Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing *ਪੰਜਾਬ ਦੀਆਂ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਵੀ ਆਪਣੇ ਸੰਵਿਧਾਨਿਕ ਹੱਕਾਂ ਲਈ ਇਕ ਦਿਨ ਸੰਘਰਸ਼ ਕਰਨਾ ਪੈਣਾ ਹੈ : ਕੁਲਵੰਤ ਸਿੰਘ ਮੱਲ੍ਹੀ*

*ਪੰਜਾਬ ਦੀਆਂ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਵੀ ਆਪਣੇ ਸੰਵਿਧਾਨਿਕ ਹੱਕਾਂ ਲਈ ਇਕ ਦਿਨ ਸੰਘਰਸ਼ ਕਰਨਾ ਪੈਣਾ ਹੈ : ਕੁਲਵੰਤ ਸਿੰਘ ਮੱਲ੍ਹੀ*

ਬਟਾਲਾ (ਅਵਿਨਾਸ਼ ਸ਼ਰਮਾ)

*ਓ ਬੀ ਸੀ ਵਰਗ ਨੂੰ ਵੀ ਬਣਦੇ ਸੰਵਿਧਾਨਿਕ ਹੱਕ ਦੇਵੇ ਮਾਨ
ਸਰਕਾਰ : ਪ੍ਰੋਫੈਸਰ ਓਮ ਪ੍ਰਕਾਸ਼*

*ਓ ਬੀ ਸੀ ਵਰਗ ਦੇ ਲੋਕਾਂ ਨੂੰ ਇਕ ਪਲੇਟਫ਼ਾਰਮ ਤੇ ਇੱਕਠੇ ਹੋਣ ਦੀ ਅਪੀਲ : ਦਰਸ਼ਨ ਸਿੰਘ*

22 ਫਰਵਰੀ : ਅੱਜ ਆਲ ਇੰਡੀਆ ਬੈਕਵਰਡ ਕਲਾਸਿਸ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਸ੍ਰੀ ਦਰਸ਼ਨ ਸਿੰਘ ਆੜਤੀ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਦਫ਼ਤਰ ਦਾਣਾ ਕਣਕ ਮੰਡੀ ਵਿਖੇ ਹੋਈ ।ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਸਟੇਟ ਪ੍ਰਧਾਨ ਕੁਲਵੰਤ ਸਿੰਘ ਮੱਲ਼੍ਹੀ ਅਤੇ ਜਸਪਾਲ ਸਿੰਘ ਖੀਵਾ ਵਾਇਸ ਪ੍ਰਧਾਨ ਆਲ ਇੰਡੀਆ ਬੈਕਵਰਡ ਕਲਾਸਿਸ ਫੈਡਰੇਸ਼ਨ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਓ ਬੀ ਸੀ ਵਰਗ ਵਿੱਚ ਆਉਂਦੀਆਂ ਸਾਰੀਆਂ ਜਾਤੀਆਂ ਲੋਕਾਂ ਨੂੰ ਇਕਜੁੱਟ ਹੋ ਕੇ ਇਕ ਓ ਬੀ ਸੀ ਦੀ ਤਾਕਤ ਬੰਨਣਾ ਚਾਹੀਦਾ ਤਾਂ ਜੋ ਅਸੀਂ ਆਪਣੇ ਬਣਦੇ ਹੱਕ ਲੈ ਸਕੀਏ ।ਪ੍ਰੌਫੈਸਰ ਓਮ ਪ੍ਰਕਾਸ਼ ਪ੍ਰਧਾਨ ਪ੍ਰਜਾਪੱਤ ਸਭਾ ਬਟਾਲਾ ਨੇ ਕਿਹਾ ਕਿ ਅੱਜ ਓ ਬੀ ਸੀ ਵਰਗ ਜਾਗ ਚੁੱਕਾ ਹੈ ਤੇ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਓ ਬੀ ਸੀ ਵਰਗ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰੇ ।ਇਸ ਮੋਕੇ ਕੁਲਵੰਤ ਸਿੰਘ ਮੱਲ੍ਹੀ ਨੇ ਦਸਿੱਆ ਕਿ ਬੀ ਪੀ ਮੰਡਲ ਕਮਿਸ਼ਨ ਦੀ ਰਿਪੋਟ 1980 ਅਨੁਸਾਰ ਓ ਬੀ ਸੀ ਵਰਗ ਦੇ ਲੋਕਾਂ ਨੂੰ 27% ਰਾਖਵਾਂਕਰਨ ਭਾਰਤ ਦੀਆਂ ਕਈ ਸਟੇਟਾਂ ਵਿੱਚ ਮਿਲ ਰਿਹਾ ਹੈ ਪਰ ਪੰਜਾਬ ਸਰਕਾਰ ਓ ਬੀ ਸੀ ਵਰਗ ਨੂੰ ਨਜ਼ਰ ਅੰਦਾਜ਼ ਕਰਦੀ ਆ ਰਹੀ ਹੈ ਜਿਸ ਕਾਰਨ ਓ ਬੀ ਸੀ ਵਰਗ ਦੇ ਲੋਕਾਂ / ਬੱਚਿਆਂ ਨੂੰ ਸਰਕਾਰੀ ਨੋਕਰੀ ,ਉੱਚ ਸਿੱਖਿਆ ਅਤੇ ਰਾਜਨੀਤੀ ਵਿੱਚ ਬਣਦਾ ਹੱਕ ਨਹੀਂ ਮਿਲ ਰਿਹਾ ਹੈ ਜੋ ਓ ਬੀ ਸੀ ਵਰਗ ਦੇ ਲੋਕਾਂ ਨਾਲ ਇਕ ਧੱਕੇਸ਼ਾਹੀ ਹੈ ।ਵੇਖਿਆ ਜਾਵੇ ਤਾਂ ਪੰਜਾਬ ਵਿੱਚ ਓ ਬੀ ਸੀ ਵਰਗ ਦੇ ਲੋਕ ਲੱਗ ਭੱਗ 45% ਤੋਂ ਵੱਧ ਹਨ ਅਤੇ ਸਰਕਾਰ ਬਣਾਉਣ ਵਿੱਚ ਵੀ ਇਸ ਵਰਗ ਦਾ ਸਭ ਤੋਂ ਵੱਡਾ ਯੋਗਦਾਨ ਹੈ ਪਰ ਰਾਜਨੀਤੀ ਵਿੱਚ ਵੀ ਇਸ ਵਰਗ ਨੂੰ ਬਣਦੀ ਥਾਂ ਨਹੀਂ ਦਿੱਤੀ ਜਾਂਦੀ । ਇਸ ਲਈ ਲੋਕ ਹੁਣ ਜਾਗਰੂਕ ਹਨ ਆਉਣ ਵਾਲੇ ਸਮੇਂ ਵਿੱਚ ਇਹ ਕਿਸੇ ਵੀ ਪਾਰਟੀ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਅਤੇ ਆਪਣੇ ਸੰਵਿਧਾਨਿਕ ਹੱਕਾਂ ਲਈ ਸੰਘਰਸ਼ ਆਪ ਕਰਨਗੇ ।ਜੱਸਪਾਲ ਸਿੰਘ ਖੀਵਾ ਨੇ ਕਿਹਾ ਕਿ ਉਹ ਓ ਬੀ ਸੀ ਵਰਗ ਪੰਜਾਬ ਦੀਆਂ ਮੰਗਾਂ ਨੂੰ ਭਾਰਤ ਪੱਦਰ ਤੱਕ ਉਠਾਉਣ ਦਾ ਉਪਰਾਲਾ ਕਰਨਗੇ ਤਾਂ ਜੋ ਪੰਜਾਬ ਦੇ ਓ ਬੀ ਸੀ ਵਰਗ ਨੁੰ ਇਸਦੀ ਜਨਸੰਖਿਆ ਦੇ ਅਨੁਸਾਰ ਬਣਦਾ ਹੱਕ ਮਿਲ ਸੱਕੇ।ਇਸ ਹੋਰ ਵੀ ਬੁੱਧੀਜੀਵੀ ਵੀਰਾਂ ਨੇ ਆਪਣੇ ਵਿਚਾਰ ਪਰਗਟ ਕੀਤੇ। ਇਸ ਮੋਕੇ ਪ੍ਰੋਫੈਸਰ ਓਮ ਪਕਾਸ਼ ਵੱਲੋਂ ਵਿਨੋਦ ਕੁਮਾਰ ਉਰਫ ਦੀਪੂ ਨੂੰ ਪ੍ਰਧਾਨ ਆਲ ਇੰਡੀਆ ਬੈਕਵਰਡ ਕਲਾਸਿਸ ਫੈਡਰੇਸ਼ਨ ਜਿਲਾ ਬਟਾਲਾ ਬਣਾਉਣ ਤੇ ਵਿਚਾਰ ਕੀਤਾ ਗਿਆ ਤੇ ਮੋਕੇ ਤੇ ਨਿਯੁਕਤੀ ਪੱਤਰ ਦਿੱਤਾ ਗਿਆ ।ਇਸ ਮੋਕੇ ਤਰਸੇਮ ਸਿੰਘ ਪ੍ਰਧਾਨ, ਪ੍ਰਿੰਸੀਪਲ ਰਤਨ ਲਾਲ, ਬਿੱਟੂ ਯਾਦਵ ਮੁੱਖ ਸਲਾਹਕਾਰ ਪਰਜਾਪਤ ਸਭਾ ਬਟਾਲਾ,ਅਮਨ ਖੀਵਾ ਪੱਤਰਕਾਰ,ਗੁਰਮੀਤ ਸਿੰਘ ਉਮਰਪੁਰਾ, ਵਿਨੋਦ ਕੁਮਾਰ ਆਦਿ ਹਾਜ਼ਰ ਸਨ ।