Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਲਾਲ ਲਕੀਰ ਦੀ ਮਾਲਕੀ ਸਬੰਧੀ ਵੱਖ-ਵੱਖ ਪਿੰਡਾਂ ਚੱਲ ਰਹੇ ਕੰਮਾਂ ਦਾ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਨੇ ਲਿਆ ਜਾਇਜ਼ਾ

ਲਾਲ ਲਕੀਰ ਦੀ ਮਾਲਕੀ ਸਬੰਧੀ ਵੱਖ-ਵੱਖ ਪਿੰਡਾਂ ਚੱਲ ਰਹੇ ਕੰਮਾਂ ਦਾ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਨੇ ਲਿਆ ਜਾਇਜ਼ਾ

ਗੜ੍ਹਦੀਵਾਲਾ (ਚੌਧਰੀ) 8 ਦਸੰਬਰ 

: ਸਬ ਤਹਿਸੀਲ ਗੜ੍ਹਦੀਵਾਲਾ ਅਧੀਨ ਮਹੀਨਾ ਜੂਨ/2023 ਦੌਰਾਨ ਸੁਰੂ ਕੀਤੇ ਲਾਲ ਲਕੀਰ ਦੀ ਮਾਲਕੀ ਸਬੰਧੀ ਡਰੋਨ ਸਰਵੇ ਕਰਨ ਉਪਰੰਤ ਪਹਿਲੇ ਗੇੜ ਵਿੱਚ ਕੁੱਲ 13 ਪਿੰਡਾਂ ਡੱਫਰ-ਰਾਣਾ- ਪੰਡੋਰੀ(ਮੱਲੀਆ)- ਚੁੱਕਨੂਰਅਲੀ- ਜੀਆ ਸਹੋਤਾ ਕਲਾ -ਢੋਲੋਵਾਲ- ਰਮਦਾਸਪੁਰ-ਖਿਆਲਾ ਬੁਲੰਦਾ-ਚਿਪੜਾ-ਅੱਲੜ ਪਿੰਡ-ਸਰਾਈ-ਝੰਬੋਵਾਲ-ਚੋਹਕ ਦੇ ਨਕਸ਼ੇ ਮੇਪ-1 ਪ੍ਰਾਪਤ ਹੋ ਚੁੱਕੇ ਹਨ। ਜਿਸ ਸਬੰਧੀ ਅਗਲੀ ਕਾਰਵਾਈ ਤਹਿਤ ਕਰਮਚਾਰੀਆਂ ਵਲੋ ਘਰ-2 ਜਾ ਕੇ ਮਾਲਕੀ ਦੇ ਸਰਵੇ/ਵੈਰਵੇ ਇਕੱਤਰ ਕੀਤੇ ਜਾ ਰਹੇ ਹਨ। ਇਸ ਸਬੰਧੀ ਲਵਦੀਪ ਸਿੰਘ ਧੂਤ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਵਲੋਂ ਪਿੰਡ ਝੰਬੋਵਾਲ,ਅੱਲੜ ਪਿੰਡ, ਖਿਆਲਾ ਬੁਲੰਦਾ, ਸਰਾਈ ਵਿਖੇ ਮੌਕੇ ਤੇ ਚਲ ਰਹੇ ਕੰਮਾਂ ਦਾ ਨਰੀਖਣ ਕੀਤਾ ਗਿਆ ਅਤੇ ਸਥਾਨਿਕ ਲੋਕਾਂ ਨੂੰ ਅਪੀਲ ਕੀਤੀ ਕਿ ਲਾਲ ਲਕੀਰ ਦੀ ਮਾਲਕੀ ਸਬੰਧੀ ਕੰਮ ਕਰਦੇ ਸਰਵੇ ਕਰਮਚਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।