ਗੜ੍ਹਦੀਵਾਲਾ (ਯੋਗੇਸ਼ ਗੁਪਤਾ) ਸੁੱਬੇ ਦੇ ਮੁਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਵਿੱਤ ਮੰਤਰੀ –ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੰਜਾਬ ਬਜਟ -2023 ਪੇਸ਼ ਕੀਤਾ ਗਿਆ ਹੈ। ਜੋ ਕਿ ਸਹੀ ਮਾਇਨਿਆਂ ਦੇ ਵਿਚ ਕਿਸਾਨ ਪੱਖੀ ਅਤੇ ਲੋਕ-ਪੱਖੀ ਹੈ, ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਅਜਿਹਾ ਬਜਟ ਹੈ ਜਿਸ ਵਿੱਚ ਸਮਾਜ ਦੇ ਹਰ ਵਰਗ ਅਤੇ ਹਰ ਵਰਗ ਨੂੰ ਸੰਭਾਲ ਲਿਆ ਗਿਆ ਹੈ । ਚੌਧਰੀ ਰਾਜਾ ਨੇ ਕਿਹਾ ਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਂਦਿਆਂ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ ਪੱਖੀ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ । ਪੰਜਾਬ ਵਿੱਚ ਖੋਲ੍ਹੇ ਜਾ ਚੁੱਕੇ ਮੁਹੱਲਾ ਕਲੀਨਿਕ ਤੋਂ ਲੱਖਾਂ ਹੀ ਲੋਕਾਂ ਨੂੰ ਆਪਣੇ ਇਲਾਜ ਕਰਵਾ ਚੁੱਕੇ ਹਨ । ਹੁਣ ਲੋਕਾਂ ਨੂੰ ਆਪਣੇ ਇਲਾਜ ਦੇ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ ਅਤੇ ਨਾ ਹੀ ਲੱਖਾਂ ਰੁਪਏ ਖ਼ਰਚ ਕਰਨੇ ਪੈਣਗੇ । ਹੁਣ ਨਵੇਂ ਪੰਜਾਬ ਵਿੱਤੀ ਬਜਟ 2023 ਦੇ ਮੁਤਾਬਿਕ ਹੋਰ 142 ਮੁਹੱਲਾ ਕਲੀਨਿਕ ਪੰਜਾਬ ਭਰ ਵਿੱਚ ਖੋਲ੍ਹੇ ਜਾਣੇ ਹਨ । ਰਾਜਾ ਨੇ ਕਿਹਾ ਕਿ ਵਿੱਤੀ ਬਜਟ ਮੁਤਾਬਕ ਡਰੱਗ ਕੰਟਰੋਲ ਦੇ ਲਈ 40 ਕਰੋੜ ਰੁਪਏ,15 ਸਨਅਤੀ ਪਾਰਕ ਵਿਕਸਿਤ ਕੀਤੇ ਜਾਣੇ ਹਨ, ਸਿਹਤ ਸੇਵਾਵਾਂ ਦੇ ਉਪਰ 4 ਹਜ਼ਾਰ 781 ਕਰੋੜ ਰੁਪਏ, ਸਕੈਂਡਰੀ ਸਿਹਤ ਸੇਵਾਵਾਂ ਲਈ 39 ਕਰੋੜ ਰੁਪਏ, ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਲਈ 60 ਕਰੋੜ ਰੁਪਏ ਦਾ ਵਜੀਫਾ, ਖੇਡਾਂ ਲਈ 258 ਕਰੋੜ ਰੁਪਏ, ਸੁਰੱਖਿਆ ਬਲਾਂ ਦੇ ਲਈ 64 ਕਰੋੜ ਰੁਪਏ, ਪਸ਼ੂ ਪਾਲਣ ਵਿਭਾਗ ਦੇ ਲਈ 605 ਕਰੋੜ ਰੁਪਏ ਬਜਟ ਦੇ ਵਿਚ ਰੱਖੇ ਗਏ ਹਨ। ਸਾਲ 2023-2024 ਦੇ ਵਿਚ 1 ਕਰੋੜ ਪੌਦੇ ਲਗਾਏ ਜਾਣਗੇ ਤਾਂ ਕੇ ਵਾਤਾਵਰਣ ਨੂੰ ਸਾਫ ਰੱਖਿਆ ਜਾ ਸਕੇ।ਇਸ ਤੋਂ ਇਲਾਵਾ ਸਰਕਾਰ ਨੇ ਵਾਤਾਵਰਨ ਨੂੰ ਬਚਾਉਣ ਲਈ ਵੀ ਬਜਟ ਵਿੱਚ ਵਿਵਸਥਾ ਕੀਤੀ ਹੈ। ਪਰਾਲੀ ਦੇ ਪ੍ਰਬੰਧਨ ਲਈ 350 ਕਰੋੜ ਰੁਪਏ ਰੱਖੇ ਗਏ ਹਨ ਇੱਟ-ਭੱਠਿਆਂ ਵਿੱਚ ਕੋਲੇ ਦੀ ਥਾਂ ਹੁਣ ਪਰਾਲੀ ਦੀ ਵਰਤੋਂ ਕੀਤੀ ਜਾਵੇਗੀ। ਇਸ ਫੈਸਲੇ ਨਾਲ ਨਾ ਸਿਰਫ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਇਆ ਜਾਵੇਗਾ ਸਗੋਂ ਇਸ ਨਾਲ ‘ ਪੰਜਾਬ ਦੀ ਮਿੱਟੀ ਅਤੇ ਪਾਣੀ ਦੀ ਵੀ ਬੱਚਤ ਹੋਵੇਗੀ। ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਗਰਗ ਨੇ ਦੱਸਿਆ ਕਿ ਚੌ ਇਸ ਬਜਟ ਵਿੱਚ ਬਠਿੰਡਾ ਵਿੱਚ 200 ਏਕੜ ਟਾਊਨਸ਼ਿਪ, ਆਟੋਮੈਟਿਕ ਟੈਸਟਿੰਗ ਸਟੇਸ਼ਨ ਅਤੇ ਬਾਗਬਾਨੀ ਕੀ ਅਸਟੇਟ ਨੂੰ ਵਿਕਸਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ , ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਮੰਤਰੀਆਂ ਵੱਲੋਂ ਲੋਕ ਪੱਖੀ ਸਕੀਮਾਂ ਨੂੰ ਲੋਕਾਂ ਦੇ ਹੱਕ ਉਪੜਦਾ ਕਰਨ ਦੇ ਲਈ ਦੌਰੇ ਕੀਤੇ ਜਾ ਰਹੇ ਹਨ। ਹਰੇਕ ਵਿਧਾਇਕ ਵੱਲੋਂ ਆਪੋ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਪੜਾਅ ਦਰ ਪੜਾਅ ਪੂਰਾ ਕੀਤਾ ਜਾਵੇਗਾ ।
ਪੇਸ਼ ਕੀਤਾ ਗਿਆ ਪੰਜਾਬ ਬਜਟ- 2023 ਲੋਕ ਅਤੇ ਕਿਸਾਨ ਪੱਖੀ – ਰਾਜਾ ਚੌਧਰੀ
- Post published:March 11, 2023
You Might Also Like
ਦੌਲਤਪੁਰ ਗਿੱਲਾਂ ਵਿਖੇ ਮਕਾਨ ਦੀ ਛੱਤ ਡਿੱਗਣ ਨਾਲ ਹੋਇਆ ਵੱਡਾ ਨੁਕਸਾਨ
ਸਬ ਕਮੇਟੀ ਪੰਜਾਬ ਸਰਕਾਰ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ 6 ਅਪ੍ਰੈਲ ਦਾ ਧਰਨਾ ਪੋਸਟਪੋਨ
ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦਾ ਜੱਥਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ..
LATEST.. ਬੱਸ ਸਟੈਂਡ ਦਸੂਹਾ ਵਿਖੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਪਰ ਚੱਕਾ ਜਾਮ ਕਰਕੇ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਤੇ 9 ਮਾਲੂਮ ਅਤੇ 40/50 ਨਾ ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ








