Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਵਣ ਰੇਂਜ ਬੱਡਲਾ ‘ਚ ਇੱਕ ਲੱਖ 40 ਹਜਾਰ ਬੂਟੇ ਲਗਾਉਣ ਦਾ ਟੀਚਾ : ਰੇਂਜ ਅਫਸਰ

ਵਣ ਰੇਂਜ ਬੱਡਲਾ ‘ਚ ਇੱਕ ਲੱਖ 40 ਹਜਾਰ ਬੂਟੇ ਲਗਾਉਣ ਦਾ ਟੀਚਾ : ਰੇਂਜ ਅਫਸਰ

ਵਣ ਰੇਂਜ ਬੱਡਲਾ ‘ਚ ਇੱਕ ਲੱਖ 40 ਹਜਾਰ ਬੂਟੇ ਲਗਾਉਣ ਦਾ ਟੀਚਾ : ਰੇਂਜ ਅਫਸਰ

ਸਹੋੜਾ ਕੰਢੀ ਤੋਂ ਕੀਤੀ ਮੁਹਿੰਮ ਦੀ ਸ਼ੁਰੂਆਤ

ਤਲਵਾੜਾ / ਦਸੂਹਾ (ਚੌਧਰੀ)  : ਵਣ ਰੇਂਜ ਬੱਡਲਾ ਹੇਠ ਪੈਂਦੇ ਪਿੰਡ ਸਹੌੜਾ ਕੰਢੀ ਵਿਖੇ ਹਰਿਆਲੀ ਮਹਾਂ ਉਤਸਵ ਪਲਾਂਟੇਸ਼ਨ ਐਕਟੀਵਿਟੀ ਤਹਿਤ ਸਹੌੜਾ ਕੰਢੀ ਦੇ ਪੰਚਾਇਤੀ ਜੰਗਲ ਵਿਚ ਲਗਾਏ ਜਾਣ ਵਾਲੇ 5000 ਹਜਾਰ ਬੂਟਿਆਂ ਨੂੰ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਕੰਮ ਨੂੰ ਅਰੰਭਣ ਵਿੱਚ ਪਿੰਡ ਸਹੋੜਾ ਕੰਢੀ ਦੇ ਵੀਐਫਸੀ ਦੇ ਪ੍ਰਧਾਨ ਰਜਿਦਰ ਸਿੰਘ ਅਤੇ ਸਹੌੜਾ ਡਡਿਆਲ ਦੇ ਪ੍ਰਧਾਨ ਸੁਰਿੰਦਰ ਪਾਲ ਤੇ ਸਮੂਹ ਪਿੰਡ ਵਾਸੀਆਂ ਨੇ ਆਪਣਾ ਯੋਗਦਾਨ ਬੂਟੇ ਲਗਾ ਕੇ ਪਾਇਆ। ਇਸ ਮੌਕੇ ਵਣ ਰੇਂਜ ਅਫਸਰ ਰੀਤ ਮੰਹਿਦਰ ਪਾਲ ਸਿੰਘ ਨੇ ਦਸਿਆ ਕਿ ਮਾਨਸੂਨ ਚ’ ਜੰਗਲਾਤ ਵਿਭਾਗ ਵਲੋਂ ਕਰਵਾਇਆ ਜਾਣ ਵਾਲੀ ਪਲਾਂਟੇਸ਼ਨ ਵਿੱਚ, ਇੱਸ ਵਰ੍ਹੇ ਵੱਖ -ਵੱਖ ਸਕੀਮਾਂ ਤਹਿਤ ਲਗਭਗ 1,40,000 ਬੂਟੇ ਰੇਂਜ ਦੇ ਵੱਖ ਵੱਖ ਜੰਗਲਾਂ ਵਿੱਚ ਲਗਾਏ ਜਾ ਰਹੇ ਹਨ।ਉਨ੍ਹਾਂ ਦੱਸੀਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਕੰਮ ਵਣ ਮੰਡਲ ਅਫਸਰ ਦਸੂਹਾ ਅੰਜਨ ਸਿੰਘ ਦੀ ਯੋਗ ਅਗਵਾਈ ਹੇਠਾਂ ਕਰਵਾਇਆ ਜਾ ਰਿਹਾ ਹੈ। ਵਣ ਮੰਡਲ ਅਫਸਰ ਦਸੂਹਾ ਵਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ, ਕਿ ਆਮ ਜਨਤਾ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਰੁੱਖ ਜੰਗਲਾਤ ਵਿਭਾਗ ਵਲੋਂ ਲਗਾਏ ਜਾਣ। ਜਿਸ ਨਾਲ ਧਰਤੀ ਤੇ ਵੱਧ ਰਹੀ ਤਪਸ ਅਤੇ ਪ੍ਰਦੂਸ਼ਨ ਨੂੰ ਕੰਟਰੋਲ ਵਿੱਚ ਲਿਆਇਆ ਜਾ ਸਕੇ।ਉਨ੍ਹਾਂ ਨੇ ਲੋਕਾਂ ਨੂੰ ਵੀ ਵਧ ਤੋਂ ਵਧ ਬੂਟੇ ਲਗਾਉਣ ਦੀ ਅਪੀਲ ਕੀਤੀ ਤੇ ਵਿਭਾਗ ਵਲੋਂ ਲੋਕਾਂ ਨੂੰ ਬੂਟੇ ਲਗਾਉਣ ਚ’ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੋਕੇ ਉਨ੍ਹਾਂ ਦੇ ਨਾਲ ਬਲਾਕ ਅਫਸਰ ਅਮਨਪ੍ਰੀਤ ਸਿੰਘ, ਇੰਚਾਰਜ ਵਣ ਗਾਰਡ ਪਰਮਜੀਤ ਸਿੰਘ, ਸੰਤੋਸ਼ ਕੁਮਾਰ, ਅਜੇ ਕੁਮਾਰ, ਸਮੂਹ ਸਟਾਫ਼ ਤੋਂ ਇਲਾਵਾ ਪਿੰਡ ਵਾਸੀ ਮੋਜੂਦ ਸਨ।

ਫੋਟੋ ਕੈਪਸ਼ਨ- ਪਿੰਡ ਸਹੋੜਾ ਕੰਢੀ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ ਰੇਂਜ ਅਫਸਰ ਰੀਤ ਮੰਹਿਦਰ ਪਾਲ ਤੇ ਹੋਰ।