Prime Punjab Times

Latest news
ਪ੍ਰਾਇਮਰੀ ਸਕੂਲ ਖੇਡਾਂ 'ਚ ਸ.ਅ.ਸ ਧੂਤ ਕਲਾਂ ਦੇ ਬੱਚਿਆਂ ਨੇ ਮਾਰੀਆਂ ਮੱਲਾਂ *ਤਰਕਸ਼ੀਲ ਸੁਸਾਇਟੀ ਇਕਾਈ ਹਰਿਆਣਾ-ਭੂੰਗਾ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ* *ਡੱਫਰ ਸਕੂਲ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਦਾ 119 ਵਾਂ ਜਨਮ ਦਿਵਸ ਮਨਾਇਆ ਗਿਆ* KMS ਕਾਲਜ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 119ਵੇਂ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਂਟ   ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਧਾਰਮਿਕ ਯਾਤਰਾ ਕਲਸਟਰ ਧੁੱਗਾ ਕਲਾਂ ਦਾ ਬਲਾਕ ਪੱਧਰੀ ਖੇਡਾਂ 'ਚ ਓਵਰ ਆਲ ਟਰਾਫੀ ਤੇ ਕਬਜ਼ਾ  *ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਵੱਲੋਂ 5ਵਾ ਖੂਨਦਾਨ ਕੈਂਪ ਆਯੋਜਿਤ ,50 ਤੋਂ ਵੱਧ ਨੌਜਵਾਨਾਂ ਨੇ ਕੀਤਾ ਖੂਨਦ... ਦਸੂਹਾ ਵਿਖੇ 'ਨਸ਼ਾ ਮੁਕਤ ਯਾਤਰਾ' ਦਾ ਸ਼ਾਨਦਾਰ ਆਗਾਜ਼: ਡਾ. ਹਰਸਿਮਰਤ ਸਾਹੀ ਦੀ ਅਗਵਾਈ 'ਚ 70 ਟਰੈਕਟਰਾਂ ਦੇ ਕਾਫ਼ਲੇ ਨੇ... *‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਗੜ੍ਹਦੀਵਾਲਾ 'ਚ ਭਰਵਾਂ ਸਵਾਗਤ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੀ... ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੇ ਰਹਿੰਦੇ ਮਸਲਿਆਂ ਦੇ ਹੱਲ ਲਈ ਜਲਦ ਚਾਰਾਜੋਈ ਕਰੇਗਾ ...
ADVERTISEMENT
You are currently viewing *ਤਰਕਸ਼ੀਲ ਸੁਸਾਇਟੀ ਇਕਾਈ ਹਰਿਆਣਾ-ਭੂੰਗਾ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ*

*ਤਰਕਸ਼ੀਲ ਸੁਸਾਇਟੀ ਇਕਾਈ ਹਰਿਆਣਾ-ਭੂੰਗਾ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ*

ਬੁੱਲ੍ਹੋਵਾਲ, ਹਰਿਆਣਾ 28 ਸਤੰਬਰ (ਚੌਧਰੀ) 

*ਨਾਟਕ ਮੇਲੇ ਵਿੱਚ ਤਰਕਸ਼ੀਲ ਵਿਚਾਰਾਂ ਅਤੇ ਇਨਕਲਾਬੀ ਨਾਟਕਾਂ ਨੇ ਦਰਸ਼ਕਾਂ ਨੂੰ ਕੀਲਿਆ*

: ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਹਰਿਆਣਾ-ਭੂੰਗਾ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੀਤੀ ਸ਼ਾਮ ਸੈਣੀਬਾਰ ਸੀਨੀਅਰ ਸੈਕੰਡਰੀ ਸਕੂਲ ਬੁੱਲ੍ਹੋਵਾਲ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਤਰਕਸ਼ੀਲ ਨਾਟਕ ਮੇਲਾ ਕਰਵਾਇਆ ਗਿਆ ਜੋ ਸ਼ਾਮ 6 ਵਜੇ ਤੋਂ ਦੇਰ ਰਾਤ 11 ਵਜੇ ਤੱਕ ਚੱਲਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਲੋਕ ਇਨਕਲਾਬ ਮੰਚ ਟਾਂਡਾ ਦੇ ਪ੍ਰਧਾਨ ਹਰਦੀਪ ਖੁੱਡਾ ਨੇ ਸ਼ਿਰਕਤ ਕੀਤੀ।

ਸਮਾਗਮ ਦੇ ਮੁੱਖ ਬੁਲਾਰੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਲੰਧਰ ਜ਼ੋਨ ਦੇ ਆਗੂ ਮਾਸਟਰ ਸੁਖਦੇਵ ਫਗਵਾੜਾ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਫਲਸਫੇ ‘ਤੇ ਚਾਨਣਾ ਪਾਉਂਦਿਆਂ ਅਜੋਕੀਆਂ ਚੁਣੌਤੀਆਂ ਅਤੇ ਆਉਣ ਵਾਲੇ ਖਤਰਿਆਂ ਬਾਰੇ ਜਾਣੂ ਕਰਵਾਇਆ।

ਇਸ ਦੌਰਾਨ ਭਾਈ ਮੰਨਾ ਸਿੰਘ ਦੇ ਸ਼ਗਿਰਦ ਇਕੱਤਰ ਸਿੰਘ ਦੀ ਟੀਮ ਵੱਲੋਂ ਕੋਰੀਓਗ੍ਰਾਫੀ ਅਤੇ ਦੋ ਨਾਟਕ “ਇਹ ਲਹੂ ਕਿਸਦਾ ਹੈ” ਅਤੇ “ਠੱਗੀ” ਖੇਡੇ ਗਏ, ਜਿਨ੍ਹਾਂ ਨੇ ਦਰਸ਼ਕਾਂ ਨੂੰ ਅਖੀਰ ਤੱਕ ਬੰਨ੍ਹੀ ਰੱਖਿਆ। ਜਰਨੈਲ ਸੋਨੀ ਨੇ ਆਪਣੀ ਮਿੱਠੀ ਤੇ ਬੁਲੰਦ ਆਵਾਜ਼ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।

ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸੁਖਜੀਤ ਅੱਭੋਵਾਲ ਅਤੇ ਦਿਲਰਾਜ ਸੀਕਰੀ ਨੇ ਬਾਖੂਬੀ ਨਿਭਾਈ। ਮਾਸਟਰ ਮਦਨ ਲਾਲ ਬੁੱਲ੍ਹੋਵਾਲ ਨੇ ਆਏ ਹੋਏ ਦਰਸ਼ਕਾਂ ਦਾ ਸਵਾਗਤ ਕੀਤਾ ਅਤੇ ਇਕਾਈ ਦੇ ਪ੍ਰਧਾਨ ਦਿਲਰਾਜ ਸੀਕਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਪ੍ਰਿੰਸੀਪਲ ਤਰਸੇਮ ਸਿੰਘ, ਪ੍ਰੋਫੈਸਰ ਸੁਰਜੀਤ ਸਿੰਘ, ਓਮ ਸਟਿਆਣਾ, ਸੁਖਵੀਰ ਵਿੱਕੀ, ਮਨਜੋਤ ਅੱਭੋਵਾਲ, ਹਰਿੰਦਰਪਾਲ, ਸਾਧੂ ਸਿੰਘ, ਰਮੇਸ਼ ਡਿਪਟੀ, ਰਾਮ ਲੁਭਾਇਆ, ਜਸਵੀਰ ਕਲੋਏ, ਸੁਲੱਖਣ ਸਿੰਘ ਕਲੋਏ, ਪਰਗਟ ਸਿੰਘ ਲੇਹਲ, ਸੰਜੀਵ ਕੁਮਾਰ ਧੂਤਕਲਾਂ, ਸੋਢੀ ਸਾਹਿਬ, ਬਲਵਿੰਦਰ ਕੋਠੇ ਜੱਟਾਂ, ਅੰਚਲ, ਲਵਦੀਪ ਮੱਖਣ, ਮਾਸਟਰ ਬਲਦੇਵ ਕ੍ਰਿਸ਼ਨ ਆਦਿ ਪਤਵੰਤੇ ਸੱਜਣ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।