Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਮਾਸੂਮ ਬੱਚੇ ਦੇ ਕਤਲ ਦੇ ਵਿਰੋਧ ਚ ਰੋਸ਼ ਪ੍ਰਦਰਸ਼ਨ ਕਰਕੇ ਸੌਂਪਿਆ ਮੰਗ ਪੱਤਰ

ਮਾਸੂਮ ਬੱਚੇ ਦੇ ਕਤਲ ਦੇ ਵਿਰੋਧ ਚ ਰੋਸ਼ ਪ੍ਰਦਰਸ਼ਨ ਕਰਕੇ ਸੌਂਪਿਆ ਮੰਗ ਪੱਤਰ

ਗੜ੍ਹਦੀਵਾਲਾ 16 ਸਤੰਬਰ (ਚੌਧਰੀ / ਪ੍ਰਦੀਪ ਕੁਮਾਰ ) 

:  ਬੀਤੇ ਦਿਨੀਂ ਹੁਸ਼ਿਆਰਪੁਰ ਵਿਖੇ ਪੰਜ ਸਾਲਾਂ ਮਾਸੂਮ ਬੱਚੇ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਵਿਰੋਧ ਵਿਚ ਗੜ੍ਹਦੀਵਾਲਾ ਵਿਖੇ ਸਬਜੀ, ਫਰੂਟ ਤੇ ਰੇਹੜੀ ਫੜੀ ਵਾਲੇ ਦੁਕਾਨਦਾਰਾਂ ਵਲੋਂ ਪ੍ਰਧਾਨ ਸੰਦੀਪ ਕੁਮਾਰ ਦੀ ਅਗਵਾਈ ਹੇਠ ਦੁਕਾਨਾਂ ਬੰਦ ਕਰਕੇ ਸ਼ਹਿਰ ਅੰਦਰ ਰੋਸ਼ ਮਾਰਚ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਰਾਹੀਂ ਗੁਰਦਾਵਰ ਮਨਪ੍ਰੀਤ ਸਿੰਘ ਨੂੰ ਸੌਪਿਆ ਗਿਆ। ਇਸ ਮੌਕੇ ਪ੍ਰਦਰਸ਼ਨ  ਕਰਤਾ ਆਗੂਆਂ ਨੇ ਕਿਹਾ ਕਿ ਹਰਵੀਰ ਸਿੰਘ ਉਮਰ 5 ਸਾਲ ਜੋ ਕਿ ਇੱਕ ਮਾਸੂਮ ਬੱਚਾ ਸੀ, ਜਿਸ ਦਾ ਕਤਲ ਬੜੀ ਬੇਰਹਮੀ ਨਾਲ ਕੀਤਾ ਗਿਆ ਹੈ।

ਜਿਸ ਦਾ ਪੰਜਾਬ ਵਿੱਚ ਬਹੁਤ ਰੋਸ ਪਰਗਟ ਕੀਤਾ ਜਾ ਰਿਹਾ ਹੈ। ਉਸ ਬੱਚੇ ਦਾ ਕਾਤਲ, ਜੋ ਕਿ ਪਰਵਾਸੀ ਸੀ। ਉਸਦੇ  ਵਿਰੁੱਧ ਸ਼ਹਿਰ ਵਾਸੀਆਂ, ਫਰੂਟ,ਸਬਜ਼ੀ ਅਤੇ ਬਾਕੀ ਹੋਰ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਵਾਸੀਆਂ ਨੂੰ ਅਸੀਂ ਸ਼ਹਿਰ ਵਿੱਚ ਨਹੀਂ ਰੱਖਣਾ ਚਾਹੁੰਦੇ, ਕਿਉਂਕਿ ਇਹ ਘਟਨਾ ਦੇਖ ਕੇ ਪੰਜਾਬ ਦੀਆਂ ਸਾਡੀਆਂ ਧੀਆਂ, ਭੈਣਾਂ ਛੋਟੇ-ਛੋਟੇ ਬੱਚਿਆਂ ਦੀ ਜਾਨਾਂ ਜਾਣ ਦਾ ਵੀ ਡਰ ਸਤਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਾਤਲ ਪਰਵਾਸੀ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਪੰਜਾਬ ਵਿੱਚੋਂ ਪਰਵਾਸੀ ਬਈਆਂ ਨੂੰ ਜਲਦ ਤੋਂ ਜਲਦ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਵਾਲਮੀਕਿ ਸਮਾਜ ਤੇ ਪੂਰਾ ਪੰਜਾਬ ਇਸ ਬੱਚੇ ਦੇ ਪਰਿਵਾਰ ਨਾਲ ਹਮੇਸ਼ਾ ਖੜ੍ਹਾ ਹੈ।ਇਸ ਮੌਕੇ ਸਰੂਪ ਸਿੰਘ, ਬਲਜੀਤ ਸਿੰਘ,ਸੰਤੋਖ ਸਿੰਘ,ਹਰਭਜਨ ਸਿੰਘ,ਪੂਰਨ ਸਿੰਘ,ਚਰਨਜੀਤ ਸਿੰਘ,ਹਰਦੀਪ ਸਿੰਘ,ਰਕੇਸ਼ ਕੁਮਾਰ,ਪਰਦੀਪ ਕੁਮਾਰ,ਸੁਖਵਿੰਦਰ ਸਿੰਘ,ਦੀਪੂ,ਜਗੀਰ ਸਿੰਘ,ਸੁੱਖੀ ਚੰਦ,ਸਤਪਾਲ,ਸੰਦੀਪ ਕੁਮਾਰ,ਸੇਵਾ ਲਾਲ,ਭਾਰਤ ਭੂਸ਼ਨ,ਸਿਵ ਕੁਮਾਰ,ਰਾਵਲ ਕੁਮਾਰ,ਕੁਲਦੀਪ ਕੁਮਾਰ ਮਨਜੀਤ ਕਰ,ਆਤਮਾ ਰਾਮ, ,ਕੁਲਵਿੰਦਰ ਸਿੰਘ,ਗੁਰਜੀਤ ਸਿੰਘ ,ਦੀਪਾ, ਪਵਨ ਕੁਮਾਰ,ਰਕੇਸ਼ ਕੁਮਾਰ,ਅਸਵਨੀ ਕੁਮਾਰ,ਹਰਦੀਪ ਕੁਮਾਰ, ਅਮਰਦੀਪ ਕੁਮਾਰ ਸੁਰੇਸ਼ ਕੁਮਾਰ,,ਹਰਦੀਪ ਸਿੰਘ,ਸੋਨੀ, ਜੱਗਾ ਰਾਮ,ਕਮਲ,ਜਤਿੰਦਰ ਕੁਮਾਰ ਸੁਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।