ਗੜਦੀਵਾਲਾ (ਚੌਧਰੀ)
ਪਿੰਡ ਪੰਡੋਰੀ ਅਟਵਾਲ ਵਿਖੇ (ਨਾਨਕ ਬਗੀਚੀ) ਲਗਾਈ
1 ਅਕਤੂਬਰ : ਪੰਜਾਬ ਸਰਕਾਰ ਦੇ ਜੰਗਲਾਤ ਮਹਿਕਮੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਪੰਡੋਰੀ ਅਟਵਾਲ ਵਿਖੇ 33-70 ਸੁਕੇਅਰ ਫੁੱਟ ਵਿਚ ਨਾਨਕ ਬਗੀਚੀ ਲਗਾਈ ਗਈ। ਜਿਸ ਵਿੱਚ 550 ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ।ਪਹਿਲਾਂ ਜੇਸੀਬੀ ਲਗਾ ਕੇ ਲੇਬਲਿੰਗ ਤੇ ਮਿੱਟੀ ਦੀ ਪਰਖ ਕਰਕੇ ਗੁਣਵੱਤਾ ਅਨੁਸਾਰ ਜ਼ਮੀਨ ਤਿਆਰ ਕੀਤੀ ਗਈ ਤੇ ਮਾਰਕਿੰਗ ਕੀਤੀ ਗਈ ਤੇ ਫਿਰ 550 ਬੂਟੇ ਲਗਾਏ ਗਏ ।ਇਸ ਮੌਕੇ ਪਿੰਡ ਦੀ ਸਰਪੰਚ ਹਰਵਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ ,ਇਹ ਬਾਬੇ ਨਾਨਕ ਦੇ ਨਾਂ ਤੇ ਲਗਾਈ ਗਈ ਬਗੀਚੀ ਪਿੰਡ ਦਾ ਮਾਣ ਸਨਮਾਨ ਵਧਾਏਗੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਯਾਦਗਾਰ ਬਣੇਗੀ।ਇਹ ਬਾਬੇ ਨਾਨਕ ਦੇ ਨਾਂ ਦੀ ਬਗੀਚੀ ਜੰਗਲਾਤ ਮਹਿਕਮੇ ਦਾ ਪਿੰਡ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਇਸ ਨਾਲ ਕੁਝ ਗਲੋਬਲ ਵਾਰਮਿੰਗ ਨੂੰ ਵੀ ਠੱਲ੍ਹ ਪਵੇਗੀ। ਇਸ ਮੌਕੇ ਜੰਗਲਾਤ ਦੇ ਰੇਂਜ ਅਫਸਰ ਸੰਜੀਵ ਕੁਮਾਰ, ਬਲਾਕ ਜੰਗਲਾਤ ਅਫਸਰ ਓਮ ਪ੍ਰਕਾਸ਼ ,ਗਾਰਡ ਨਵਦੀਪ ਸਿੰਘ’ ,ਪਿੰਡ ਦੀ ਸਰਪੰਚ ਹਰਵਿੰਦਰ ਕੌਰ ,ਲੰਬੜਦਾਰ ਮਲਕੀਤ ਸਿੰਘ , ਪੰਚ ਸਰਬਜੀਤ ਕੌਰ ,ਲੇਖਰਾਜ,ਸੁਖਵਿੰਦਰ ਸਿੰਘ ਗਾਮਾ ,ਗੁਰਵਿੰਦਰ ਸਿੰਘ ਗੋਰਾ,ਜਸਵਿੰਦਰ ਸਿੰਘ ,ਕਰਨੈਲ ਸਿੰਘ, ਅਵਤਾਰ ਸਿੰਘ ,ਜੰਗਲਾਤ ਵਰਕਰ ਅਮਰੀਕ ਸਿੰਘ ਮਸਤੀਵਾਲ,ਬਰਿੰਦਰ ,ਚੰਦਰਪਾਲ’ ਮਦਨ ਲਾਲ, ਪੱਪੂ, ਜਗਦੀਸ਼ ,ਸੁਰਿੰਦਰ ਸਿੰਘ ,ਸੰਦੀਪ ਸਿੰਘ ਆਦਿ ਹਾਜ਼ਰ ਸਨ
Post Views: 428








