Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਜ਼ਿਲ੍ਹਾ ਰੋਜ਼ਗਾਰ ਬਿਊਰੋ ’ਚ ਰਿਲਾਇੰਸ ਇੰਡਸਟਰੀ ਤੇ ਸੈਂਚੂਰੀ ਪਲਾਈਵੁਡ ’ਚ ਭਰਤੀ ਲਈ ਪਲੇਸਮੈਂਟ ਕੈਂਪ 16 ਨੂੰ

ਜ਼ਿਲ੍ਹਾ ਰੋਜ਼ਗਾਰ ਬਿਊਰੋ ’ਚ ਰਿਲਾਇੰਸ ਇੰਡਸਟਰੀ ਤੇ ਸੈਂਚੂਰੀ ਪਲਾਈਵੁਡ ’ਚ ਭਰਤੀ ਲਈ ਪਲੇਸਮੈਂਟ ਕੈਂਪ 16 ਨੂੰ

ਜ਼ਿਲ੍ਹਾ ਰੋਜ਼ਗਾਰ ਬਿਊਰੋ ’ਚ ਰਿਲਾਇੰਸ ਇੰਡਸਟਰੀ ਤੇ ਸੈਂਚੂਰੀ ਪਲਾਈਵੁਡ ’ਚ ਭਰਤੀ ਲਈ ਪਲੇਸਮੈਂਟ ਕੈਂਪ 16 ਨੂੰ

ਹੁਸ਼ਿਆਰਪੁਰ, 14 ਮਈ(ਬਿਊਰੋ) : ਜ਼ਿ਼ਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 16 ਮਈ ਨੂੰ ਸਵੇਰੇ ਸਾਢੇ 10 ਵਜੇ ਰਿਲਾਇੰਸ ਇੰਡਸਟਰੀਜ਼ ਚੋਹਾਲ ਤੇ ਸੈਂਚੂਰੀ ਪਲਾਈਵੁਡ ਫੈਕਟਰੀ ਵਿਚ ਭਰਤੀ ਲਈ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ਼ ਅਫ਼ਸਰ ਸ੍ਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਰਿਲਾਇੰਸ ਕੰਪਨੀ ਚੋਹਾਲ ਦੇ ਕੰਟਰੈਕਟਰਾਂ ਵਲੋਂ ਬੀ. ਟੈਕ ਇਲੈਕਟ੍ਰੀਕਲ ਸਮੇਤ ਘੱਟ ਤੋਂ ਘੱਟ ਇਕ ਸਾਲ ਦਾ ਤਜ਼ਰਬਾ ਅਤੇ ਡਿਪਲੋਮਾ ਇਲੈਕਟ੍ਰੀਕਲ ਸਮੇਤ 4 ਸਾਲ ਦੇ ਤਜ਼ਰਬੇ ਵਾਲੇ ਉਮੀਦਵਾਰਾਂ ਦੀ ਚੰਗੀ ਸੈਲਰੀ ਵਿਚ ਭਰਤੀ ਕੀਤੀ ਜਾਵੇਗੀ।

          ਸੈਂਚੁਰੀ ਪਲਾਈਵੁਡ ਹੁਸ਼ਿਆਰਪੁਰ ਵਲੋਂ ਬੀ.ਐਸ.ਸੀ. ਨਾਨ ਮੈਡੀਕਲ (ਸਿਰਫ਼ ਲੜਕੇ) 60 ਪ੍ਰਤੀਸ਼ਤ ਤੋਂ ਵੱਧ ਨੰਬਰਾਂ ਨਾਲ ਪਾਸ ਅਤੇ ਉਮਰ ਸੀਮਾ 30 ਸਾਲ ਤੱਕ ਉਮੀਦਵਾਰਾਂ ਦੀ ਬਤੌਰ ਲੈਬ ਕੈਮਿਸਟ ਰੈਗੂਲਰ ਤੌਰ ’ਤੇ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਚੰਗੀ ਸੈਲਰੀ ਤੇ ਹੋਰ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ, ਇਸ ਤੋਂ ਇਲਾਵਾ ਬੀ.ਸੀ.ਏ., ਬੀ.ਐਸ.ਸੀ. (ਆਈ.ਟੀ.) ਜਾਂ ਗਰੈਜੂਏਸ਼ਨ ਦੇ ਨਾਲ ਇਕ ਸਾਲ ਦਾ ਕੰਪਿਊਟਰ ਡਿਪਲੋਮੇ ਵਾਲੇ ਉਮੀਦਵਾਰਾਂ (ਐਮ.ਐਸ. ਐਕਸਲ ਵਿਚ ਮਾਹਿਰ ਤੇ ਚੰਗੀ ਕਮਿਊਨੀਕੇਸ਼ਨ ਸਕਿੱਲਜ ਵਾਲੇ ਪ੍ਰਾਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ), ਦੀ ਕੰਪਨੀ ਦੇ ਵੱਖ-ਵੱਖ ਵਿਭਾਗਾਂ ਵਿਚ ਭਰਤੀ ਕੀਤੀ ਜਾਵੇਗੀ। ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਵਲੋਂ ਦੱਸਿਆ ਗਿਆ ਕਿ ਚਾਹਵਾਨ ਤੇ ਯੋਗ ਉਮੀਦਵਾਰ ਫਾਰਮਲ ਡਰੈਸ ਵਿਚ, ਆਪਣੀ ਪੜ੍ਹਾਈ ਦੇ ਅਸਲ ਸਰਟੀਫਿਕੇਟ ਤੇ ਰਿਜੂਅਮ ਲੈ ਕੇ ਇੰਟਰਵਿਊ ਲਈ ਉਪਰੋਕਤ ਮਿਤੀ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸਰਕਾਰੀ ਆਈ.ਟੀ.ਆਈ. ਕੰਪਲੈਕਸ, ਐਮ.ਐਸ.ਡੀ.ਸੀ.  ਬਿਲਡਿੰਗ, ਪਹਿਲੀ ਮਜਿੰਲ, ਜਲੰਧਰ ਰੋਡ, ਹੁਸ਼ਿਆਰਪੁਰ ਵਿਚ ਨਿੱਜੀ ਤੌਰ ’ਤੇ ਹਾਜ਼ਰ ਹੋ ਸਕਦੇ ਹਨ।