ ਦੇ ਲੋਕਾਂ ਦੀਆਂ ਸੁਣ... ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ ਟਯੂਸ਼ਨ ਪੜ੍ਹ ਕੇ ਘਰ ਪਰਤ ਰਹੇ 16 ਸਾਲਾ ਨੌਜਵਾਨ ਦੀ ਮੌ+ਤ ਨਗਰ ਕੌਂਸਲ ਚੋਣਾਂ : ਸ਼ਾਮਚੁਰਾਸੀ ਦੇ 9 ਵਾਰਡਾਂ ’ਚੋਂ 6 ’ਚ ਆਮ ਆਦਮੀ ਪਾਰਟੀ, 2 ’ਚ ਕਾਂਗਰਸ ਪਾਰਟੀ ਅਤੇ ਇਕ ਆਜ਼ਾਦ ਉਮੀਦਵ...
ADVERTISEMENT
You are currently viewing ਸੀ ਐਚ ਸੀ ਭੂੰਗਾ ਵਿਖੇ ਵਿਸ਼ਵ ਸਟ੍ਰੋਕ ਜਾਗਰੂਕਤਾ ਦਿਵਸ ਮਨਾਇਆ ਗਿਆ

ਸੀ ਐਚ ਸੀ ਭੂੰਗਾ ਵਿਖੇ ਵਿਸ਼ਵ ਸਟ੍ਰੋਕ ਜਾਗਰੂਕਤਾ ਦਿਵਸ ਮਨਾਇਆ ਗਿਆ

ਗੜ੍ਹਦੀਵਾਲਾ 29 ਅਕਤੂਬਰ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੀ. ਐਚ. ਸੀ ਭੂੰਗਾ ਵਿਖੇ ਵਿਸ਼ਵ ਸਟ੍ਰੋਕ ਜਾਗਰੂਕਤਾ ਦਿਵਸ ਮਨਾਇਆ ਗਿਆ ।

ਇਸ ਮੌਕੇ ਤੇ ਡਾ. ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਨੇ ਦੱਸਿਆ ਕਿ ਸਟ੍ਰੋਕ ਉਹ ਸਥਿਤੀ ਹੁੰਦੀ ਹੈ ਜਦੋ ਦਿਮਾਗ ਦੇ ਇਕ ਹਿਸੇ ਨੂੰ ਖੂਨ ਦੀ ਸਪਲਾਈ ਵਿੱਚ ਕਲਾਟ ਜਾ ਨਾੜੀ ਦੇ ਫੱਟਣ ਨਾਲ ਰੁਕਾਵਟ ਆ ਜਾਂਦੀ ਹੈ। ਸ਼ਰੀਰ ਦੇ ਇਕ ਪਾਸੇ ਦਾ ਲਕਵਾ ਜਾ ਕਮਜ਼ੋਰੀ, ਬੋਲਣ ਵਿੱਚ ਮੁਸ਼ਕਿਲ, ਚੱਲਣ ਵਿੱਚ ਮੁਸ਼ਕਲ, ਸਿਰ ਦਰਦ ਤੇ ਉਲਟਿਆ ਲੱਗਣਾ ਇਸ ਦੇ ਲੱਛਣ ਹੋ ਸਕਦੇ ਹਨ। ਸਟ੍ਰੋਕ ਦੁਨੀਆ ਵਿੱਚ ਦੂਸਰਾ ਸਭ ਤੋਂ ਵੱਡਾ ਮੌਤ ਦਾ ਕਾਰਣ ਹੈ ਅਤੇ ਤਕਰੀਬਨ 50 ਲੱਖ ਲੋਕ ਹਰ ਸਾਲ ਇਸ ਕਾਰਣ ਮੌਤ ਦਾ ਸ਼ਿਕਾਰ ਹੁੰਦੇ ਹਨ। ਉਨਾ ਦਸਿਆ ਕਿ ਸਟ੍ਰੋਕ ਦੀ ਹਾਲਤ ਵਿੱਚ ਪਹਲੇ 6 ਘੰਟੇ ਗੋਲਡਨ ਅਵਰਸ ਮੰਨੇ ਜਾਂਦੇ ਹਨ ਇਸ ਸਮੇਂ ਦੌਰਾਨ ਮਰੀਜ ਦੇ ਹਸਪਤਾਲ ਪਹੁੰਚਣ ਨਾਲ ਜਾਨ ਬੱਚਣ ਦੀ ਸੰਭਾਵਨਾ ਵੱਧ ਹੁੰਦੀ ਹੈਂ ।

ਉਨ੍ਹਾਂ ਦਸਿਆ ਕਿ ਵਧੇਰੇ ਭਾਰ ਦਾ ਹੋਣਾ, ਤੰਬਾਕੂ ਨੋਸ਼ੀ, ਸ਼ਰਾਬ ਦਾ ਸੇਵਨ ਅਤੇ ਸ਼ਰੀਰਕ ਕਸਰਤ ਦਾ ਘੱਟ ਹੋਣਾ ਸਟ੍ਰੋਕ ਹੋਣ ਦੀ ਸਭਾਵਨਾ ਵਧਾ ਦਿੰਦਾ ਹੈ ।ਇਸਦੇ ਨਾਲ ਹੀ ਜਿਹੜੇ ਲੋਕ ਬਿਮਾਰੀਆਂ ਤੋਂ ਪੀੜਤ ਹਨ ਜਿਵੇ ਕਿ ਬਲੱਡ ਪ੍ਰੈਸ਼ਰ, ਸ਼ੁਗਰ, ਕੋਲਸਟਰੋਲ ਦਾ ਜਿਆਦਾ ਹੋਣਾ, ਉਨਾ ਨੂੰ ਵਿਸ਼ੇਸ ਧਿਆਨ ਦੇਣ ਦੀ ਲੋੜ ਹੈਂ। ਇਸ ਮੌਕੇ ਤੇ ਜਸਤਿੰਦਰ ਸਿੰਘ ਨੇ ਸ਼ਰੀਰਕ ਕਸਰਤ,ਭੋਜਨ ਚ ਬਦਲਾਵ,ਸੋਡਿਅਮ, ਮੀਟ ਮਿਠਾਈਆ ਨੂੰ ਸੀਮਤ ਕਰਨ, ਤੰਬਾਕੂ ਨੋਸ਼ੀ, ਸ਼ਰਾਬ ਦਾ ਸੇਵਨ ਬੰਦ ਕਰਨਾ ਅਤੇ ਨਿਰੰਤਰ ਸਿਹਤ ਜਾਂਚ ਤੇ ਜੋਰ ਦਿੰਦੇ ਕਿਹਾ ਕਿ ਸਾਨੰੰ ਸ਼ਰੀਰਕ ਸਹਿਭਾਗਿਤਾ ਨੂੰ ਵਧਾਉਣ ਦੀ ਲੋੜ ਹੈ।

ਇਸ ਮੈਕੇ ਅਮਿਤ ਸ਼ਰਮਾ,ਗੁਜਿੰਦਰਜੀਤ ਸਿੰਘ ਜਗਦੀਪ ਸਿੰਘ , ਸੁਰਜੀਤ ਸਿੰਘ,ਕਰਮਜੀਤ ਸਿੰਘ,ਬਹਾਦਰ ਸਿੰਘ, ਮਨਜਿੰਦਰ ਸਿੰਘ,ਇਦਰਜੀਤ ਸਿੰਘ,ਅਰਪਿੰਦਰ ਸਿੰਘ,ਮਨਜੀਤ ਸਿੰਘ, ਗੁਰਵਿੰਦਰ ਸਿੰਘ,ਗੁਜਿੰਦਰ ਸਿੰਘ,ਗੁਰਵਿੰਦਰਪਾਲ ਸਿੰਘ, ਸਰਤਾਜ ਸਿੰਘ,ਸਤਵੀਰ ਕੁਮਾਰ,ਸੁਰਜੀਤ ਸਿੰਘ,ਅਸ਼ਵਨੀ ਕੁਮਾਰ, ਚੰਦਰਮੋਹਨ ਸਿੰਘ,ਲਖਵੀਰ ਸਿੰਘ,ਰਣਜੋਧ ਸਿੰਘ, ਹਰਵਿੰਦਰਪਾਲ ਸਿੰਘ,ਹਰਜਿੰਦਰ ਸਿੰਘ,ਸਰਵਜੀਤ ਸਿੰਘ, ਕਮਲਜੀਤ ਸਿੰਘ ਅਤੇ ਹੋਰ ਲੋਕ ਹਾਜਰ ਸਨ।

error: copy content is like crime its probhihated