Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਪੁਲਿਸ ਨੇ ਪਿੰਡ ਨੌਰਾ ‘ਚ ਡੀਜੇ ਵਾਲੇ ਦੇ ਹੋਏ ਕਤਲ ਦੀ ਗੁੱਥੀ ਸੁਲਝਾਈ 

ਪੁਲਿਸ ਨੇ ਪਿੰਡ ਨੌਰਾ ‘ਚ ਡੀਜੇ ਵਾਲੇ ਦੇ ਹੋਏ ਕਤਲ ਦੀ ਗੁੱਥੀ ਸੁਲਝਾਈ 

ਪੁਲਿਸ ਨੇ ਪਿੰਡ ਨੌਰਾ ‘ਚ ਡੀਜੇ ਵਾਲੇ ਦੇ ਹੋਏ ਕਤਲ ਦੀ ਗੁੱਥੀ ਸੁਲਝਾਈ 

2013 ਤੋ ਅਦਾਲਤ ਵੱਲੋਂ ਭਗੌੜਾ ਘੋਸ਼ਿਤ ਕੀਤਾ ਗਿਆ ਸੀ ਰਣਜੀਤ ਸਿੰਘ ਉਰਫ ਲਾਡੀ

ਨਵਾਂਸ਼ਹਿਰ 06 ਜੁਲਾਈ (ਜਤਿੰਦਰਪਾਲ ਸਿੰਘ ਕਲੇਰ)- ਪਿਛਲੇ ਦਿਨੀ ਨੌਰਾ ਵਿਖੇ ਇਕ ਡੀਜੇ ਵਾਲੇ ਦੇ ਅੰਨੇ ਕਤਲ ਦੀ ਗੁੱਥੀ ਨੂੰ ਜਿਲਾ ਪੁਲਿਸ ਨੇ ਸੁਲਝਾ ਲਿਆ ਹੈ | ਪੁਲਿਸ ਨੇ ਇਸ ਮਾਮਲੇ ਵਿੱਚ ਕਥਿਤ ਆਰੋਪੀ ਨੂੰ  ਗਿਰਫਤਾਰ ਕਰ ਲਿਆ ਜਿਸ ਨੂੰ  ਅਦਾਲਤ ਵਿੱਚ ਪੇਸ਼ ਕੀਤਾ ਗਿਆ | ਜਿਥੇ ਅਦਾਲਤ ਨੇ ਪੰਜ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ |

 ਇਸ ਸਬੰਧ ਵਿੱਚ  ਜਾਣਕਾਰੀ ਦਿੰਦੇ ਹੋਏ ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ 16/4/2022 ਨੂੰ  ਪਿੰਡ ਨੌਰਾ ਵਿੱਚ ਇਕ ਡੀਜੇ ਵਾਲੇ ਸੁਖਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਇਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ | ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇਸ ਦੌਰਾਨ ਪਿੰਡ ਨੌਰਾ ਵਿੱਚ ਇਕ ਵਿਆਕਤੀ ਤੋ ਦਸ ਲੱਖ ਰੁ ਦੀ ਫਿਰੌਤੀ ਮੰਗਣ  ਦਾ ਮਾਮਲਾ ਸਾਹਮਣੇ ਆਇਆ | ਜਦੋ ਫਿਰੌਤੀ ਲੈਣ ਦੇ ਲਈ ਇਕ ਆਰੋਪੀ  ਉਥੇ ਆਇਆ ਤਾ ਪੁਲਿਸ  ਕਰਮਚਾਰੀ ਨੇ ਉਸ ਨੂੰ  ਕਾਬੂ ਕਰਨੇ ਦੀ ਕੋਸ਼ਿਸ਼ ਕੀਤੀ , ਪ੍ਰੰਤੂ ਉਸਨੇ ਪੁਲਿਸ ਕਰਮਚਾਰੀ ਨੂੰ  ਗੋਲੀ ਮਾਰ ਦਿੱਤੀ | ਜਿਸਦੇ ਚੱਲਦੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ |  ਪ੍ਰੰਤੂ ਉਸਨੇ ਆਰੋਪੀ ਨਹੀ ਛੱਡਿਆ | ਪੁਲਿਸ ਨੇ ਜਦੋ ਆਰੋਪੀ ਤੋ ਪੁਛਗਿਛ ਕੀਤੀ ਤਾ ਉਸਨੇ ਦੱਸਿਆ ਕਿ ਫਿਰੌਤੀ ਦੀ ਰਕਮ ਲੈਣ ਦੇ ਲਈ ਪਿੰਡ ਦੇ ਇਕ ਕਥਿਤ ਆਰੋਪੀ ਜਗਤਾਰ ਸਿੰਘ ਨੇ ਉਸਨ ੂੰ ਭੇਜਿਆ ਸੀ | ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਗਤਾਰ ਸਿੰਘ  ਦਾ ਅਸਲੀ ਨਾਮ ਰਣਜੀਤ ਸਿੰਘ ਉਰਫ ਲਾਡੀ ਹੈ | ਜੋ ਅਲੱਗ ਅਲੱਗ ਕੇਸਾ ਵਿੱਚ 2013 ਤੋ ਅਦਾਲਤ ਵੱਲੋਂ ਭਗੌੜਾ ਘੋਸ਼ਿਤ ਕੀਤਾ ਹੋਇਆ ਹੈ | ਪੁਲਿਸ ਨੇ ਜਗਤਾਰ ਸਿੰਘ  ਨੂੰ  ਫੜਨੇ ਦੇ ਲਈ ਅਲਗ ਅਲੱਗ ਟੀਮਾਂ ਦੀ ਗਠਨ ਕੀਤਾ | ਜਦੋ ਉਹ ਪਿੰਡ ਨੌਰਾ ਵਿੱਚ ਅਮਰੀਕਾ ਤੋ ਆਏ ਆਪਣੇ ਮਾਤਾ ਪਿਤਾ ਨੂੰ  ਮਿਲਣ ਆਇਆ ਤਾ ਪੁਲਿਸ ਨੂੰ  ਉਸਨੂੰ ਕਾਬੂ ਕਰ ਲਿਆ | ਐਸਪੀ ਵਾਹੀਆ ਨੇ ਦੱਸਿਆ ਕਿ ਰਣਜੀਤ ਸਿੰਘ ਨੇ  ਕਬੂਲ ਕੀਤਾ ਹੈ ਕਿ ਸੁਖਵਿੰਦਰ ਸਿੰਘ ਡੀਜੇ ਵਾਲੇ ਦਾ ਕਥਿਤ ਤੌਰ ਤੇ ਉਸਨੇ ਕਤਲ ਕੀਤਾ ਹੈ | ਕਤਲ ਦੀ ਰੰਜਿਸ਼ ਵਜਾ ਇਹ ਸੀ ਕਿ ਸੁਖਵਿੰਦਰ ਸਿੰਘ ਨੇ  ਸਾਲ  2013 ਵਿੱਚ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਉਸਦੇ ਮਾਰਕੁੱਟ ਕੀਤੀ  ਸੀ | ਇਸੇ ਰੰਜਿਸ਼ ਦੇ ਤਹਿਤ ਉਹ ਕਤਲ ਕਰਕੇ ਫਰਾਰ ਹੋ ਗਿਆ ਸੀ | ਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਆਪਣਾ ਨਾਮ ਬਦਲਕੇ ਜਗਤਾਰ ਸਿੰਘ  ਦੇ ਰੂਪ ਵਿੱਚ ਡਿਫੈਸ ਕਾਲੋਨੀ ਅੰਬਾਲਾ ਵਿੱਚ ਰਹਿ ਰਿਹਾ ਸੀ | ਉਨਾ ਦੱਸਿਆ ਕਿ ਦਸ ਲੱਖ ਦੀ  ਫਿਰੌਤੀ ਦਾ ਮੁਖ ਸਾਜਿਸ ਕਰਤਾ ਵੀ ਰਣਜੀਤ ਸਿੰਘ ਹੀ ਹੈ | ਇਸ ਵਿੱਚ ਦੂਸਰਾ ਕਥਿਤ ਆਰੋਪੀ ਨੌਮਨ ਸੀ | ਦੋਨਾ ਨੂੰ  ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ  ਰਿਮਾਂਡ ਲਿਆ ਗਿਆ | ਰਿਮਾਂਡ ਦੇ ਦੌਰਾਨ ‘ਉਨਾ ਤੋ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ |

ਫੋਟੋ : ਕਾਬੂ ਕੀਤੇ ਕਥਿਤ ਆਰੋਪੀ ਪੁਲਿਸ ਪਾਰਟੀ ਦੇ ਨਾਲ (ਕਲੇਰ)j