ਗੜ੍ਹਦੀਵਾਲਾ(ਚੌਧਰੀ / ਯੋਗੇਸ਼ ਗੁਪਤਾ)
3 ਜਨਵਰੀ : ਗੜ੍ਹਦੀਵਾਲਾ ਚ ਚੋਰਾਂ ਨਿਧੱੜਕ ਹੋਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਪਟਰੋਲ ਪੰਪ ਗੋਂਦਪੁਰ ਦੇ ਸਾਹਮਣੇ ਨਵੀਂ ਬਣੀ ਦੁਕਾਨ ਦੇ ਪਿੱਛੇ ਲੱਗੀ ਪਾਣੀ ਵਾਲੀ ਮੋਟਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਐਨ ਆਰ ਆਈ ਸੱਤਪਾਲ ਸਿੰਘ ਕਾਲਕੱਟ ਹਾਲ ਵਾਸੀ ਪਿੰਡ ਗੌਂਦਪੁਰ ਨੇ ਦੱਸਿਆ ਕੇ ਉਸ ਨੇ ਆਪਣੀ ਦੁਕਾਨ ਦੇ ਪਿੱਛੇ ਪਾਣੀ ਵਾਲੀ ਮੋਟਰ ਲਗਾਈ ਹੋਈ ਸੀ ਜਿਸ ਨੂੰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਚੋਰਾਂ ਵੱਲੋਂ ਉਨ੍ਹਾਂ ਦੀ ਦੁਕਾਨ ਵਿੱਚ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ। 29 ਦਸੰਬਰ ਨੂੰ ਪਿੰਡ ਰਘਵਾਲ ਵਿੱਖੇ ਇੱਕ ਹਵੇਲੀ ਚੋਂ ਚੋਰਾਂ ਵਲੋਂ ਤਿੰਨ ਮੱਝਾਂ ਚੋਰੀ ਕੀਤੀਆਂ ਗਈਆਂ ਸਨ। ਬੀਤੇ ਦਿਨੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੰਦਿਆਂ ਪਿੰਡ ਪੰਡੋਰੀ ਅਟਵਾਲ ਵਿਖੇ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।
ਫੋਟੋ : ਮੋਟਰ ਚੋਰੀ ਦੀ ਜਾਣਕਾਰੀ ਦਿੰਦੇ ਹੋਏ ਸੱਤਪਾਲ ਸਿੰਘ ਕਾਲਕਟ








