Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਤੋਂ ਹਥਿਆਰਾਂ ਦੇ ਜ਼ੋਰ ‘ਤੇ ਖੋਹ ਕਰਨ ਵਾਲੇ ਗਿਰੋਹ ਦੇ 4 ਵਿਅਕਤੀ ਕਾਬੂ

ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਤੋਂ ਹਥਿਆਰਾਂ ਦੇ ਜ਼ੋਰ ‘ਤੇ ਖੋਹ ਕਰਨ ਵਾਲੇ ਗਿਰੋਹ ਦੇ 4 ਵਿਅਕਤੀ ਕਾਬੂ

ਹੁਸ਼ਿਆਰਪੁਰ 19 ਫਰਵਰੀ (PPT NEWS )

: ਹੁਸ਼ਿਆਰਪੁਰ ਪੁਲਿਸ ਨੇ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਤੋਂ ਹਥਿਆਰਾਂ ਦੇ ਜ਼ੋਰ ‘ਤੇ ਲੁੱਟ ਖੋਹ ਕਰਨ ਵਾਲੇ ਗਰੋਹ ਦੇ 4 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਪਰਮਿੰਦਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਨਰਿੰਦਰ ਸਿੰਘ ਮਨਹਾਸ ਪੀ.ਪੀ.ਐਸ. ਉਪ ਪੁਲਿਸ ਕਪਤਾਨ ਦਿਹਾਤੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਪ੍ਰੀਤ ਇੰਚਾਰਜ ਸੀ.ਆਈ.ਏ ਸਟਾਫ ਹੁਸਿਆਰਪੁਰ, ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਮਾਹਿਲਪੁਰ ਅਤੇ ਸਬ ਇੰਸਪੈਕਟਰ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਬੁਲੋਵਾਲ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਤੋਂ ਹਥਿਆਰਾਂ ਦੀ ਨੋਕ ਦੇ ਖੋਹਾਂ ਕਰਨ ਵਾਲੇ ਗਰੋਹ ਦੇ 04 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਲਾਈਨ ਹੁਸ਼ਿਆਰਪੁਰ ਵਿਖ਼ੇ ਸੁਰਿੰਦਰ ਲਾਂਬਾ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 15.02.2024 ਨੂੰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਕਸਬਾ ਨਸਰਲਾ ਤੋਂ ਮੁੱਸਮੀ ਦਲੀਪ ਪੁੱਤਰ ਜੋਗਿੰਦਰ ਕੁਮਾਰ ਵਾਸੀ ਨਸਰਾਲਾ ਥਾਣਾ ਬੁਲੋਵਲ ਜਿਲਾ ਹੁਸ਼ਿਆਰਪੁਰ ਅਤੇ ਉਸਦੇ ਭਰਾ ਰਣਜੀਤ ਦੀ ਕੁੱਟਮਾਰ ਕਰਕੇ ਉਹਨਾਂ ਪਾਸ ਮੌਜੂਦ ਮੋਟਰਸਾਈਕਲ ਨੰਬਰੀ ਪੀਬੀ -07-ਏਵਾਈ-1058 ਮਾਰਕਾ ਪਲਟੀਨਾ ਰੰਗ ਕਾਲਾ ਦੀ ਖੋਹ ਕੀਤੀ ਸੀ ਜਿਸਤੇ ਮੁਲਜ਼ਮਾਂ ਖਿਲਾਫ ਮੁੱਕਦਮਾ ਨੰਬਰ 1 ਮਿਤੀ 15.02.2024 ਅ/ਧ 379-ਬੀ ਭ:ਦ ਥਾਣਾ ਬੁਲਵਾਲ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਜਿਸ ਉਪਰੰਤ ਉਪਰੋਕਤ ਤਿੰਨ ਵਿਅਕਤੀਆਂ ਨੇ ਮੋਟਰਸਾਈਕਲ ਖੋਹਣ ਉਪਰੰਤ ਰਿਲਾਇੰਸ ਪੈਟਰਲ ਪੰਪ ਪਿੰਡ ਪੁੰਗੇ ਜਿਲਾ ਹੁਸ਼ਿਆਰਪੁਰ ਦੇ ਕਰਿੰਦਿਆਂ ਦੀ ਕੁੱਟਮਾਰ ਕਰਕੇ ਹਥਿਆਰਾਂ ਦੀ ਨੋਕ ਤੇ ਉਹਨਾਂ ਪਾਸੋਂ ਕਰੀਬ 50,000 ਰੁਪਏ ਦੀ ਨਗਦੀ ਦੀ ਖੋਹ ਕੀਤੀ ਸੀ ਜਿਸਤੇ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 33 ਮਿਤੀ 15.02.2024 ਅ/ਧ 379-ਬੀ ਭ:ਦ ਥਾਣਾ ਮਾਡਲ ਟਾਉਨ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਉਪਰੋਕਤ ਵਾਰਦਾਤ ਨੂੰ ਟਰੇਸ ਕਰਨ ਲਈ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਤੇ ਉਪਰੋਕਤ ਟੀਮ ਨੇ ਟੈਕਨੀਕਲ ਤੇ ਸਾਇੰਟਫਿਕ ਤਰੀਕੇ ਨਾਲ ਤਫਤੀਸ਼ ਆਰੰਭ ਕੀਤੀ ਤੇ ਇਸੇ ਦੌਰਾਨ ਮਿਤੀ 17.02.2024 ਨੂੰ ਉਪਰੋਕਤ ਦੋਸ਼ੀਆਂ ਨੇ ਦੁਬਾਰਾ ਘੁੰਮਣ ਫਿਲਿੰਗ ਸਟੇਸ਼ਨ, ਦਸੂਹਾ ਦੇ ਕਰਿੰਦਿਆ ਦੀ ਹਥਿਆਰਾਂ ਦੀ ਨੇਕ ਤੇ ਕਟਮਾਰ ਕਰਕੇ ਉਹਨਾਂ ਪਾਸੋਂ ਕਰੀਬ 15,000 ਰੁਪਏ ਦੀ ਨਗਦੀ ਦੀ ਖੋਹ ਕੀਤੀ ਜਿਸਤੇ ਦੋਸੀਆਂ ਖਿਲਾਫ ਮੁੱਕਦਮਾ ਨੰਬਰ 41 ਮਿਤੀ 17.02.2024 ਅ/ਧ 379-ਬੀ/427/34 ਦ 25/27-54-59 ਅਸਲਾ ਐਕਟ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ। ਇਸੇ ਦੌਰਾਨ ਕੰਟਰੋਲ ਰੂਮ ਹੁਸ਼ਿਆਰਪੁਰ ਪਾਸੋਂ ਇਤਲਾਹ ਪ੍ਰਾਪਤ ਹੋਈ ਕਿ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਹੁਸ਼ਿਆਰਪੁਰ ਏਰੀਏ ਵਿੱਚ ਘੁੰਮਦੇ ਦੇਖੇ ਗਏ ਹਨ ਜਿਸਤੇ ਉਪਰੋਕਤ ਟੀਮਾਂ ਨੇ ਸੀਨੀਅਰ ਅਫਸਰਾਨ ਦੇ ਹੁਕਮ ਅਨੁਸਾਰ ਹਸਿਆਰਪੁਰ ਏਰੀਏ ਵਿਚ ਸਰਚ ਆਰੰਭ ਕੀਤੀ ਦੌਰਾਨੇ ਸਰਚ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀ ਮੋਹਣ ਕੁਮਾਰ ਉਰਫ ਮਨਦੀਪ ਪੁੱਤਰ ਰਮਾਇਣ ਰਾਏ ਵਾਸੀ ਗੁਰੂ ਅਮਰ ਦਾਸ ਨਗਰ, ਕਾਲੀਆਂ ਕਲੋਨੀ ਥਾਣਾ ਡਵੀਜ਼ਨ ਨੰਬਰ 01 ਜਿਲਾ ਜਲੰਧਰ ਅਤੇ ਅਕਾਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਧੋਗੜੀ ਰੋਡ ਭੱਠਾ ਕਲੋਨੀ ਨੂਰਪੁਰ ਥਾਣਾ ਮਕਸੂਦਾ ਜਿਲਾ ਜਲੰਧਰ ਪਿੰਡ ਤਾਰਾਗੜ੍ਹ ਤੋਂ ਕੱਚੇ ਰਸਤੇ ਰਾਹੀਂ ਕਸਬਾ ਨਸਰਾਲਾ ਵਿਖੇ ਆ ਰਹੇ ਹਨ ਜਿਸਤੇ ਉਪਰੋਕਤ ਟੀਮ ਨੇ ਯੋਜਨਾਬੰਦ
ਤਰੀਕੇ ਨਾਲ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਨ ਲਈ ਘੇਰਾਬੰਦੀ ਕੀਤੀ ਜਿਹਨਾਂ ਨੇ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨਿਯਤ ਨਾਲ ਤੇ ਆਪਣੀ ਗ੍ਰਿਫਤਾਰੀ ਤੋਂ ਬੱਚਣ ਲਈ ਪੁਲਿਸ ਪਾਰਟੀ ਤੇ ਉਹਨਾਂ ਪਾਸ ਮੌਜੂਦ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸਤੇ ਜਵਾਬੀ ਕਾਰਵਾਈ ਵਿੱਚ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਉਪਰੋਕਤ 2 ਵਿਅਕਤੀ ਜਖਮੀ ਹੋ ਗਏ ਜਿਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ ਗਿਆ ਜੋ ਜ਼ੇਰੇ ਇਲਾਜ ਹਨ। ਜਿਸਤੇ ਵਿਅਕਤੀਆਂ ਖਿਲਾਫ ਮੁੱਕਦਮਾ ਨੰਬਰ 12 ਮਿਤੀ 18.02.2024 ਅਧੀਨ ਧਾਰਾ 307,353,186 ਭਾਰਤੀ ਦੰਡਾਵਲੀ 25/27-54-59 ਅਸਲਾ ਐਕਟ ਥਾਣਾ ਬੁੱਲੋਵਾਲ ਜ਼ਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਜਿਹਨਾਂ ਨੇ ਸਰਸਰੀ ਪੁੱਛਗਿਛ ਰਾਹੀਂ ਦੱਸਿਆ ਕਿ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਉਹਨਾਂ ਵੱਲੋਂ ਪੈਟਰੋਲ ਪੰਪਾਂ ਦੀ ਪਹਿਲਾਂ ਰੈਕੀ ਕਰਵਾਈ ਜਾਂਦੀ ਸੀ ਜੋ ਇਹ ਰੈਕੀ ਸੈਮ ਖਾਨ ਉਰਫ ਸੈਮ ਪੁੱਤਰ ਇਰਫਾਨ ਖਾਨ ਵਾਸੀ ਹਰਗੋਬਿੰਦ ਨਗਰ ਗਲੀ ਨੰਬਰ 02 ਬੈਕ ਸਾਈਡ ਮੁਰਗੀ ਫਾਰਮ ਥਾਣਾ ਡਵੀਜਨ ਨੰਬਰ 08 ਜਿਲਾ ਜਲੰਧਰ ਅਤੇ ਉਮੇਸ਼ ਕੁਮਾਰ ਉਰਫ ਰਿੱਕੀ ਪੁੱਤਰ ਜੋਗਿੰਦਰ ਪਾਲ ਵਾਸੀ ਨੂਰਪੁਰ ਕਲੋਨੀ ਨੇੜੇ ਸਰਕਾਰੀ ਸਕੂਲ ਥਾਣਾ ਡਵੀਜ਼ਨ ਨੰਬਰ 08 ਜਿਲਾ ਜਲੰਧਰ ਵੱਲੋਂ ਕੀਤੀ ਜਾਂਦੀ ਸੀ ਜਿਸਤੇ ਮਿਤੀ 19.02.2024 ਨੂੰ ਸੈਮ ਖਾਨ ਉਰਫ ਸੈਮ ਅਤੇ ਉਮੇਸ਼ ਕੁਮਾਰ ਉਰਫ ਰਿੱਕੀ ਉਕਤ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਰਿਕਾਰਡ ਪੜਤਾਲ ਦੌਰਾਨ ਪਾਇਆ ਗਿਆ ਕਿ ਸੈਮ ਖਾਨ ਉਰਫ ਸੈਮ ਉਕਤ ਕਰੀਬ 3 ਮੁਕਦਮਿਆਂ ਵਿੱਚ ਭਗੌੜਾ ਸੀ। ਉਪਰੋਕਤ ਕਾਬੂ ਕੀਤੇ ਦੋਸ਼ੀਆਂ ਨੇ ਜਿਲਾ ਜਲੰਧਰ-ਦਿਹਾਤੀ ਵਿੱਚ ਮਿਤੀ 13.01.2024 ਨੂੰ ਗੈਸ ਏਜੰਸੀ ਪਿੰਡ ਸੇਖੇ ਥਾਣਾ ਮਕਸੂਦਾ ਜਿਲਾ ਜਲੰਧਰ ਤੋਂ ਕਰੀਬ 03 ਲੱਖ ਦੀ ਖੋਹ ਕੀਤੀ ਸੀ ਤੇ ਮਿਤੀ 19.01.2024 ਨੂੰ ਕੰਗ ਸਾਬੂ ਪੈਟਰੋਲ ਪੰਪ ਜਿਲਾ ਜਲੰਧਰ ਤੋਂ ਕਰੀਬ 01 ਲੱਖ 76 ਹਜ਼ਾਰ ਰੁਪਏ ਦੀ ਖੋਹ ਕੀਤੀ ਸੀ ਜਿਹਨਾਂ ਖਿਲਾਫ ਜਿਲਾ ਜਲੰਧਰ ਦਿਹਾਤੀ ਵਿੱਚ ਮੁਕੱਦਮੇਂ ਦਰਜ਼ ਹਨ। ਐੱਸ ਐੱਸ ਪੀ ਮੁਤਾਬਿਕ ਕਾਬੂ ਕੀਤੇ ਵਿਅਕਤੀਆਂ ਪਾਸੋਂ ਅਗਲੇਰੀ ਪੁੱਛ-ਗਿੱਛ ਜਾਰੀ ਹੈ।

ਉਕਤ ਵਿਅਕਤੀਆਂ ਪਾਸੋਂ ਕੀਤੀ ਬਰਾਮਦਗੀ:-

1. ਇੱਕ ਦੇਸੀ ਪਿਸਟਲ 32 ਬੋਰ ਸਮੇਤ 03 ਰੋਦ ਜਿੰਦਾ 32 ਬੋਰ
2. ਇੱਕ ਦੇਸੀ ਪਿਸਟਲ 315 ਬੋਰ ਸਮੇਤ 03 ਹੌਦ ਜਿੰਦਾ 315 ਬੋਰ
3. ਮੋਟਰਸਾਈਕਲ ਨੰਬਰੀ ਪੀਬੀ 07-ਏਵਾਈ -1058 ਮਾਰਕਾ ਪਲਟੀਨਾ ਰੰਗ ਕਾਲਾ

ਇਹ ਵਿਅਕਤੀ ਕੀਤੇ ਕਾਬੂ:-
1. ਮੋਹਣ ਕੁਮਾਰ ਉਰਫ ਮਨਦੀਪ ਪੁੱਤਰ ਰਮਾਇਣ ਰਾਏ ਵਾਸੀ ਗੁਰੁ ਅਮਰ ਦਾਸ ਨਗਰ, ਕਾਲੀਆਂ ਕਲੋਨੀ ਥਾਣਾ ਡਵੀਜ਼ਨ ਨੰਬਰ 01 ਜਿਲਾ ਜਲੰਧਰ।ਜਿਸ ਖਿਲਾਫ਼ ਐਫ ਆਈ ਆਰ ਨੰਬਰ 144/ 19.08 2020/188 ਆਈਪੀਸੀ 25-54-59 ਆਰਮਜ਼ ਐਕਟ ਥਾਣਾ ਡਵੀਜ਼ਨ ਨੰ.01 ਜਿਲਾ ਜਲੰਧਰ
2. ਅਕਾਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਧੋਗੜੀ ਰੋਡ ਭੱਠਾ ਕਲੋਨੀ ਨੂਰਪੁਰ ਥਾਣਾ ਮਕਸੂਦਾ ਜਿਲਾ ਜਲੰਧਰ ਖਿਲਾਫ਼ ਐਫਆਈਆਰ ਨੰਬਰ 32 ਮਿਤੀ 01.03.2017 / 379-ਬੀ ਆਈਪੀਸੀ ਥਾਣਾ ਡਵੀਜ਼ਨ ਨੰ.03 ਜਿਲਾ ਜਲੰਧਰ
3. ਸੈਮ ਖਾਨ ਉਰਫ ਸੈਮ ਪੁੱਤਰ ਇਰਫਾਨ ਖਾਨ ਵਾਸੀ ਹਰਗੋਬਿੰਦ ਨਗਰ ਗਲੀ ਨੰਬਰ 02 ਬੈਕ ਸਾਈਡ ਮੁਰਗੀ ਫਾਰਮ ਥਾਣਾ ਡਵੀਜ਼ਨ ਨੰਬਰ 08 ਜਿਲਾ ਜਲੰਧਰ ਖਿਲਾਫ਼ ਐਫਆਈਆਰ ਨੰਬਰ 32 ਮਿਤੀ 01.03.2017 / 379-8 ਥਾਣਾ ਡਵੀਜ਼ਨ ਨੰਬਰ 03 ਜ਼ਿਲ੍ਹਾ ਜਲੰਧਰ,ਐਫਆਈਆਰ ਨੰਬਰ 218 ਮਿਤੀ 17.08.2017 /379-ਬੀ ਥਾਣਾ ਡਿਵੀਜ਼ਨ ਨੰਬਰ 08 ਜ਼ਿਲ੍ਹਾ ਜਲੰਧਰ,ਐਫਆਈਆਰ ਨੰ. 50 ਮਿਤੀ 21.04.2019 / 457,380,411 ਥਾਣਾ ਡਵੀਜ਼ਨ ਨੰ. 01 ਜ਼ਿਲ੍ਹਾ ਜਲੰਧਰ (ਗੈਰਹਾਜ਼ਰ), ਐਫਆਈਆਰ ਨੰ. 110 ਮਿਤੀ 13.08.2019 / 457,380,411 ਥਾਣਾ ਡਵੀਜ਼ਨ ਨੰ. 08 ਜ਼ਿਲ੍ਹਾ ਜਲੰਧਰ, ਉਮੇਸ਼ ਕੁਮਾਰ ਉਰਫ ਰਿੱਕੀ ਪੁੱਤਰ ਜੋਗਿੰਦਰ ਪਾਲ ਵਾਸੀ ਨੂਰਪੁਰ ਕਲੋਨੀ ਨੇੜੇ ਸਰਕਾਰੀ ਸਕੂਲ ਥਾਣਾ ਡਵੀਜ਼ਨ ਨੰਬਰ 08 ਜਿਲਾ ਜਲੰਧਰ ਖਿਲਾਫ਼ ਐਫਆਈਆਰ ਨੰਬਰ 54 / 21-61-85 ਐਨਡੀਪੀਐਸ ਐਕਟ ਥਾਣਾ ਡਿਵੀਜ਼ਨ ਨੰਬਰ 01 ਜ਼ਿਲ੍ਹਾ ਜਲੰਧਰ, ਐਫਆਈਆਰ ਨੰਬਰ 61 / 323,325,34, 379-ਬੀ ਥਾਣਾ ਡਵੀਜ਼ਨ ਨੰ.08 ਜ਼ਿਲ੍ਹਾ ਜਲੰਧਰ, ਐਫਆਈਆਰ ਨੰ: 73/2017 /379,411 ਥਾਣਾ ਕੈਂਟ ਜ਼ਿਲ੍ਹਾ ਜਲੰਧਰ, ਐਫਆਈਆਰ ਨੰ.68 / 21-61-85 ਐੱਨਡੀਪੀਐੱਸ ਐਕਟ ਥਾਣਾ ਰਾਮਾਮੰਡੀ ਜਿਲਾ ਜਲੰਧਰ।

error: copy content is like crime its probhihated