ਗੜ੍ਹਦੀਵਾਲਾ 17 ਜੂਨ (ਚੌਧਰੀ)
: ਭਾਜਪਾ ਆਗੂ ਸੰਜੀਵ ਮਿਨਹਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 20 ਜੂਨ ਦਿਨ ਵੀਰਵਾਰ ਨੂੰ ਪਿੰਡ ਭੱਟਲਾ ਦੀ ਕੰਢੀ ਨਹਿਰ ਨੇੜੇ ਪੀਰ ਬਾਬਾ ਮੁਕਮ ਸ਼ਾਹ ਜੀ ਦੇ ਦਰਬਾਰ ਵਿਖੇ ਸਾਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਧਾਰਮਿਕ ਪ੍ਰੋਗਰਾਮਾਂ ਦੇ ਨਾਲ-ਨਾਲ ਸਾਰਾ ਦਿਨ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਆਪ ਸਭ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ।








