Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪ੍ਰਜਾਪਤੀ ਬ੍ਰਹਮਕੁਮਾਰੀ ਇਸ਼ਵਰ ਵਿਸ਼ਵ ਵਿਦਿਆਲਿਆ ਜੈਨ ਕਲੋਨੀ ਗੜ੍ਹਦੀਵਾਲਾ ਆਸ਼ਰਮ ‘ਚ ਸ਼ਿਵਰਾਤਰੀ ਉਤਸਵ ਮਨਾਇਆ

ਪ੍ਰਜਾਪਤੀ ਬ੍ਰਹਮਕੁਮਾਰੀ ਇਸ਼ਵਰ ਵਿਸ਼ਵ ਵਿਦਿਆਲਿਆ ਜੈਨ ਕਲੋਨੀ ਗੜ੍ਹਦੀਵਾਲਾ ਆਸ਼ਰਮ ‘ਚ ਸ਼ਿਵਰਾਤਰੀ ਉਤਸਵ ਮਨਾਇਆ

ਗੜਦੀਵਾਲਾ (ਚੌਧਰੀ) 

21 ਫਰਵਰੀ – ਪਰਮਪਿਤਾ ਗਿਆਨ ਦਾਤਾ ਸ਼ਿਵ ਭਗਵਾਨ ਦਾ ਮਹਾਸ਼ਿਵਰਾਤਰੀ ਉਤਸਵ ਪ੍ਰਜਾਪਤੀ ਬ੍ਰਹਮਕੁਮਾਰੀ ਇਸ਼ਵਰ ਵਿਸ਼ਵ ਵਿਦਿਆਲਿਆ ਜੈਨ ਕਲੋਨੀ ਗੜ੍ਹਦੀਵਾਲਾ ਆਸ਼ਰਮ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸਦਾ ਅਰੰਭ ਸ਼ਿਵ ਭਗਵਾਨ ਦਾ ਝੰਡਾ ਚਾੜ੍ਹ ਕੇ ਕੀਤਾ ਗਿਆ। ਇਸ ਮੌਕੇ ਬੱਚਿਆਂ ਵੱਲੋਂ ਧਾਰਮਿਕ ਅਤੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਦੇ ਪਿਤਾ ਮਹਿੰਦਰ ਸਿੰਘ, ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ, ਪੀ. ਏ. ਅਤਵਾਰ ਸਿੰਘ ਪੱਲ੍ਹਾ ਚੱਕ ਆਪ ਨੇਤਾ ਵਿਵੇਕ ਗੁਪਤਾ ਆਦਿ ਸ਼ਾਮਿਲ ਹੋਏ। ਇਸ ਮੌਕੇ ਤੇ ਗੜ੍ਹਦੀਵਾਲਾ ਸੈਂਟਰ ਦੀ ਰਾਜਯੋਗਨੀ ਬ੍ਰਹਮਕੁਮਾਰੀ ਜਸਕੀਰਤ ਕੌਰ ਅਤੇ ਦਸੂਹਾ ਸੈਂਟਰ ਦੀ ਇੰਚਾਰਜ ਰਾਜਜੋਗਨੀ ਬ੍ਰਹਮਕੁਮਾਰੀ ਸੁਮਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਤੇ ਪਰਮਪਿਤਾ ਦੇ ਅਵਤਾਰ ਦਿਵਸ ਸ਼ਿਵਰਾਤਰੀ ਦੇ ਉਤਸਵ ਮੌਕੇ ਵਿੱਚ ਕੇਕ ਕੱਟਿਆ ਗਿਆ। ਇਸ ਮੌਕੇ ਭਗਤਾ ਨੂੰ ਸ਼ਿਵਰਾਤਰੀ ਦਾ ਅਧਿਆਤਮਿਕ ਅਰਥ ਸਪੱਸ਼ਟ ਕਰਦੇ ਹੋਏ ਜਸਕੀਰਤ ਨੇ ਕਿਹਾ ਕਿ ਨਿਰੰਕਾਰ ਪਰਮਪਿਤਾ ਸ਼ਿਵ ਪਰਮਾਤਮਾ ਗੀਤਾ ਗਿਆਨ ਦੇਣ ਲਈ ਧਰਤੀ ਤੇ ਆ ਚੁੱਕੇ ਹਨ। ਉਹ ਸਾਨੂੰ ਮਨੁੱਖ ਤੋਂ ਦੇਵਤਾ ਬਨਾਉਣ ਅਤੇ ਸਾਰੇ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਤੇ ਸੱਚਾ ਗੀਤਾ ਗਿਆਨ ਦੇਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਸੱਚੇ ਗਿਆਨ ਨਾਲ ਆਪਣੀ ਆਤਮਾ ਨੂੰ ਅਗਿਆਨਤਾ ਦੇ ਹਨੇਰੇ ਵਿਚੋਂ ਕੱਢ ਕੇ ਗਿਆਨ ਦੀ ਰੌਸ਼ਨੀ ਵਲ ਲੈ ਕੇ ਜਾਣਾ ਚਾਹੀਦਾ ਹੈ। ਸ਼ਿਵਰਾਤਰੀ ਉਤਸਵ ਗੜ੍ਹਦੀਵਾਲਾ ਨਿਵਾਸੀਆਂ ਦੇ ਸਹਿਯੋਗ ਤੇ ਗੜ੍ਹਦੀਵਾਲਾ ਸੈਂਟਰ ਸੰਬਾਲੀਕਾ ਬੀ ਕੇ ਜਸਕੀਰਤ ਕੌਰ ਦੀ ਦੇਖ ਰੇਖ ਵਿੱਚ ਸਮਾਪਤ ਹੋਇਆ। ਪ੍ਰੋਗਰਾਮ ਤੋਂ ਬਾਅਦ ਪਰਮਪਿਤਾ ਪਰਮਾਤਮਾ ਦਾ ਅਟੁੱਟ ਲੰਗਰ ਸਮੂਹ ਸ਼ਰਧਾਲੂਆਂ ਨੂੰ ਵਰਤਾਇਆ ਗਿਆ।ਪ੍ਰੋਗਰਾਮ ਵਿੱਚ ਬੀ.ਕੇ. ਸੁਰਜੀਤ, ਨੀਲਾਮ, ਰਜਨੀ, ਮਨਦੀਪ, ਸੁਮਨ, ਸੁਨੀਤਾ, ਰੀਆ, ਅੰਜੂ, ਆਸ਼ਾ, ਸੰਗੀਤਾ, ਬੀਨੂ, ਬਸੰਤੀ, ਰੇਖਾ, ਅਨੀਤਾ, ਚਨਦੀਪ, ਸੁਰਪ੍ਰੀਤ, ਕੁਲਵਿੰਦਰ ਅਤੇ ਸ਼੍ਰੀ ਬੇ.ਕੇ.ਅਮਰਜੀਤ ਨਾਂਗਲੂ, ਸੁਖਵਿੰਦਰ ਸਿੰਘ, ਵਰਿੰਦਰ ਗੁਪਤਾ ਇੱਟਾਂ ਵਾਲੇ ਆਦਿ ਸ਼ਾਮਿਲ ਹੋਏ।