Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਡਾ.ਸੁਦੇਸ਼ ਕੁਮਾਰ ਰਾਜਨ ਨੇ ਬਤੋਰ ਐਸ.ਐਮ.ਓ. ਸੀ.ਐਚ.ਸੀ. ਭੂੰਗਾ ਦਾ ਚਾਰਜ਼ ਸੰਭਾਲਿਆ

ਡਾ.ਸੁਦੇਸ਼ ਕੁਮਾਰ ਰਾਜਨ ਨੇ ਬਤੋਰ ਐਸ.ਐਮ.ਓ. ਸੀ.ਐਚ.ਸੀ. ਭੂੰਗਾ ਦਾ ਚਾਰਜ਼ ਸੰਭਾਲਿਆ

ਗੜ੍ਹਦੀਵਾਲਾ / ਭੂੰਗਾ 16 ਸਤੰਬਰ (ਚੌਧਰੀ) 

: ਡਾ. ਸੁਦੇਸ਼ ਕੁਮਾਰ ਰਾਜਨ ਨੇ ਬਤੋਰ ਐਸ.ਐਮ.ਓ. ਸੀ.ਐਚ.ਸੀ. ਭੂੰਗਾ ਵਿਖੇ ਅੱਜ ਮਿਤੀ 16/9/2025 ਨੂੰ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਸੰਪੂਰਨ ਰੂਪ ਵਿੱਚ ਅਹੁੱਦਾ ਸੰਭਾਲਿਆ ਇਸ ਵਿਸ਼ੇ ਸ਼ ਮੌਕੇ ਤੇ ਚੈਅਰਮੈਨ ਬਲਾਕ ਸੰਮਤੀ ਭੂੰਗਾ ਸ਼੍ਰੀ ਵਿਸ਼ਨੂੰ ਤਿਵਾਰੀ ਅਤੇ ਹੋਰ ਪੰਤਵੰਤੇ ਸੱਜਣ ਹਾਜਰ ਸਨ ।
ਇਸ ਮੌਕੇ ਡਾ. ਸੁਦੇਸ਼ ਕੁਮਾਰ ਰਾਜਨ ਨੇ ਕਿਹਾ ਕਿ ਉਹ ਇਸ ਮਹੱਤਵਪੂਰਣ ਜ਼ਿੰਮੇਵਾਰੀ ਸੌਂਪਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਆਭਾਰੀ ਹਨ।

ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਬਲਾਕ ਭੂੰਗਾ ਦੇ ਹਰ ਨਾਗਰਿਕ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਆਸਾਨੀ ਨਾਲ ਉਪਲਬਧ ਹੋਣ। ਉਨ੍ਹਾਂ ਕਿਹਾ ਕਿ ਟੀਮ ਵਰਕ ਅਤੇ ਜਨ-ਸਹਿਯੋਗ ਰਾਹੀਂ ਹੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ।ਅਗੇ ਉਨ੍ਹਾ ਨੇ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਨੂੰ ਇਕੱਠਾ ਕਰਕੇ ਸਿਹਤ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਕਰਨ ਦੀ ਪੂਰੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਇਸ ਸਮੇਂ ਹੜ੍ਹਾ ਵਰਗੀ ਐਮਰਜੈਂਸੀ ਤੋਂ ਲੈ ਕੇ ਰੁਜ਼ਾਨਾ ਇਲਾਜ ਤੱਕ ਸਭ ਕੁਝ ਵਧੀਆ ਢੰਗ ਨਾਲ ਮਿਲ ਸਕੇ। ਡਾ. ਰਾਜਨ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਮੁਹਿੰਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਬਲਾਕ ਭੂੰਗਾ ਜ਼ਿਲ੍ਹਾ ਸਿਹਤ ਸੇਵਾਵਾਂ ਵਿੱਚ ਬਲਾਕ ਪੱਧਰ ’ਤੇ ਮਿਸਾਲ ਬਣ ਸਕੇ।

ਇਸ ਮੌਕੇ ਤੇ ਡਾ. ਜਗਤਾਰ ਸਿੰਘ, ਡਾ. ਅਭੀਤੋਜ, ਡਾ. ਅਮਿਤ ਕੁਮਾਰ,ਡਾ. ਹਰਿੰਦਰਜੀਤ ਸਿੰਘ ਸਰਜੀਕਲ ਸਪੈਸ਼ਲਿਸਟ ਸ਼੍ਰੀ ਬਲਵਿੰਦਰ ਸਿੰਘ ਚੀਫ ਫਾਰਮੇਸੀ ਅਫਸਰ, ਸ਼੍ਰੀ ਜਸਤਿੰਦਰ ਸਿੰਘ ਬੀਈਈ, ਅਮਿਤ ਸ਼ਰਮਾ,ਉਮੇਸ਼ ਕੁਮਾਰ,ਗੁਰਿੰਦਰਜੀਤ ਸਿੰਘ, ਅਜੀਤ ਸਿੰਘ ਫਾਰਮੇਸੀ ਅਫਸਰ,ਜਤਿੰਦਰ ਕੁਮਾਰ, ਕਰਮਜੀਤ ਸਿੰਘ, ਅਰਪਿੰਦਰ ਸਿੰਘ ਰਾਮਲਾਲ, ਰਾਜੀਵ ਕੁਮਾਰ, ਪੂਨਮ, ਅਨੁਪਮਾ,ਰੋਜੀ, ਪੂਨੀਤ ਕੁਮਾਰ, ਮਨਿੰਦਰ ਸਿੰਘ ਆਦਿ ਹਾਜ਼ਰ ਸਨ।