ਬਟਾਲਾ, 29 ਸਤੰਬਰ (ਅਵਿਨਾਸ਼ ਸ਼ਰਮਾ)
ਸਮੂਹ ਈ.ਆਰ.ਓਜ਼ ਨੂੰ 18-19 ਸਾਲ ਦੇ ਨੌਜਵਾਨਾਂ ਲੜਕੇ- ਲੜਕੀਆਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰਨ ਲਈ ਕਿਹਾ
ਰਾਖੀ ਗੁਪਤਾ ਭੰਡਾਰੀ ਨੇ ਜ਼ਿਲ੍ਹੇ ਵਿੱਚ ਚੱਲ ਰਹੀ ਸਮੁੱਚੀ ਐੱਸ.ਆਈ.ਆਈ ਪ੍ਰਕਿਰਿਆ ‘ਤੇ ਸੰਤੁਸ਼ਟੀ ਪ੍ਰਗਟਾਈ
ਰਾਖੀ ਗੁਪਤਾ ਭੰਡਾਰੀ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ, ਬਟਾਲਾ ਅਤੇ ਫਤਿਹਗੜ੍ਹ ਚੂੜੀਆਂ ਦੇ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ
: ਰਾਖੀ ਗੁਪਤਾ ਭੰਡਾਰੀ, ਆਈ.ਏ.ਐੱਸ, ਪਿ੍ੰਸੀਪਲ ਸੈਕਟਰੀ, ਫੂਡ ਪੋ੍ਸੈਸਿੰਗ, ਜਿਨ੍ਹਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਖੇ ਇਲੈਕਟਰੋਲ ਰੋਲ ਆਬਜਰਵਰ (ਵੋਟਰ ਸੂਚੀ ਨਿਰੀਖਕ) ਨਿਯੁਕਤ ਕੀਤਾ ਗਿਆ ਹੈ, ਅੱਜ ਉਹ ਬਟਾਲਾ ਵਿਖੇ ਪਹੁੰਚੇ ਅਤੇ ਐੱਸ.ਆਈ.ਆਰ ਦੀ ਚੱਲ ਰਹੀ ਸਮੁੱਚੀ ਪ੍ਰਕਿਰਿਆ ਦਾ ਰਿਵੀਊ ਕੀਤਾ। ਇਸ ਮੌਕੇ ਆਦਿੱਤਿਆ ਉੱਪਲ, ਜ਼ਿਲ੍ਹਾ ਚੋਣ ਅਫਸਰ- ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ, ਡਾ. ਮਹਿਤਾਬ ਸਿੰਘ ਐੱਸ.ਐੱਸ.ਪੀ ਬਟਾਲਾ, ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਮਨਜਿੰਦਰ ਸਿੰਘ ਬਾਜਵਾ ਚੋਣ ਤਹਿਸੀਲਦਾਰ ਗੁਰਦਾਸਪੁਰ ਸਮੇਤ ਜ਼ਿਲ੍ਹੇ ਦੇ ਸਮੂਹ ਈ.ਆਰ.ਓਜ਼ ਮੌਜੂਦ ਸਨ।
ਗੁਰਦਾਸਪੁਰ ਜ਼ਿਲ੍ਹੇ ਵਿੱਚ ਦੂਜੀ ਵਾਰ ਪਹੁੰਚੇ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਵਲੋਂ ਐੱਸ ਡੀ ਐੱਮ ਬਟਾਲਾ ਦਫਤਰ ਦੇ ਮੀਟਿੰਗ ਹਾਲ ਵਿਖੇ ਸਮੂਹ ਚੋਣ ਅਧਿਕਾਰੀਆਂ ਕੋਲੋਂ ਜ਼ਿਲ੍ਹੇ ਵਿੱਚ ਚੱਲ ਰਹੀ ਐੱਸ.ਆਈ.ਆਰ ਦੀ ਵਿਸਥਾਰ ਵਿੱਚ ਜਾਣਕਾਰੀ ਲਈ।
ਮੀਟਿੰਗ ਦੌਰਾਨ ਰਾਖੀ ਗੁਪਤਾ ਭੰਡਾਰੀ ਵਲੋਂ ਸਮੂਹ ਈ.ਆਰ.ਓਜ਼ ਨੂੰ ਐੱਸ ਆਈ ਆਰ ਦੀ ਪ੍ਰਕਿਰਿਆ ਦੌਰਾਨ 18-19 ਸਾਲ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਆਪਣੀ ਵੋਟ ਬਣਾਉਣ ਲਈ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਵੋਟ ਬਣਾਉਣ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ।
ਮੀਟਿੰਗ ਦੌਰਾਨ ਉਨ੍ਹਾਂ ਔਰਤਾਂ, ਐਨ ਆਰ.ਆਈ, ਨੌਜਵਾਨ ਵੋਟਰਾਂ ਸਮੇਤ ਅਨੁਸੂਚਿਤ ਜਾਤੀ ਵਰਗ ਦੇ ਵੋਟਰਾਂ ਨੂੰ ਆਪਣੀ ਵੋਟ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕੀਤੇ ਉਪਰਾਲਿਆਂ ਸਬੰਧੀ ਵੀ ਜਾਣਕਾਰੀ ਲਈ।
ਉਨ੍ਹਾਂ ਸਮੂਹ ਈ.ਆਰ.ਓਜ਼ ਕੋਲੋਂ ਐੱਸ.ਆਈ.ਆਰ ਦੌਰਾਨ ਅਣਟਰੇਸਡ, ਸ਼ਿਫਟਿਡ ਅਤੇ ਅਨਮੈਪਿਡ ਵੋਟਰਾਂ ਦੀ ਜਾਣਕਾਰੀ ਵੀ ਲਈ ਅਤੇ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਕਿ ਕੋਈ ਵੀ ਯੋਗ ਵਿਅਕਤੀ ਦੀ ਵੋਟ ਬਣਨ ਤੋਂ ਰਹਿ ਨਾ ਜਾਵੇ।
ਇਸ ਮੌਕੇ ਮੀਟਿੰਗ ਵਿੱਚ ਪਹੁੰਚੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਕੋਲੋਂ ਐੱਸ ਆਈ ਆਰ ਦੇ ਚੱਲ ਰਹੇ ਪ੍ਰਕਿਰਿਆ ਬਾਰੇ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿੱਚ ਚੋਣ ਅਧਿਕਾਰੀਆਂ ਵਲੋਂ ਸੁਚਾਰੂ ਢੰਗ ਨਾਲ ਐੱਸ ਆਈ ਆਰ ਦਾ ਕੰਮ ਕੀਤਾ ਜਾ ਰਿਹਾ ਹੈ।
ਮੀਟਿੰਗ ਦੌਰਾਨ ਰਾਖੀ ਗੁਪਤਾ ਭੰਡਾਰੀ ਨੇ ਜ਼ਿਲ੍ਹੇ ਵਿੱਚ ਚੱਲ ਰਹੀ ਐੱਸ ਆਈ ਆਈ ਪ੍ਰਕਿਰਿਆ ‘ਤੇ ਸੰਤੁਸ਼ਟੀ ਪ੍ਰਗਟਾਈ ਅਤੇ ਜ਼ਿਲ੍ਹਾ ਚੋਣ ਅਫਸਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਵਲੋਂ ਕੀਤੇ ਜਾ ਰਹੇ ਕੰਮ ਦੀ ਕੀਤੀ ਸਰਾਹਨਾ ਕੀਤੀ।
ਇਸ ਮੌਕੇ ਆਦਿੱਤਿਆ ਉੱਪਲ, ਜ਼ਿਲ੍ਹਾ ਚੋਣ ਅਫਸਰ- ਕਮ- ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਜ਼ਿਲ੍ਹੇ ਅੰਦਰ ਚੱਲ ਰਹੀ ਐੱਸ ਆਈ ਆਰ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ 13 ਅਗਸਤ ਤੋਂ 12 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਲਏ ਗਏ ਹਨ। 13 ਅਗਸਤ ਤੋਂ 8 ਅਕਤੂਬਰ 2026 ਤੱਕ ਦਾਅਵੇ ਅਤੇ ਦਾਅਵੇ ਅਤੇ ਇਤਰਾਜ਼ ਡਿਸਪੋਜ਼ਲ/ਨੋਟਿਸ ਫੇਜ਼ ਕੀਤੇ ਜਾਣਗੇ ਅਤੇ 12 ਅਕਤੂਬਰ 2026 ਨੂੰ ਫਾਈਨਲ ਵੋਟਰ ਸੂਚੀ ਦੀ ਪਬਲੀਕੇਸ਼ਨ ਕੀਤੀ ਜਾਵੇਗੀ।
ਉਨ੍ਹਾਂ ਰਾਖੀ ਗੁਪਤਾ ਭੰਡਾਰੀ, ਇਲੈਕਟਰੋਲ ਰੋਲ ਆਬਜਰਵਰ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਐੱਸ ਆਈ ਆਰ ਦੀ ਸਮੁੱਚੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ।
ਇਸ ਤੋਂ ਪਹਿਲਾਂ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ ਅਤੇ ਮੀਟਿੰਗ ਉਪਰੰਤ ਵਿਧਾਨ ਸਭਾ ਹਲਕਾ ਬਟਾਲਾ ਅਤੇ ਫਤਿਹਗੜ੍ਹ ਚੂੜੀਆਂ ਦੇ ਵੱਖ ਵੱਖ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ। ਉਨ੍ਹਾਂ ਬੀ ਐੱਲ ਓ ਵਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਗੁਰਦਾਸਪੁਰ ਹਲਕੇ ਦੇ ਈ.ਆਰ.ਓ ਅਸ਼ੋਕ ਕੁਮਾਰ, ਦੀਨਾਨਗਰ ਦੇ ਈ.ਆਰ.ਓ ਗਗਨਦੀਪ ਸਿੰਘ, ਕਾਦੀਆਂ ਦੇ ਈ.ਆਰ.ਓ ਕੁਲਦੀਪ ਚੰਦ, ਬਟਾਲਾ ਦੇ ਈ.ਆਰ.ਓ ਗੁਰਸਿਮਰਨ ਸਿੰਘ ਢਿੱਲੋਂ, ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਈ.ਆਰ.ਓ ਸਾਰੰਗਪ੍ਰੀਤ ਸਿੰਘ ਔਜਲਾ, ਫਤਿਹਗੜ੍ਹ ਚੂੜੀਆਂ ਦੇ ਈ.ਆਰ.ਓ ਸੁਖਜਿੰਦਰ ਸਿੰਘ ਟਿਵਾਣਾ, ਡੇਰਾ ਬਾਬਾ ਨਾਨਕ ਦੇ ਈ.ਆਰ.ਓ ਲਛਮਣ ਸਿੰਘ, ਭਾਜਪਾ ਤੋਂ ਰਾਜਨ ਗੋਇਲ, ਕਾਂਗਰਸ ਪਾਰਟੀ ਤੋਂ ਗੁਰਵਿੰਦਰ ਸਿੰਘ, ਚੋਣ ਕਾਨੂੰਗੋ ਸੁਨੀਲ ਕੁਮਾਰ ਅਤੇ ਅਮਿਤ ਕੁਮਾਰ ਮੌਜੂਦ ਸਨ।







